Tuesday, July 14, 2026

ਵਾਰਡ ਨੰ:11 ਨੂੰ ਬਣਾਇਆ ਜਾਵੇਗਾ ਸਮਾਰਟ ਵਾਰਡ – ਚੰਦੀ

PPN2704201618ਜੰਡਿਆਲਾ ਗੁਰੂ, 27 ਅਪ੍ਰੈਲ (ਹਰਿੰਦਰ ਪਾਲ ਸਿੰਘ) – ਸ਼ਹਿਰ ਜੰਡਿਆਲਾ ਗੁਰੂ ਦੀ ਵਾਰਡ ਨੰ:11 ‘ਚ ਇੰਟਰਲਾਕ ਟਾਈਲਾਂ ਲਗਾ ਕੇ ਪੱਕੀ ਗਲੀ ਬਣਾਉਣ ਦਾ ਉਦਘਾਟਨ ਸਵਿੰਦਰ ਸਿੰਘ ਚੰਦੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਹਰਚਰਨ ਸਿੰਘ ਬਰਾੜ ਕੋਸਲਰ ਵਾਰਡ ਨੰ:11 ਨਾਲ ਮਿਲ ਕੇ ਕੀਤਾ।ਇਸ ਮੋਕੇ ਹਰਚਰਨ ਸਿੰਘ ਬਰਾੜ ਨੇ ਕਿਹਾ ਕਿ ਸ਼ਹਿਰ ਜੰਡਿਆਲਾ ਗੁਰੂ ਵਿੱਚ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਤੇ ਨਗਰ ਕੋਸਲ ਦੇ ਮੀਤ ਪ੍ਰਧਾਨ ਸੰਨੀ ਸ਼ਰਮਾ ਦੀ ਅਗਵਾਈ ਹੇਠ ਵਿਕਾਸ ਕਾਰਜ ਚੱਲ ਰਹੇ ਹਨ।ਬਰਾੜ ਨੇ ਕਿਹਾ ਕਿ ਵਾਰਡ ਨੰ:11 ਵਿੱਚ ਅਗਲੇ ਦੋ ਮਹੀਨਿਆ ਵਿੱਚ ਕੋਈ ਵੀ ਗਲੀ ਕੱਚੀ ਨਹੀ ਰਹਿਣ ਦਿੱਤੀ ਜਾਵੇਗੀ।ਇਸ ਤੋ ਇਲਾਵਾ ਵਾਰਡ ਨੰ:11 ਵਿੱਚ ਸ਼ਹਿਰ ਦੇ ਬਾਹਰਲੇ ਪਾਸੋ ਆਉਦੀਆ ਸੜਕਾ ਤੇ ਐਂਟਰੀ ਗੇਟ ਬਣਾਏ ਜਾਣਗੇ।ਪਹਿਲਾ ਗੇਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਜੰਡਿਆਲਾ ਗੁਰੂ ਤੋ ਅਗਲੇ ਪਾਸੇ ਟਰਾਂਸਫਰਮਰ ਕੋਲ ਬਣੇਗਾ ਜਿਸ ਦਾ ਨਾ ਬਾਬਾ ਦੀਪ ਸਿੰਘ ਜੀ ਨਗਰ ਗੇਟ ਹੋਵੇਗਾ ਅਤੇ ਦੂਸਰਾ ਸ਼ੇਖਫਤਾ ਦਰਵਾਜੇ ਕੋਲ ਬਣੇਗਾ,ਜਿਸ ਦਾ ਨਾਮ ਭਾਈ ਘਨੱਈਆ ਜੀ ਨਗਰ ਗੇਟ ਹੋਵੇਗਾ।ਅਖੀਰ ‘ਚ ਚੰਦੀ ਨੇ ਕਿਹਾ ਕਿ ਵਾਰਡ ਨੰ:11 ਨੂੰ ਸਮਾਰਟ ਵਾਰਡ ਬਣਾਇਆ ਜਾਵੇਗਾ।ਇਸ ਮੋਕੇ ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਕੋਸਲਰ ਹਰਚਰਨ ਸਿੰਘ ਬਰਾੜ, ਕੋਸਲਰ ਅਵਤਾਰ ਸਿੰਘ ਕਾਲਾ, ਗੁਰਜੀਤ ਸਿੰਘ, ਕਿਸ਼ਨ ਸਿੰਘ, ਵਿਵੇਕ ਸ਼ਰਮਾ, ਮਨਿੰਦਰ ਸਿੰਘ, ਸੰਦੀਪ ਸਿੰਘ, ਮਨਦੀਪ ਸ਼ਰਮਾ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply