Friday, April 10, 2026

ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਦੀ ਅਲਟਰਾ ਮਾਡਰਨ ਸੁਵਿਧਾਵਾਂ ਵਾਲੀ ਨਵੀਂ ਇਮਾਰਤ ਦਾ ਉਦਘਾਟਨ

PPN2904201608ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਸ਼ਹੀਦਾਂ ਦੇ ਸਿਰਤਾਜ ਅਤੇ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜ੍ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਾਵਨ ਦਿਹਾੜੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਦੀ ਅਲਟਰਾ ਮਾਡਰਨ ਸੁਵਿਧਾਵਾਂ ਅਤੇ ਉੱਚ ਪੱਧਰੀ ਤਕਨੀਕਾਂ ਨਾਲ ਲੈਸ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ।ਸਮਾਰੋਹ ਦਾ ਅਰੰਭ ਜਪੁ ਜੀ ਸਾਹਿਬ ਜੀ ਦੇ ਪਾਠ ਨਾਲ ਹੋਇਆ। ਬੀਬੀ ਪ੍ਰਭਜੋਤ ਕੌਰ ਦੇ ਜੱਥੇ ਨੇ ਪੁਰਾਤਨ ਪਰੰਪਰਾ, ਰਾਗਾਂ ਅਤੇ ਸਾਜਾਂ ਨਾਲ ਰਸਭਿੰਨੇ ਕੀਰਤਨ ਦੀ ਛਹਿਬਰ ਲਗਾਉਦਿਂਆਂ ਮੰਤਰ ਮੁਗਧ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ।ਉਪਰੰਤ ਲੋਕ ਭਲਾਈ ਕਾਰਜ ਕਰਨ ਲਈ ਹੋਰ ਵੀ ਬੱਲ, ਬੁੱਧੀ ਅਤੇ ਵਿਸ਼ਵਾਸ ਬੱਖਸ਼ਣ ਦੀ ਅਰਦਾਸ ਕੀਤੀ ਗਈ।
ਪ੍ਰਧਾਨ ਚੀਫ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਸਮੂਹ ਸੰਗਤਾਂ ਨੂੰ ਗੁਰਪੂਰਬ ਦੀ ਵਧਾਈ ਦਿੱਤੀ ਅਤੇ ਦ’ਸਿਆ ਕਿ ਨਵੇਂ ਬਣੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿਚ ਹਾਈ ਟੈਕ ਡੈਂਟਲ ਵਿੰਗ, ਫਿਜੀਓਥੈਰਿਪੀ ਵਿੰਗ, ਐਲੋਪੈਥਿਕ ਵਿੰਗ ਅਤੇ ਹੋਮਿਓਪੈਥਿਕ ਵਿੰਗ ਬਣਾਏ ਗਏ ਹਨ ਅਤੇ ਇਹ ਸਾਰੇ ਵਿੰਗ ਅਤਿ ਆਧੁਨਿਕ ਸੁਵਿਧਾਵਾਂ ਅਤੇ ਮੈਡੀਕਲ ਉਪਕਰਨਾਂ ਨਾਲ ਸੁਸ’ਜਿਤ ਹਨ।ਉਹਨਾਂ ਕਿਹਾ ਕਿ ਅੱਗੇ ਵੀ ਚੀਫ ਖਾਲਸਾ ਦੀਵਾਨ ਮਾਡਰਨ ਸਮੇਂ ਦੀ ਲੌੜ ਅਨੁਸਾਰ ਹਸਪਤਾਲ ਦੀਆਂ ਸੁਵਿਧਾਵਾਂ ਅਤੇ ਤਕਨੀਕਾਂ ਦਾ ਨਵੀਨੀਕਰਨ ਲਈ ਯਤਨਸ਼ੀਲ ਰਹੇਗਾ।ਉਹਨਾਂ ਆਸ ਕੀਤੀ ਕਿ ਮੈਂਬਰ ਇੰਚਾਰਜ ਡਾ: ਇੰਦਰਬੀਰ ਸਿੰਘ ਨਿੱਜਰ ਦੀ ਦੇਖ ਰੇਖ ਹੇਠ ਹਸਪਤਾਲ ਵਿਚ ਮਰੀਜਾਂ ਦੀ ਹਰ ਸੁਵਿਧਾ ਦਾ ਖਾਸ ਧਿਆਨ ਰਖਿਆ ਜਾਵੇਗਾ।ਉਹਨਾ ਹਸਪਤਾਲ ਸਟਾਫ ਨੂੰ ਵੀ ਪ੍ਰਰੀ ਇਮਾਨਦਾਰੀ ਨਾਲ ਤਨੋਂੁਮਨੋਂ ਜਿੰਮੇਦਾਰੀਆਂ ਨਿਭਾਉਣ ਅਤੇ ਸੇਵਾ ਕਰਨ ਲਈ ਪ੍ਰੇਰਿਆ।ਉਹਨਾਂ ਕਿਹਾ ਕਿ ਮਰੀਜਾਂ ਲਈ ਹਸਪਤਾਲ ਦੀਆ ਸੇਵਾਵਾਂ ਮਿਤਿ ੬ੁ੫ੁ੨੦੧੬ ਨੂੰ ਸ਼ੁਰੂ ਹੋ ਜਾਣਗੀਆਂ ਅਤੇ ਇਕ ਹਫਤੇ ਤੱਕ ਆਉਟ ਪੇਸ਼ੈਂਟਸ ਲਈ ਮਾਹਿਰ ਡਾਕਟਰਾਂ ਦੁਆਰਾ ਫ੍ਰੀ ਚੈਕ ਅਪ ਦੀ ਸੁਵਿਧਾ ਵੀ ਰੱਖੀ ਗਈ ਹੈ।
ਇਸ ਮੌਕੇ ਡਾ: ਗੁਣਗੀਤ ਕੌਰ ਨੇ ਦਸਿਆ ਕਿ ਡੈਂਟਲ ਵਿੰਗ ਵਿਚ ਅਲਟਰਾ ਮਾਡਰਨ ਡਿਜੀਟਲ ਆਰ.ਵੀ.ਜੀ ਕੰਪੈਟੀਬਲ ਐਕਸੁਰੇ ਮਸ਼ੀਨ ਹੈ ਜਿਸ ਰਾਹੀਂ ਅੇਕਸ ਰੇ ਸਿੱਧੇ ਹੀ ਸਕਰੀਨ ਤੇ ਵੇਖੇ ਜਾ ਸਕਦੇ ਹਨ, ਡਰਾਈ ਆਟੋ ਸਟਰਲਾਈਜਰ ਜੋ ਕਿ ਦੁਨੀਆ ਦਾ ਬੈਸਟ ਸਟਰਲਾਈਜਿੰਗ ਸਿਸਟਮ ਹੈ।ਐਪੈਕਸ ਲੋਕੇਟਰ ਜਿਸ ਨਾਲ ਦੰਦਾਂ ਦਾ ਰੂਟ ਕਨਾਲ ਟਰੀਟਮੈਂਟ ਸੋਖਾ ਅਤੇ ਜਿਆਦਾ ਅਸਰਦਾਰ ਹੁੰਦਾ ਹੈ, ਯੂ.ਵੀ ਕੈਬਨੇਟ ਜਿਸ ਵਿਚ ਸਟਰਲਾਈਜਡ ਉਪਕਰਨ ਸੁਰਖਿਅਤ ਰੱਖੇ ਜਾ ਸਕਦੇ ਹਨ, ਇਹ ਸਾਰੀਆਂ ਮਸ਼ੀਨਾਂ ਡੈਂਟਲ ਵਿੰਗ ਵਿਚ ਲਗਾਈਆਂ ਗਈਆਂ ਹਨ ਜਿਹਨਾਂ ਨਾਲ ਦੰਦਾਂ ਦਾ ਉਪਚਾਰ ਬਹੁਤ ਹੀ ਸੁਖਾਲਾ, ਸੁਰਖਿਅਤ ਅਤੇ ਦਰਦ ਰਹਿਤ ਹੋ ਜਾਂਦਾ ਹੈ।
ਇਸ ਮੌਕੇ ਉਪ ਪ੍ਰਧਾਨ ਸ: ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸੰਘ, ਮੈਂਬਰ ਇੰਚਾਰਜ ਅਜੀਤ ਸਿੰਘ, ਹਰਮਿੰਦਰ ਸਿੰਘ, ਸਰਬਜੀਤ ਸਿੰਘ, ਰਣਬੀਰ ਸਿੰਘ ਚੋਪੜਾ, ਮਨਜੀਤ ਸਿੰਘ ਮੰਜਲ, ਸੰਤੋਖ ਸਿੰਘ ਸੇਠੀ, ਮਨਮੋਹਨ ਸਿੰਘ, ਰਮਣੀਕ ਸਿੰਘ, ਅਜੀਤ ਸਿੰਘ ਬਸਰਾ, ਨਵਤੇਜ ਸਿੰਘ, ਸੁਰਜੀਤ ਸਿੰਘ, ਨਿਰੰਜਨ ਸਿੰਘ, ਬਲਦੇਵ ਸਿੰਘ ਚੌਹਾਨ, ਕੁਲਜੀਤ ਸਿੰਘ ਸਾਹਨੀ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਵੱਖ ਵੱਖ ਸਕੂਲਾਂ-ਕਾਲਜਾਂ ਦੇ ਪ੍ਰਿਸੀਪਲ, ਹੈੱਡ ਆਫਿਸ, ਸਕੂਲਾਂ ਕਾਲਜਾਂ, ਐਜੂਕੇਸ਼ਨ ਕਮੇਟੀ ਅਤੇ ਹਸਪਤਾਲ ਦਾ ਸਟਾਫ ਵੀ ਮੌਜੂਦ ਸੀ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply