ਮਾਲੇਰਕੋਟਲਾ, 25 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸਥਾਨਕ ਮਿਲਖ ਰੋਡ ਤੇ ਸਥਿਤ ਅਬੂ ਬਕਰ ਕਾਲੋਨੀ ਵਿੱਚ ਸੋਤ ਅਲ ਕੁਰਆਨ ਐਂਡ ਮੁਸਲਿਮ ਵੈਲ਼ਫੇਅਰ ਸੁਸਾਇਟੀ ਵੱਲੋਂ ‘ਇਸਲਾਹੇ ਮੁਆਸ਼ਰਾ’ ਦੇ ਵਿਸ਼ੇ ਤੇ ਤਿੰਨ ਰੋਜ਼ਾ ਇਜਲਾਸ ਏ ਆਮ ਕਰਵਾਇਆ ਗਿਆ। ਇਜਲਾਸ ਦਾ ਆਗਾਜ਼ ਸੰਸਥਾ ਦੇ ਮੁੱਖ ਪ੍ਰਬੰਧਕ ਮੋਇਨ ਨਾਸਰ ਨੇ ਕੁਰਆਨ-ਏ-ਪਾਕ ਦੀ ਤਿਲਾਵਤ ਨਾਲ ਕੀਤਾ। ਇਜਲਾਸ ਦੇ ਪਹਿਲੇ ਦਿਨ ਸੰਸਥਾ ਦੇ ਸਰਪ੍ਰਸਤ ਮੁਫਤੀ ਗਿਆਸੂਦੀਨ ਤੇ ਮੁਫਤੀ ਇਰਤਕਾ-ਉਲ-ਹੁਸਨ ਕਾਂਧਲਵੀ (ਮੁਫਤੀ-ਏ-ਆਜ਼ਮ, ਪੰਜਾਬ) ਨੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੂੰ ਸਮਾਜ ਵਿੱਚ ਆ ਰਹੀ ਗਿਰਾਵਟ ਬਾਰੇ ਦੱਸਦੇ ਹੋਏ ਇਸਲਾਮ ਦੇ ਬੁਨਿਆਦੀ ਸਿਧਾਂਤਾ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਸਲਾਮ ਇੱਕ ਅਜਿਹਾ ਧਰਮ ਹੈ ਜਿਸ ਮਨੁੱਖੀ ਜ਼ਿੰਦਗੀ ਦੇ ਹਰ ਸਵਾਲ ਦਾ ਜਵਾਬ ਮੌਜ਼ੂਦ ਹੈ ਜੋ ਕਿ ਆਲਿਮਾਂ ਦੀ ਸਹਾਇਤਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਲਾਸ ਦੇ ਦੂਜੇ ਦਿਨ ਹਜ਼ਰਤ ਮੌਲਾਨਾ ਮੁਫਤੀ ਅਬਦੁਲ ਗੱਫੂਰ ਸਾਹਿਬ ਸ਼ੇਖ ਉਲ ਹਦੀਸ ਜਾਮਾ ਮਸਜਿਦ ਅਮਰੋਹਾ (ਯੂ.ਪੀ) ਤੇ ਹਜ਼ਰਤ ਮੌਲਾਨਾ ਮੁਫਤੀ ਰਿਫਾਕਤ ਹੁਸੈਨ ਸਾਹਿਬ (ਯੂ.ਪੀ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ ਆਪਣੀਆਂ ਇਬਾਦਤਗਾਹਾਂ ਵਿੱਚ ਜਾ ਕੇ ਪੂਰੀ ਸ਼ਰਧਾ ਨਾਲ ਇਬਾਦਤ ਕਰਕੇ ਹੀ ਕੋਈ ਪੱਕਾ ਸੱਚਾ ਮੁਸਲਮਾਨ ਨਹੀਂ ਬਣ ਸਕਦਾ ਬਲਿਕ ਸੱਚਾ ਮੁਸਲਮਾਨ ਉਹ ਹੈ ਜੋ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਰੱਬੀ ਕਿਤਾਬ ਕੁਰਆਨ ਵਿੱਚ ਅੱਲਾ ਪਾਕ ਦੇ ਹੁਕਮਾਂ ਤੇ ਅੱਲਾ ਦੇ ਰਸੂਲ ਮੁਹੰਮਦ (ਸਲ.) ਦੇ ਦੱਸੇ ਤਰੀਕੇ ਮੁਤਾਬਿਕ ਗੁਜ਼ਾਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ ਨਮਾਜ਼, ਰੋਜ਼ਾ, ਜੁਕਾਤ, ਹੱਜ ਕਰਨ ਨਾਲ ਹੀ ਕਾਮਯਾਬੀ ਨਹੀਂ ਮਿਲ ਸਕਦੀ ਉਸ ਲਈ ਸਾਨੂੰ ਆਪਣੀ ਜ਼ਿੰਦਗੀ ਦੀ ਹਰ ਗਤੀਵਿਧੀ ਵਿਆਹ ਸ਼ਾਦੀ, ਕੰਮ, ਕਾਰੋਬਾਰ, ਮੁਲਾਜ਼ਮਤ, ਵਪਾਰ, ਖੇਤੀਬਾੜੀ, ਦੁਕਾਨਦਾਰੀ, ਰਹਿਣ-ਸਹਿਣ, ਅਖਲਾਕ, ਆਂਢ-ਗੁਆਂਢ ਨਾਲ ਮੇਲ ਮਿਲਾਪ, ਵਿਰਾਸਤ ਵਿੱਚੋਂ ਭੈਣਾਂ ਅਤੇ ਮਾਂ ਨੂੰ ਹਿੱਸਾ ਦੇਣਾ, ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨੂੰ ਪਿਆਰ ਆਦਿ ਅੱਲਾ ਦੇ ਰਸੂਲ (ਸਲ.) ਦੇ ਦੱਸੇ ਤਰੀਕੇ ਮੁਤਾਬਿਕ ਕਰਨਾ ਹੋਵੇਗਾ। ਇਜਾਲਸ ਦੇ ਤੀਜੇ ਤੇ ਅੰਤਿਮ ਦਿਨ ਦਿਨ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ, ਦੁਨੀਆਂ ਦੇ ਆਪਣੀ ਪਿਆਰ ਅਤੇ ਅਮਨ ਸ਼ਾਂਤੀ ਲਈ ਵਿਸ਼ੇਸ ਦੁਆਵਾਂ ਕੀਤੀਆਂ ਗਈਆਂ। ਇਜਲਾਸ ਦੀ ਕਾਮਯਾਬੀ ਲਈ ਮੁਹੰਮਦ ਨਦੀਮ, ਇਮਰਾਨ ਅਲੀ, ਮੁਹੰਮਦ ਨਿਸਾਰ, ਮੁਹੰਮਦ ਅਲੀ, ਮੁਹੰਮਦ ਅਯੂਬ, ਮੁਹੰਮਦ ਜਮੀਲ ਨੇ ਵਿਸ਼ੇਸ਼ ਸੇਵਾ ਨਿਭਾਈ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media