📝 ਅੱਜ ਦੀਆਂ ਸੁਰਖੀਆਂ…..
ਮਿਤੀ : 29 ਅਪ੍ਰੈਲ 2016
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰
▶ ਪੰਜਾਬ ਸਰਕਾਰ ਵਲੋਂ ਬਣਾਏ ਗਏ 7 ਨਵੇਂ ਮੁੱਖ ਸੰਸਦੀ ਸਕੱਤਰਾਂ ਵਿਚੋਂ 6 ਨੇ ਚੁੱਕੀ ਅਹੁੱਦੇ ਦੀ ਸਹੁੰ।
▶ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਵਲੋਂ ਸੰਸਦੀ ਸਕੱਤਰ ਦੀ ਸਹੁੰ ਚੁੱਕਣ ਤੋਂ ਇਨਕਾਰ – ਪਾਰਟੀ ਵਲੋਂ ਮਨਾਉਣ ਦੀਆਂ ਕੋਸ਼ਿਸ਼ਾਂ ਰਹੀਆਂ ਅਸਫਲ।
▶ ਸੰਸਦੀ ਸਕੱਤਰ ਦੇ ਅਹੁਦੇ ਤੋਂ ਹਟਾਏ ਗਏ ਅੰਮ੍ਰਿਤਸਰ ਦੇ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੋਲਾਰੀਆ ਨੇ ਤੋੜੀ ਚੁੱਪ – ਕਿਹਾ ਸੱਚ ਬੋਲਣ ਦੀ ਮਿਲੀ ਸਜ਼ਾ।
▶ ਸਾਬਕਾ ਕ੍ਰਿਕਟਰ ਤੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਮੈਂਬਰ ਵਜੋਂ ਪੰਜਾਬੀ ਵਿੱਚ ਸਹੁੰ ਚੁੱਕੀ।
▶ ਜੋ ਪੰਜਾਬ ਦਾ ਦੁਸ਼ਮਨ ਉਹ ਮੇਰਾ ਦੁਸ਼ਮਣ, ਪੰਜਾਬ ਵਿੱਚ ਅਧਰਮ ਦਾ ਸਾਥ ਨਹੀਂ ਦਿਆਂਗਾ – ਨਵਜੋਤ ਸਿੰਘ ਸਿੱਧੂ।
▶ ਆਪ ਕਨਵੀਨਰ ਕੇਜਰੀਵਾਲ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਸੱਦੇ ‘ਤੇ ਚੰਡੀਗੜ੍ਹ ਪੁੱਜੇ – ਕਿਹਾ ਪੰਜਾਬ ‘ਚ ਸਰਕਾਰ ਬਣੀ ਤਾਂ ਕੇਂਦਰ ਦਾ ਨਹੀਂ ਹੋਵੇਗਾ ਕੋਈ ਦਖਲ।
▶ ਦਿੱਲੀ – ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਉਪਰੰਤ – ਕੁਲਦੀਪ ਬਿਸ਼ਨੋਈ ਵਲੋਂ ਹਜ਼ਕਾ ਦਾ ਕਾਂਗਰਸ ਵਿੱਚ ਸ਼ਮੂਲੀਅਤ ਦਾ ਐਲਾਨ।
▶ ਪਠਾਨਕੋਟ ਅੱਤਵਾਦੀ ਹਮਲਾ ਮਾਮਲਾ – ਐਨ.ਆਈ.ਏ ਨੇ ਪਾਕਿ ਅੱਤਵਾਦੀਆਂ ਦੀਆਂ ਲਾਸ਼ਾਂ ਦਾ ਮੁੜ ਕੀਤਾ ਮੁਆਇਨਾ।
▶ ਸ਼ਹੀਦ ਭਗਤ ਸਿੰਘ ਦੇ ਨਾਮ ਨਾਲ ਅੱਤਵਾਦੀ ਲਿਖਣ ਦਾ ਮਾਮਲਾ – ਐਚ.ਆਰ.ਡੀ ਮੰਤਰਾਲੇ ਨੇ ਦਿੱਲੀ ਯੂਨੀਵਰਸਿਟੀ ਨੂੰ ਇਤਿਹਾਸ ਦੀ ਕਿਤਾਬ ਵਿੱਚੋਂ ਅੱਤਵਾਦੀ ਲਫਜ਼ ਹਟਾਉਣ ਲਈ ਕਿਹਾ।
▶ ਭਾਰਤ ਪਾਕਿ ਸਰਹੱਦ ਦੇ 12 ਥਾਵਾਂ ‘ਤੇ ਲੇਜ਼ਰ ਬੀਮ ਸੁਰੱਖਿਆ ਕੀਤੀ ਸ਼ੁਰੂ।
▶ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਪੰਜਾਬ ਵਿੱਚ ਡੀਜ਼ਲ ਆਟੋ ਮੈਕਸੀ ਕੈਬ ਦੇ ਪਰਮਿਟ ਇਕ ਮਹੀਨੇ ‘ਚ ਰੱਦ ਕਰਨ ਅਤੇ ਨਵੇਂ ਪਰਮਿਟ ਜਾਰੀ ਨਾ ਕਰਨ ਦੇ ਦਿੱਤੇ ਹੁਕਮ।
▶ ਸ੍ਰੀ ਹਰੀਕੋਟਾ ਤੋਂ ਇਸਰੋ ਵਲੋਂ ਆਈ.ਆਰ.ਐਨ.ਐਸ.ਐਸ -1 ਜੀ ਸੈਟਾਲਾਈਟ ਸਫਲਤਾਪੂਰਵਕ ਦਾਗਿਆ, ਦੇਸੀ ਜੀ.ਪੀ.ਐਸ ਦਾ ਸੁਪਨਾ ਹੋਇਆ ਸਾਕਾਰ।
▶ ਅਮਰਨਾਥ ਯਾਤਰਾ 2 ਜੁਲਾਈ ਤੋਂ ਹੋਵੇਗੀ ਸ਼ੁਰੂ – ਮਈ ‘ਚ ਯਾਤਰਾ ਦੇ ਰਸਤੇ ਤੋਂ ਬਰਫ ਹਟਾਉਣ ਦਾ ਕੰਮ ਹੋਵੇਗਾ ਸ਼ੁਰੂ।
▶ ਮੋਹਾਲੀ ‘ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਭਾਜਪਾ ਦੇ ਆਗੂਆਂ ਨਾਲ 2017 ਚੋਣਾਂ ਸਬੰਧੀ ਮੀਟਿੰਗ – ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਵੀ ਰਹੇ ਮੋਜ਼ੂਦ।
▶ ਹਰਿਆਣਾ ਵਿੱਚ ਨਗਰ ਕੌਸਲ/ਕਮੇਟੀ ਚੋਣਾਂ ਦਾ ਐਲਾਨ – 5 ਤੋਂ 11 ਮਈ ਤੱਕ ਦਾਖਲ ਹੋਣਗੇ ਨਾਮਜ਼ਦਗੀ ਕਾਗਜ਼ਾਤ, 22 ਮਈ ਨੂੰ ਵੋਟਾਂ ਤੇ ਉਸੇ ਦਿਨ ਆਉਣਗੇ ਨਤੀਜੇ।
▶ ਨਾਮਧਾਰੀ ਭਾਈਚਾਰੇ ਨੇ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਦਿਲੀ ‘ਚ ਕੱਢਿਆ ਸ਼ਾਂਤੀ ਮਾਰਚ- ਜੰਤਰ ਮੰਤਰ ‘ਤੇ ਦਿੱਤਾ ਧਰਨਾ, ਸੁਰੱਖਿਆ ਦੀ ਵੀ ਕੀਤੀ ਮੰਗ।
▶ ਈ.ਡੀ ਨੇ ਸੰਸਦੀ ਸਕੱਤਰ ਅਵਿਨਾਸ਼ ਚੰਦਰ ਤੋਂ ਦਫਤਰ ਬੁਲਾ ਕੇ ਕੀਤੀ ਪੁਛਗਿੱਛ- ਪਰਿਵਾਰ ਨੁੰ ਵੀ ਪੇਸ਼ੀ ਲਈ ਦਿੱਤਾ ਨੋਟਿਸ।
▶ ਸੁਪਰੀਮ ਕੋਰਟ ਵਲੋਂ ਦੇਸ਼ ਭਰ ਦੇ ਕਾਲਜਾਂ ‘ਚ ਮੈਡੀਕਲ ਸਿਖਿਆ ਦਾਖਲ਼ੇ ਲਈ ਏ.ਆਈ.ਪੀ.ਐਮ.ਟੀ ਦੀ ਥਾਂ ਕੌਮੀ ਪੱਧਰ ਦੀ ਐਨ.ਈ.ਈ.ਟੀ ਪ੍ਰੀਖਿਆ ਲੈਣ ਦਾ ਹੁਕਮ।
▶ ਤਰਨ ਤਾਰਨ ਦੇ ਐਸ.ਐਸ.ਪੀ ਦੇ ਦਫਤਰ ਸਾਹਮਣੇ ਇੱਕ ਵਿਅਕਤੀ ਵਲੋਂ ਜਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ – ਹਸਪਤਾਲ ਦਾਖਲ, ਹਾਲਤ ਖਤਰੇ ਤੋਂ ਬਾਹਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media