ਬਠਿੰਡਾ, 28 ਅਪ੍ਰੈਲ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ)- ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾ ਰਹੀ ਮਨਮਾਨੀ ਅਤੇ ਧੱਕੇਸ਼ਾਹੀ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿਚ ਮਾਪਿਆ ਵਲੋਂ ਸਕੂਲਾਂ ਦੇ ਅੱਗੇ ਧਰਨੇ ਪ੍ਰਦਰਸ਼ਨ ਜਾਰੀ ਹਨ। ਇਸੇ ਲੜੀ ਤਹਿਤ ਸ਼ਹਿਰ ਦੇ ਸੈਂਟ ਜੋਸਿਫ਼ ਸਕੂਲ ਦੇ ਅੱਗੇ ਸੈਂਕੜੇ ਮਾਪਿਆਂ ਨੇ ਪ੍ਰਦਰਸ਼ਨ ਕੀਤਾ। ਪੇਰੈਂਰਟ ਐਸੋਸੀਏਸ਼ਨ ਦੇ ਪ੍ਰਧਾਨ ਦੀ ਅਗਵਾਈ ਵਿਚ ਮਾਪਿਆਂ ਵਲੋਂ 7 ਵਜੇ ਧਰਨਾ ਦਿੱਤਾ ਗਿਆ, ਸਕੂਲ ਕਮੇਟੀ ਨਾਲ 10 ਵਜੇ ਮੀਟਿੰਗ ਹੋਈ। ਉਨ੍ਹਾਂ ਕਿਹਾ ਕਿ ਸਕੂਲ ਵਲੋਂ ਬਹੁਤ ਜਿਆਦਾ ਫੀਸ, ਡਿਵੈਲਪਮੈਂਟ ਫੰਡ,ਐਨੂਅਲ ਚਾਰਜ, ਸਮਾਰਟ ਕਲਾਸ ਦੇ ਨਾਮ ‘ਤੇ ਅੰਨੀ ਲੁੱਟ ਘਸੁੱਟ ਜਾਰੀ ਹੈ। ਜਿਲਾ ਸਿੱਖਿਆ ਅਫਸ਼ਰ ਅਤੇ ਪ੍ਰਸਾਸਨ ਦੇ ਹੁਕਮਾਂ ਅਤੇ ਸੀਬੀਐਸਈ ਨਿਯਮਾਂ ਦੇ ਉਲਟ ਸਕੂਲ ਅੰਦਰ ਵਰਦੀਆਂ ਅਤੇ ਕਿਤਾਬਾਂ ਕਾਪੀਆਂ ਵੇਚੀਆਂ ਜਾ ਰਹੀਆਂ ਹਨ। ਸਕੂਲ ਕਮੇਟੀ ਨੇ ਮੀਟਿੰਗ ਦੌਰਾਨ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਐਸੋਸੀਏਸ਼ਨ ਵਲੋਂ ਸਕੂਲ ਦੇ ਵਿਰੁੱਧ ਕਾਨੂੰਨੀ ਅਤੇ ਅਦਾਲਤੀ ਕਾਰਵਾਈ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਇਸ ਤੋਂ ਬਾਅਦ ਐਸੋਸੀਏਸ਼ਨ ਦੇ ਮੈਂਬਰ ਅਤੇ ਮਾਪੇ ਸ੍ਰੀ ਗੁਰੂ ਹਰਿਕਿਸ੍ਰਨ ਪਬਲਿਕ ਸਕੂਲ ਵਿਖੇ ਗਏ ਜਿਥੇ ਪ੍ਰਿੰਸੀਪਲ ਮੈਡਮ ਜੁਤਿੰਦਰ ਕੌਰ ਸੇਠੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਸਕੂਲ ਦੀ ਕਮੇਟੀ ਨਾਲ ਗੱਲਬਾਤ ਕਰਕੇ 30 ਅਪ੍ਰੈਲ ਤੱਕ ਦੱਸ ਦੇਣਗੇ। ਉਦੋਂ ਤੱਕ ਮਾਪੇ 10 ਮਈ ਤੱਕ ਬਿਨ੍ਹਾਂ ਲੇਟ ਫੀਸ ਤੋਂ ਫੀਸ ਭਰ ਸਕਦੇ ਹਨ ਲੇਕਿਨ ਹੁਣ ਪ੍ਰਿੰਸੀਪਲ ਮੈਡਮ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਏ ਅਤੇ 30 ਤਾਰੀਖ ਤੱਕ ਰੀਐਡਮੀਸ਼ਨ ਅਤੇ ਬਾਕੀ ਫੀਸਾਂ 30 ਅਪ੍ਰੈਲ ਤੱਕ ਹੀ ਜਮ੍ਹਾਂ ਕਰਵਾਉ ਨਹੀ ਤਾਂ ਬੱਚਿਆਂ ਨੂੰ ਸਕੂਲ ਨਹੀ ਆਉਣ ਦਿੱਤਾ ਜਾਵੇਗਾ। ਇਸ ਦੇ ਰੋਸ ਵਜੋਂ ਅੱਜ 29 ਅਪ੍ਰੈਲ ਨੂੰ ਸਵੇਰੇ 7 ਵਜੇ ਐਸੋਸੀਏਸ਼ਨ ਦੇ ਫੈਸਲੇ ਅਨੁਸਾਰ ਮਾਪੇ ਆਪਣੇ ਬੱਚਿਆਂ ਸਮੇਤ ਸਕੂਲ ਦੇ ਗੇਟ ਅੱਗੇ ਧਰਨਾ ਲਗਾਉਣਗੇ। ਐਸੋਸੀੲੈਸ਼ਨ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਨਿਯਮਾਂ ਦੇ ਉਲਟ ਤੇ ਪ੍ਰਸ਼ਾਸ਼ਨ ਦੇ ਹੁਕਮਾਂ ਦੀ ਉਲੰਘਨਾ ਕਰਨ ਵਾਲੇ ਸਕੂਲਾਂ ‘ਤੇ ਸਖ਼ਤ ਕਰਵਾਈ ਕਰਕੇ ਇਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਰੋਹਿਤ ਸ਼ਰਮਾ, ਸਤੀਸ਼ ਅਗਰਵਾਲ, ਬੰਟੀ ਰਾਜਪੂਤ, ਹਰਮਨਜੀਤ ਸਿੰਘ, ਹਰਮੰਦਰ ਸਿੰਘ, ਗਗਨਦੀਪ ਸਿੰਘ, ਕਮਲੇਸ਼ ਰਾਣੀ, ਬਬੀਤਾ, ਅੰਮ੍ਰਿਤ ਕੌਰ, ਨਿਰਮਲ ਜੀਤ, ਰਜਨੀ, ਰੇਖਾਮਮਤਾ, ਪ੍ਰਦੀਪ, ਜਤਿੰਦਰ ਬਾਂਸਲ ਆਦਿ ਸ਼ਾਮਲ ਸਨ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media