📝 ਅੱਜ ਦੀਆਂ ਸੁਰਖੀਆਂ…..
ਮਿਤੀ : 27 ਅਪ੍ਰੈਲ 2016
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰
▶ 28 ਅਪ੍ਰੈਲ ਨੂੰ ਅਹੁੱਦੇ ਦੀ ਸਹੁੰ ਚੁੱਕਣਗੇ ਪੰਜਾਬ ਵਿੱਚ ਬਣਾਏ ਗਏ 7 ਸੰਸਦੀ ਸਕੱਤਰ।
▶ ਪੰਜਾਬ ਸਰਕਾਰ ਵਲੋਂ ਬਣਾਏ ਗਏ 7 ਸੰਸਦੀ ਸਕੱਤਰਾਂ ‘ਤੇ ਸਿਆਸਤ ਭਖੀ- ਕਾਂਗਰਸ ਤੇ ਆਪ ਨੇ ਉਠਾਏ ਸਵਾਲ।
▶ ਕਾਂਗਰਸ ਦੇ ਸ਼ਕੀਲ ਅਹਿਮਦ ਨੇ ਨਿਯੁੱਕਤੀਆਂ ਨੂੰ ਗੈਰ ਵਾਜ਼ਬ ਦੱਸਿਆ –ਕਿਹਾ ਨਰਾਜ਼ ਵਿਧਾਇਕਾਂ ਨੂੰ ਖੁਸ਼ ਕਰਨ ਲਈ ਲਿਆ ਫੈਸਲਾ।
▶ ਆਪ ਨੇ ਕਿਹਾ ਜਾਇਦਾਦਾਂ ਗਹਿਣੇ ਰੱਖ ਕੇ ਸਰਕਾਰ ਚਲਾ ਰਹੇ ਅਕਾਲੀ-ਭਾਜਪਾ ਗਠਜੋੜ ਨੇ ਕੀਤਾ ਗਲਤ ਫੈਸਲਾ।
▶ ਪਟਿਆਲਾ ਹਾਊਸ ਵਿੱਚ ਸੱਜਣ ਕੁਮਾਰ ਮਾਮਲੇ ‘ਚ ਅਦਾਲਤ ‘ਚ ਪੇਸ਼ ਨਹੀਂ ਹੋਈ ਗਵਾਹ ਸ਼ੀਲਾ ਕੌਰ-
6 ਜੂਨ ਨੂੰ ਅਗਲੀ ਸੁਣਵਾਈ ‘ਤੇ ਮੈਡੀਕਲ ਸਰਟੀਫੀਕੇਟ ਸਮੇਤ ਗਵਾਹ ਨੂੰ ਪੇਸ਼ ਹੋਣ ਲਈ ਕਿਹਾ।
▶ ਬਰਨਾਲਾ ਦੇ ਪਿੰਡ ਜੋਧਪੁਰ ‘ਚ ਕਰਜ਼ੇ ਦੇ ਸੰਮਨ ਦੇਖ ਕੇ, ਪ੍ਰੇਸ਼ਾਨ ਕਿਸਾਨ ਮਾਂ-ਪੁੱਤਰ ਨੇ ਕੀਟਨਾਸ਼ਕ ਪੀ ਕੇ ਕੀਤੀ ਖੁਦਕੁਸ਼ੀ।
▶ ਦਿੱਲੀ ਹਾਈਕੋਰਟ ਨੇ ਈ.ਡੀ ਨੂੰ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਧੀਅ-ਪੁੱਤਰ ਦੀ ਜਾਇਦਾਦ ਜ਼ਬਤ ਕਰਨ ‘ਤੇ ਲਈ ਰੋਕ।
▶ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਫਾਜਿਲਕਾ ਤੋਂ ਸਿਹਤ ਮੰਤਰੀ ਜਿਆਣੀ ਨੇ ਤਿੰਨ ਵੀਡੀਓ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ।
▶ ਸ੍ਰੀ ਨਗਰ ਐਨ.ਆਈ.ਟੀ ਵਿੱਚ ਹਾਲਾਤ ਵਿਗਾੜਣ ਲਈ ਗੈਰ ਕਸ਼ਮੀਰੀ ਵਿਦਿਆਰਥੀਆਂ ਨੂੰ ਜਾਂਚ ‘ਚ ਠਹਿਰਾਇਆ ਜਿੰਮੇਵਾਰ।
▶ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁ: ਗੁਰੂ ਕਾ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ।
▶ ਦਿੱਲੀ ਦੇ ਉਪ ਰਾਜਪਾਲ ਨੇ ਅਸ਼ੀਸ਼ ਖੇਤਾਨ ਦੇ ਖਿਲਾਫ ਜੀ.ਕੇ ਦੀ ਸ਼ਿਕਾਇਤ ਦਿੱਲੀ ਦੇ ਲੋਕਯੁਕਤ ਨੂੰ ਭੇਜੀ- ਦਿੱਲੀ ਡਾਇਲਾਗ ਕਮਿਸ਼ਨ ਦੇ ਉਪ ਚੇਅਰਮੈਨ ਹਨ ਖੇਤਾਨ।
▶ ਭਾਰਤ-ਪਾਕਿ ਵਿਦੇਸ਼ ਪੱਧਰ ਦੀ ਗੱਲਬਾਤ ਦੌਰਾਨ ਭਾਰਤ ਨੇ ਪਠਾਨਕੋਟ ਹਮਲੇ ਅਤੇ ਪਾਕਿ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ।
▶ ਬਲਿਊ ਸਟਾਰ ਆਪਰੇਸ਼ਨ ਦੀਆਂ ਫਾਈਲਾਂ ਜਨਤਕ ਕਰਨ ਦੇ ਮੁੱਦੇ ‘ਤੇ ਸਿਆਸਤ ਜਾਰੀ – ਅਕਾਲੀ ਤੇ ਕਾਂਗਰਸ ਦਾ ਦੂਜੇ ‘ਤੇ ਵਾਰ ਪਲਟਵਾਰ ਜਾਰੀ।
▶ ਵਿਦੇਸ਼ ਦੌਰੇ ‘ਤੇ ਗਏ ਕੈਪਟਨ ਅਮਰਿੰਦਰ ਵੀਡੀਓ ਕਾਨਫਰੰਸਿੰਗ ਰਾਹੀਂ ਕਨੇਡਾ ‘ਚ ਵੱਸਦੇ ਪੰਜਾਬੀਆਂ ਨਾਲ ਕਰਨਗੇ ਰਾਬਤਾ- ਕਨੂੰਨੀ ਕਾਰਣਾ ਕਰਕੇ ਰੱਦ ਕੀਤਾ ਸੀ ਦੌਰਾ।
▶ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਮਰਥਨ ਕਰਦਿਆਂ ਬਾਬਾ ਰਾਮਦੇਵ ਨੇ ਪੂਰੇ ਦੇਸ਼ ‘ਚ ਸ਼ਰਾਬ ‘ਤੇ ਰੋਕ ਲਾਉਣ ਦੀ ਕੀਤੀ ਮੰਗ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻
Punjab Post Daily Online Newspaper & Print Media