Saturday, July 25, 2026

ਗੁਰਲੀਨ ਕੌਰ ਨੇ ਨੈਸ਼ਨਲ ਲੈਵਲ ਦੇ ਇਨੋਵੇਸ਼ਨ ਫੈਸਟੀਵਲ 2016 ‘ਚ ਕੀਤੀ ਪੰਜਾਬ ਦੀ ਪ੍ਰਤੀਨਿਧਤਾ

PPN2604201605ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਅੰਮ੍ਰਿਤਸਰ ਦੀ 10+2 ਦੀ ਵਿਦਿਆਰਥਣ ਗੁਰਲੀਨ ਕੌਰ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਵਿਖੇ ਹੋਏ ਨੈਸ਼ਨਲ ਲੇਵਲ ਦੇ ਇਨੋਵੇਸ਼ਨ ਫੇਸਟੀਵਲ 2016 ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਇਹ ਇਨੋਵੇਸ਼ਨ ਫੈਸਟੀਵਲ ਕੰਪਿਊਟਰ ਜਗਤ ਦੀ ਮਸ਼ਹੂਰ ਕੰਪਨੀ ਇੰਟੈਲ ਦੇ ਸਹਿਯੋਗ ਨਾਲ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਵੱਲੋਂ ਜੇ. ਐਨ. ਟਾਟਾ ਆਡੀਟੋਰੀਅਮ, ਨੈਸ਼ਨਲ ਸਾਇੰਸ ਸਿੰਪੋਜੀਅਮ ਕੰਪਲੈਕਸ, ਸਰ ਸੀ.ਵੀ ਰਮਨ ਐਵੇਨਿਉ ਵਿਖੇ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਸਪੈਸ਼ਲ ਸੈਕਟਰੀ ਕਮ ਡਾਇਰੈਕਟਰ ਜਨਰਲ ਸਕੂਲ ਐਜੁਕੇਸ਼ਨ ਸ੍ਰੀ ਪ੍ਰਦੀਪ ਅਗਰਵਾਲ ਆਈ.ਏ.ਐਸ. ਦੀ ਯੋਗ ਅਗਵਾਈ ਹੇਠ ਇੰਟੈਲ ਕੰਪਨੀ ਵੱਲੋਂ ਟੇਲੇਂਟ ਹੰਟ ਕਰਨ ਲਈ 10 ਤੋਂ 12 ਫਰਵਰੀ ਨੂੰੰ ਮਾਲ ਰੋਡ ਸਕੂਲ ਵਿਖੇ ਵਰਕਸ਼ਾਪ ਲਗਾਈ ਸੀ ਜਿਸ ਵਿੱਚ ਗੁਰਲੀਨ ਕੌਰ ਵੱਲੋਂ ਤਿਆਰ ਕੀਤਾ ਗਿਆ ਪ੍ਰੋਜੈਕਟ “ਅਲਟਰਾਸੋਨਿਕ ਕੈਪ ਫਾਰ ਬਲਾਈਂਡ” ਨੈਸ਼ਨਲ ਲੈਵਲ ਤੇ ਸਿਲੈਕਟ ਹੋਇਆ ਸੀ। ਉਹਨਾਂ ਦੱਸਿਆ ਕਿ ਇਸ ਇਨੋਵੇਸ਼ਨ ਫੈਸਟੀਵਲ ਲਈ ਪੂਰੇ ਭਾਰਤ ਵਿੱਚੋਂ ਕੁੱਲ 75 ਰੀਅਲ ਟਾਈਮ ਪ੍ਰੋਜੈਕਟ ਚੁਣੇ ਗਏ ਸਨ ਅਤੇ ਪੰਜਾਬ ਵਿੱਚੋਂ ਸਿਰਫ ਮਾਲ ਰੋਡ ਸਕੂਲ ਦੀ ਗੁਰਲੀਨ ਕੌਰ ਦਾ ਹੀ ਪ੍ਰੋਜੈਕਟ ਸਿਲੈਕਟ ਹੋਇਆ ਸੀ। ਇਹ ਪ੍ਰੋਜੈਕਟ ਮੁਕੰਮਲ ਕਰਨ ਲਈ ਮੈਡਮ ਸ਼ੀਰਾਜ ਮੁਜੱਫਰ ਅਤੇ ਧਰੁਵ ਸਾਇਦਵਾ ਨੇ ਗੁਰਲੀਨ ਕੌਰ ਦੀ ਕਾਫੀ ਮਦਦ ਕੀਤੀ। ਇਨ੍ਹਾਂ 75 ਪ੍ਰੋਜੈਕਟਾਂ ਵਿਚੋਂ ਹੀ ਅਗਲੇ ਪੜਾਅ ਲਈ ਇੰਟਰਨੈਸ਼ਨਲ ਲੈਵਲ ਲਈ ਪ੍ਰੋਜੈਕਟ ਸਿਲੇਕਟ ਕੀਤੇ ਜਾਣੇ ਹਨ।
ਪ੍ਰਿੰਸੀਪਲ ਸ੍ਰਮਤੀ ਮਨਦੀਪ ਕੌਰ ਅਤੇ ਸਬੰਧਿਤ ਸਕੂਲ ਸਟਾਫ ਵੱਲੋਂ ਇਸ ਪ੍ਰੋਜੈਕਟ ਵਿੱਚ ਹਿੱਸਾ ਲੈ ਕੇ ਪਰਤੀ ਗੁਰਲੀਨ ਕੌਰ ਅਤੇ ਉਸ ਨਾਲ ਗਈ ਉਸ ਦੀ ਮਾਤਾ ਨਵਨੀਤ ਕੌਰ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਨਾਮੀ ਫੇਸਟੀਵਲ ਵਿੱਚ ਗੁਰਲੀਨ ਕੌਰ ਨੇ ਭਾਗ ਲੈ ਕੇ ਜਿੱਥੇ ਸਕੂਲ ਦਾ ਅਤੇ ਮਾਪਿਆ ਦਾ ਨਾਂ ਰੋਸ਼ਨ ਕੀਤਾ ਹੈ, ਉੱਥੇ ਅੰਮ੍ਰਿਤਸਰ ਸ਼ਹਿਰ ਦਾ ਵੀ ਮਾਣ ਵਧਾਇਆ ਹੈ। ਉਨ੍ਹਾਂ ਸਕੂਲ ਦੇ ਸਮੁਹ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰਲੀਨ ਕੌਰ ਵੱਲੋਂ ਕੀਤੇ ਪ੍ਰਦਰਸ਼ਨ ਤੋਂ ਸਿੱਖਿਆ ਲੈਂਦੇ ਹੋਏ ਸਭ ਬੱਚਿਆਂ ਨੂੰ ਸਖਤ ਮਿਹਨਤ ਕਰਦੇ ਹੋਏ ਵਧੀਆ ਕਾਰਜਗਾਰੀ ਵਿਖਾਉਣ ਲਈ ਪ੍ਰੇਰਣਾ ਲੈਣੀ ਚਾਹੀਦੀ ਹੈ।ਇਸ ਮੌਕੇ ਤੇ ਮੈਡਮ ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਕੁਲਜੀਤ ਕੌਰ, ਕਮਲ ਅਰੋੜਾ, ਗੁਰਪ੍ਰੀਤ ਸਿੰਘ, ਗੁਰਲੀਨ ਕੌਰ ਦੇ ਪਿਤਾ ਦਵਿੰਦਰ ਸਿੰਘ ਭੱਟੀ ਅਤੇ ਸ਼ਹਿਬਾਜ ਸਿੰਘ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply