ਬਠਿੰਡਾ, 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਐਸ.ਐਮ.ਓ ਡਾ. ਸਰਬਜੀਤ ਸਿੰਘ ਸੀ.ਐਚ.ਸੀ ਸੰਗਤ ਦੀ ਯੋਗ ਅਗਵਾਈ ਹੇਠ ਸੰਗਤ ਬਲਾਕ ਦੇ ਅਧੀਨ ਆਉਦੇ ਸਕੁਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ 1 ਤੋਂ 9 ਸਾਲ ਦੇ ਬੱਚਿਆ ਨੂੰ ਨੈਸ਼ਨਲ ਡੀ.ਵਾਰਮਿੰਗ ਡੇ ਤੇ ਐਲਬੈਂਡਾਜੋਲ ਦੀਆਂ ਗੋਲੀਆਂ ਖਵਾਉਣ ਉਪਰੰਤ ਸਕੂਲਾਂ ਅਤੇ ਆਂਗਣਵਾੜੀਆਂ ਵਿਚ ਬੱਚਿਆ ਨੂੰ ਐਲਬੈਂਡਾਜੋਲ ਗੋਲੀ ਦੀ ਮੱਹਤਤਾ ਅਤੇ ਪੇਟ ਦੇ ਕੀੜਿਆਂ ਦਾ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਨੁਕਸਾਨ ਬਾਰੇ ਦੱਸਿਆ ਗਿਆ ਇਸ ਵਿਚ ਇਹ ਵੀ ਦੱਸਿਆ ਗਿਆ ਕੇ ਜੇ ਬੱਚਾ ਐਲਬੈਂਡਾਜੋਲ ਦੀ ਗੋਲੀ ਖਾਂਦਾ ਹੈ ਤਾਂ ਉਸ ਨੂੰ ਖੂਨ ਦੀ ਘਾਟ ਨਹੀ ਹੁੰਦੀ ਅਤੇ ਖਾਂਦੀ ਹੋਈ ਖੁਰਾਕ ਬੱਚੇ ਨੂੰ ਲੱਗਦੀ ਹੈ।ਬੱਚਿਆ ਦਾ ਪੜਾਈ ਵਿਚ ਮਨ ਲਗਦਾ ਹੈ ਅਤੇ ਦੇਸ਼ ਦੀ ਸਾਖਰਤਾ ਵਿਚ ਵੀ ਵਾਧਾ ਹੁੰਦਾ ਹੈ ਅਤੇ ਤੰਦਰੁਸਤ ਬੱੱਚਾ ਦੇਸ਼ ਦੀ ਆਰਥਿਕ ਅਤੇ ਸਮਾਜਿਕ ਤੱਰਕੀ ਵਿਚ ਵੀ ਵਾਧਾ ਕਰਦਾ ਹੈ।ਇਸ ਅਭਿਆਨ ਵਿਚ ਸਕੂਲ ਹੈਲਥ ਸਟਾਫ ਡਾ.ਨਵਪ੍ਰੀਤ ਸਿੰਘ, ਡਾ. ਮੰਜੂ ਬਾਲਾ, ਚੇਤਨ ਸਿੰੰਘ ਫਾਰਮਾਸਿਸਟ, ਜਗਮੀਤ ਸਿੰਘ ਫਾਰਮਾਸਿਸਟ, ਅਰਵਿੰਦਰ ਕੌਰ ਸਟਾਫ ਨਰਸ ਅਤੇ ਅਧਿਆਪਕ, ਆਂਗਣਵਾੜੀ ਵਰਕਰ ਏ.ਐਨ.ਐਮ ਆਸ਼ਾ ਵਰਕਰ ਨੇ ਸਹਿਯੋਗ ਦਿੱਤਾ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media