Saturday, April 25, 2026

ਚੋਰੀ ਦੇ ਤਿੰਨ ਮੋਟਰਸਾਈਕਲ ਸਮੇਤ ਇਕ ਦੋਸ਼ੀ ਕਾਬੂ

PPN2704201617ਜੰਡਿਆਲਾ ਗੁਰੂ, 27 ਅਪ੍ਰੈਲ (ਹਰਿੰਦਰ ਪਾਲ ਸਿੰਘ) – ਸ਼ਹਿਰ ਜੰਡਿਆਲਾ ਗੁਰੂ ਦੀ ਪੁਲਿਸ ਨੇ ਦੋਸ਼ੀ ਸਮੇਤ 3 ਮੋਟਰਸਾਈਕਲ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਸਬ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਉਨਾ ਵੱਲੋ ਪੁਲਿਸ ਪਾਰਟੀ ਸਮੇਤ ਨਿੱਜਰਪੁਰਾ ਟੂਲ ਪਲਾਜਾ ਜੰਡਿਆਲਾ ਗੁਰੂ ਵਿਖੇ ਨਾਕਾ ਲਗਾਇਆ ਸੀ,ਅਸੀ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਕਿ ਇਕ ਨੌਜਵਾਨ ਮੋਨਾ ਵਿਅਕਤੀ ਹੀਰੋ ਹਾਂਡਾ ਕੰਪਨੀ ਦੇ ਸਪੈਂਲਡਰ ਪਲੱਸ ਰੰਗ ਕਾਲਾ ਨੰਬਰ ਪੀ.ਬੀ.46 ਸੀ 6979 ਤੇ ਸਵਾਰ ਹੋ ਕੇ ਜੰਡਿਆਲਾ ਗੁਰੂ ਤੋ ਅੰਮ੍ਰਿਤਸਰ ਨੂੰ ਆ ਰਿਹਾ ਸੀ ਤਾਂ ਅਸੀ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੁੰ ਵੇਖ ਕੇ ਇਕ ਦਮ ਘਬਰਾ ਕੇ ਮੋਟਰਸਾਈਕਲ ਦੀ ਬਰੇਕ ਮਾਰ ਕੇ ਪਿਛਾਹ ਨੂੰ ਮੁੜਨ ਲੱਗਾ ਤੇ ਮੋਟਰਸਾਈਕਲ ਸਲਿਪ ਹੋ ਗਿਆ ਤੇ ਸੜਕ ਤੇ ਡਿੱਗ ਪਿਆ ਤੇ ਮੋਟਰਸਾਈਕਲ ਸਵਾਰ ਮੋਕੇ ਤੇ ਭੱਜਣ ਲੱਗਾ ਜਿਸ ਨੂੰ ਸੁਰਜੀਤ ਸਿੰਘ ਗਿੱਲ ਨੇ ਆਪਣੇ ਸਾਥੀ ਕਰਮਚਾਰੀਆ ਦੇ ਨਾਲ ਮੋਕੇ ਤੇ ਕਾਬੂ ਕਰ ਲਿਆ।ਬਾਅਦ ‘ਚ ਪੁੱਛਗਿੱਛ ਦੋਰਾਨ ਉਸਨੇ ਆਪਣਾ ਨਾਮ ਕੁਲਦੀਪ ਸਿੰਘ ਭੋਲਾ ਸਪੁੱਤਰ ਹਰਭਜਨ ਸਿੰਘ ਕੋਮ ਰਾਮਗੜ੍ਹੀਆ ਵਾਸੀ ਮਕਾਨ ਨੰਬਰ 108 ਗਲੀ ਨੰਬਰ 4 ਕਪੂਰ ਨਗਰ ਡਰੰਮਾਂ ਵਾਲਾ ਬਜਾਰ ਸੁਲਤਾਨਵਿੰਡ ਅੰਮ੍ਰਿਤਸਰ ਦੱਸਿਆ।ਉਸ ਤੋ ਬਾਅਦ ਉਹ ਇੱਥੋ ਥਾਂ ਬਦਲ ਕੇ ਮੁਹੱਲਾ ਸ਼ੇਖੂਪੁਰਾ ਨੇੜੇ ਪਟਵਾਰਖਾਨਾ,ਜੰਡਿਆਲਾ ਗੁਰੂ ਵਿਖੇ ਰਹਿਣ ਲੱਗ ਪਿਆ।ਉਸ ਤੋ ਬਾਅਦ ਮੋਟਰਸਾਈਕਲ ਦੇ ਕਾਗਜਾਤ ਚੈਕ ਕਰਵਾਉਣ ਬਾਰੇ ਕਿਹਾ ਤੇ ਭੱਜਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਮੋਟਰਸਾਈਕਲ ਮੈ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਅੰਮ੍ਰਿਤਸਰ ਦੇ ਮੇਨ ਗੇਟ ਅੱਗੋ ਚੋਰੀ ਕੀਤਾ ਸੀ ਤੇ ਅੱਜ ਮੈ ਇਸਨੂੰ ਵੇਚਣ ਜਾ ਰਿਹਾ ਸੀ।ਇਸ ਤੋ ਬਾਅਦ ਦੋਸ਼ੀ ਦੇ ਘਰ ਛਾਪੇਮਾਰੀ ਦੋਰਾਨ ਦੋ ਮੋਟਰ ਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ।ਦੋਸ਼ੀ ਵਿਰੁੱਧ ਜੁਰਮ ਧਾਰਾ 379,411 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।।ਇਸ ਮੋਕੇ ਮੁੱਖ ਮੁਨਸ਼ੀ ਤਰਸੇਮ ਸਿੰਘ ਥਾਣਾ ਜੰਡਿਆਲਾ ਗੁਰੂ, ਹੋਲਦਾਰ ਬਲਕਾਰ ਸਿੰਘ, ਸ਼ਰਨਜੀਤ ਸਿੰਘ ਸ਼ੈਲੀ, ਸੰਤੋਖ ਸਿੰਘ, ਤਰਸੇਮ ਸਿੰਘ ਆਦਿ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply