Friday, March 20, 2026

ਦੁਰਘਟਨਾਵਾਂ ਰੋਕਣ ਲਈ ‘ਨੋ ਹੈਲਮੇਟ ਨੋ ਪੈਟਰੋਲ’ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ- ਡੀ.ਸੀ

PPN2504201613

ਪਠਾਨਕੋਟ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਜ਼ਿਲ੍ਹਾ ਪਠਾਨਕੋਟ ਅੰਦਰ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਅਣਸੁਖਾਵੀਆਂ ਦੂਰਘਟਨਾਵਾਂ ਨੂੰ ਰੋਕਣ ਲਈ ਦੋ ਪਹੀਆ ਵਾਹਨਾਂ ਲਈ ‘ਨੋ ਹੈਲਮੇਟ ਨੋ ਪੈਟਰੋਲ’ ਜਿਲ੍ਹੇ ਅੰਦਰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਸ ਦੀ ਜਾਂਚ ਲਈ ਜਿਲ੍ਹੇ ਅੰਦਰ ਜਾਂਚ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ, ਜਿਹੜੇ ਵਾਹਨ ਚਾਲਕ ਉਕਤ ਆਦੇਸ਼ਾਂ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਵਾਹਨ ਚਾਲਕਾਂ ਦੇ ਚਲਾਨ ਕੱਟੇ ਜਾਣਗੇ। ਇਹ ਜਾਣਕਾਰੀ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸੜਕ ਸੁਰੱਖਿਆ ਸਬੰਧੀ ਆਯੋਜਿਤ ਵੱਖ ਵੱਖ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸਬੰਧਨ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ, ਮਨੋਜ ਕੁਮਾਰ ਡੀ.ਐਸ.ਪੀ., ਜਸਵੰਤ ਸਿੰਘ ਢਿਲੋਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਇੰਦਰਜੀਤ ਸਿੰਘ ਚਾਵਲਾ ਜੀ.ਐਮ. ਪੰਜਾਬ ਰੋਡਵੇਜ਼ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਹਿਰ ਅੰਦਰ ਅਤੇ ਜੀ.ਟੀ ਰੋਡ ‘ਤੇ ਦੋ ਪਹੀਆਂ ਵਾਹਨ ਚਾਲਕ ਅਕਸਰ ਬਿਨ੍ਹਾਂ ਹੈਲਮੇਟ ਤੋਂ ਹੀ ਡਰਾਇਵਿੰਗ ਕਰਦੇ ਹੋਏ ਨਜਰ ਆਉਦੇ ਹਨ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹੇ ਅੰਦਰ ‘ਨੋ ਹੈਲਮੇਟ ਨੋ ਪੈਟਰੋਲ’ ਯੋਜਨਾ ਲਾਗੂ ਕੀਤੀ ਗਈ ਹੈ ਅਤੇ ਇਸ ਯੋਜਨਾ ਨੂੰ ਸਖਤੀ ਨਾਲ ਲਾਗੂ ਕਰਨ ਲਈ ਜਿਲ੍ਹਾ ਟ੍ਰਾਂਸਪੋਰਟ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਜਾਂਚ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗਠਿਤ ਕੀਤੀਆਂ ਗਈਆਂ ਜਾਂਚ ਟੀਮਾਂ ਪੈਟਰੋਲ ਪੰਪਾਂ ‘ਤੇ ਅਚਾਨਕ ਨਾਕੇ ਲਗਾ ਕੇ ਉਕਤ ਆਦੇਸ਼ਾਂ ਦੀ ਪਾਲਣਾਂ ਸਬੰਧੀ ਜਾਂਚ ਕਰੇਗੀ ਅਤੇ ਨਿਯਮਾਂ ਦੀ ਪਾਲਣਾਂ ਨਾ ਕਰਨ ਵਾਲਿਆਂ ਦਾ ਮੋਕੇ ‘ਤੇ ਹੀ ਚਲਾਨ ਕੱਟਿਆ ਜਾਵੇਗਾ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਪੈਟਰੋਲ ਪੰਪਾਂ ‘ਤੇ ‘ਨੋ ਹੈਲਮੇਟ ਨੋ ਪੈਟਰੋਲ’ ਦੇ ਬੋਰਡ ਅਤੇ ਸੀ.ਸੀ.ਟੀ. ਕੈਮਰੇ ਲਗਾਉਣਾ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਕਿਹਾ ਕਿ ਮਾਧੋਪੁਰ ਦੇ ਨਜਦੀਕ ਹਾਈਵੇ ‘ਤੇ ਡਿਵਾਇਡਰ ਵਿੱਚ ਕੱਟ ਲਗਾ ਕੇ ਰੋਡ ਕਰਾਸ ਕਰਨ ਲਈ ਰਸਤਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਦੇ ਇੰਨ ਗੇਟ ਦੇ ਬਾਹਰ ਜੀ.ਟੀ. ਰੋਡ ‘ਤੇ ਡਵਾਇਡਰ ਕੱਟ ਨੂੰ ਵੀ ਬੰਦ ਕੀਤਾ ਜਾਵੇਗਾ ਤਾਂ ਜੋ ਗੇਟ ਦੇ ਬਾਹਰ ਲੱਗਣ ਵਾਲੇ ਜਾਮ ਤੋਂ ਨਿਯਾਤ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਦੇ ਬਾਹਰ ਗਲਤ ਢੰਗ ਨਾਲ ਆਟੋ ਪਾਰਕ ਕਰਨ ਵਾਲਿਆਂ ਦੇ ਪੁਲਿਸ ਵੱਲੋਂ 170 ਚਲਾਨ ਕੱਟੇ ਗਏ ਹਨ।  ਇਸ ਤੋਂ ਇਲਾਵਾ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਵੱਲੋਂ ਮਾਲ ਅਧਿਕਾਰੀਆਂ, ਗ੍ਰਾਮ ਪੰਚਾਇਤ ਅਧੀਨ ਆਉਂਦੀਆਂ ਸ਼ਾਮਲਾਟ ਜਮੀਨਾਂ ‘ਤੇ ਨਜਾਇਜ ਕਬਜਿਆਂ ਨੂੰ ਛੁਡਵਾਉਣ ਸਬੰਧੀ, ਸੁਵਿਧਾ ਰੀਵਿਉ, ਮਾਇਨਿੰਗ ਸਬੰਧੀ ਮੀਟਿੰਗਾਂ ਕਰਕੇ ਮੌਜੂਦਾਂ ਸਥਿਤੀ ਦਾ ਜਾਇਜਾ ਲਿਆ ਗਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply