Wednesday, July 3, 2024

ਦੀਪ ਦਵਿੰਦਰ ਸਿੰਘ ਦੀ ਕਹਾਣੀ ‘ਤ੍ਰਿਕਾਲ ਸੰਧਿਆ’ ਭੱਠਲ ਕਹਾਣੀ ਮੁਕਾਬਲੇ ਵਿੱਚ ਜੇਤੂ

Deep Kahanikarਅੰਮ੍ਰਿਤਸਰ, 29 ਅਪ੍ਰੈਲ਼ (ਜਗਦੀਪ ਸਿੰਘ ਸੱਗੂ) ਤ੍ਰੈਮਾਸਿਕ ਰਸਾਲੇ ਕਲਾਕਾਰ ਸਾਹਿਤਕ ਵਲੋਂ ਹਰ ਵਰ੍ਹੇ ਕਰਵਾਏ ਜਾਣ ਵਾਲੇ ਕਰਨਲ ਨਰਾਇਣ ਸਿੰਘ ਭੱਠਲ ਯਾਦਗਾਰੀ ਇਨਾਮੀ ਕਹਾਣੀ ਮੁਕਾਬਲੇ ਵਿੱਚ ਇਸ ਵਾਰ ਕਥਾਕਾਰ ਦੀਪ ਦਵਿੰਦਰ ਸਿੰਘ ਦੀ ਕਹਾਣੀ ‘ਤ੍ਰਿਕਾਲ ਸੰਧਿਆ’ ਇਨਾਮ ਜੇਤੂ ਰਹੀ। ਇਸ ਬਹੁਵਿਕਾਰੀ ਕਹਾਣੀ ਮੁਕਾਬਲੇ ਵਿੱਚ ਵੱਖ ਵੱਖ ਲੇਖਕਾਂ ਦੀਆਂ 38 ਕਹਾਣੀਆਂ ਪੁੱਜੀਆਂ ਸਨ। ਇਹਨਾਂ ਕਹਾਣੀਆਂ ਦੀ ਪੰਜਾਬੀ ਵਿਦਵਾਨਾਂ ਵਲੋਂ ਕੀਤੀ ਗਈ ਪਰਖ-ਪੜਚੋਲ ਉਪਰੰਤ ਦੀਪ ਦਵਿੰਦਰ ਸਿੰਘ ਦੀ ਕਹਾਣੀ ਤ੍ਰਿਕਾਲ ਸੰਧਿਆ ਨੇ ਦੂਸਰਾ ਸਥਾਨ ਹਾਸਲ ਕਰਕੇ ਪੁਖਤਾ ਕਥਾਕਾਰੀ ਦਾ ਸਬੂਤ ਦਿੱਤਾ। ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਮਨਮੋਹਨ ਸਿੰਘ ਢਿੱਲੋਂ ਅਤੇ ਹਰਭਜਨ ਖੇਮਕਰਨੀ ਆਦਿ ਸਾਹਿਤਕਾਰਾਂ ਨੇ ਦੱਸਿਆ ਕਿ ਪੰਜਾਬੀ ਸਾਹਿਤ ਵਿੱਚ ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਧੁੱਪ, ਛਾਂ ਤੇ ਰੁੱਖ’ ਨਾਲ ਪਛਾਣ ਬਨਾਉਣ ਵਾਲੇ ਦੀਪ ਦਵਿੰਦਰ ਸਿੰਘ ਨੇ ਆਪਣੀ ਚਰਚਿਤ ਕਹਾਣੀ ‘ਤ੍ਰਿਕਾਲ ਸੰਧਿਆ’ ਰਾਹੀਂ ਮਨੁੱਖੀ ਜਿੰਦਗੀ ਦੀਆਂ ਲੋੜਾਂ-ਥੋੜਾਂ ਤਲਾਸ਼ਦੇ ਤਿੰਨ ਪੀੜ੍ਹੀਆਂ ਦੀ ਸੋਚ ਅਤੇ ਨਜ਼ਰਈਏ ਨੂੰ ਬਾਖੂਬੀ ਪੇਸ਼ ਕਰਦਾ ਹੈ। ਇਸ ਤੋਂ ਪਹਿਲਾਂ ਵੀ ਲੇਖਕ ਦੀ ਸੰਤਾਲੀ ਦੀ ਵੰਡ ‘ਤੇ ਅਧਾਰਿਤ ਕਹਾਣੀ ‘ਰੁਤ ਫਿਰੀ ਵੰਣ ਕੰਬਿਆ’ ਨੇ ਵੀ ਸਾਹਿਤਕ ਹਲਕਿਆਂ ਵਿੱਚ ਗੌਲਣਯੋਗ ਥਾਂ ਬਣਾਈ ਸੀ। ਸ੍ਰੀ ਨਿਰਮਲ ਅਰਪਣ, ਡਾ. ਹਜ਼ਾਰਾ ਸਿੰਘ ਚੀਮਾ, ਅਰਤਿੰਦਰ ਸੰਧੂ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਭੁਪਿੰਦਰ ਸੰਧੂ, ਧਰਮਿੰਦਰ ਔਲਖ, ਗੁਰਬਾਜ਼ ਤੋਲਾਨੰਗਲ, ਸ਼ੈਲਿੰਦਰਜੀਤ ਰਾਜਨ, ਜਸਬੀਰ ਸਿੰਘ ਸੱਗੂ, ਮਲਵਿੰਦਰ ਸਿੰਘ, ਹਰਜੀਤ ਸੰਧੂ, ਮਨਮੋਹਨ ਬਾਰਸਕੇ, ਮਲਵਿੰਦਰ ਸਿੰਘ, ਕਲਿਆਣ ਅੰਮ੍ਰਿਤਸਰੀ, ਡਾ. ਪਰਮਜੀਤ ਸਿੰਘ ਬਾਠ, ਡਾ. ਬਲਜੀਤ ਰਿਆੜ, ਡਾ. ਦਰਿਆ, ਡਾ. ਆਤਮ ਰੰਧਾਵਾ, ਭੁਪਿੰਦਰ ਸਿੰਘ ਜੋਲੀ ਆਦਿ ਸਾਹਿਤਕਾਰਾਂ ਵਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ੍ਰ. ਦੀਪ ਨੂੰ ਵਧਾਈ ਦਿੱਤੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply