Thursday, July 16, 2026

ਬਾਦਲ ਸਾਹਿਬ ਪੰਜਾਬ ਨੂੰ ਮਾਰੂਥਲ ਤਾਂ ਤੁਸੀਂ ਬਣਾਇਆ – ਬਲਜਿੰਦਰ ਕੌਰ

PPN3004201604ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਨੇ ਸz: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕੀਤਾ ਕਿ ਜਿਹੜੇ ਤੁਸੀ ਅਖਬਾਰਾਂ ਵਿਚ ਬਿਆਨ ਦੇ ਰਹੇ ਹੋ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਮਾਰੂਥਲ ਬਣਾ ਦੇਉ ਤੇ ਹੱਲਾ ਬੋਲਦਿਆਂ ਆਖਿਆ ਕਿ 6 ਮਾਰਚ 2016 ਨੂੰ ਇਕ ਅਖਬਾਰ ਵਿਚ ਲੇਖ ਲੱਗਿਆ ਸੀ ਕਿ ਬਾਦਲ ਸਾਹਿਬ ਜੀ ਉਸ ਮੁਤਾਬਿਕ ਮਾਰੂਥਲ ਤਾਂ ਆਪ ਜਦੋ 1978 ਵਿਚ ਮੁੱਖ ਮੰਤਰੀ ਸੀ ਤਾਂ ਇਸ ਐਸ:ਵਾਈ:ਐਲ: ਨਹਿਰ ਨੂੰ ਜਮੀਨ ਦੇਣ ਸਬੰਧੀ ਜਿਹੜਾ ਨੋਟੀਫਿਕੇਸ਼ਨ ਨੰਬਰ 113/5, 121/5, 20 ਫਰਵਰੀ 1978 ਨੂੰ ਖੁਦ ਮੁੱਖ ਮੰਤਰੀ ਹੁੰਦਿਆਂ ਧਾਰਾ 17 ਅਧੀਨ ਆਪ ਹੀ ਜਾਰੀ ਕੀਤਾ ਸੀ ਤੇ 1 ਮਾਰਚ, 07 ਮਾਰਚ, 10 ਮਾਰਚ 1978 ਨੂੰ ਹਰਿਆਣਾ ਵਿਧਾਨ ਸਭਾ ਦੀਆਂ ਕਾਰਵਾਈਆਂ ਤੋ ਪਤਾ ਲਗਦਾ ਹੈ ਕਿ ਉਸ ਨਹਿਰ ਦਾ ਨੀਹ ਪੱਥਰ ਤੁਸੀ ਆਪ ਰਖਣਾ ਸੀ ਤੇ ਉਸ ਸਮੇ ਦੇ ਹਰਿਆਣਾ ਦੇ ਮੁੱਖ ਮੰਤਰੀ ਚੋਧਰੀ ਦੇਵੀ ਲਾਲ ਨੇ ਪ੍ਰਧਾਨਗੀ ਕਰਨੀ ਸੀ ਅਤੇ 31 ਮਾਰਚ 1979 ਨੂੰ ਡਰਾਫਟ ਨੰਬਰ ਪੀ:ਐਫ:1800201, ਇਕ ਕਰੋੜ ਰੁਪਏ ਤੁਸੀ ਹੀ ਪ੍ਰਾਪਤ ਕੀਤਾ ਸੀ। ਬਾਦਲ ਸਾਹਿਬ ਦਸੋ ਕਿ ਜਿਹੜਾ 1982 ਵਿਚ ਟੱਕ ਕਪੂਰੀ ਵਿਖੇ ਉਸ ਸਮੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਲਾਇਆ ਸੀ ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਇੰਦਰਾ ਗਾਂਧੀ ਦਾ ਸਵਾਗਤ ਕੀਤਾ ਸੀ ਅਤੇ ਚਾਂਦੀ ਦੀ ਕਹੀ ਭੇਟ ਕੀਤੀ ਸੀ। ਜਿਹੜਾ ਉਸ ਦੇ ਵਿਰੁੱਧ ਧਰਮ ਯੁੱਧ ਮੋਰਚਾ ਲਾਇਆ ਸੀ ਇਹ ਦਸੋ ਕਿ ਕਪੂਰੀ ਵਿਖੇ ਕਿਉ ਨਹੀ ਲਾਇਆ ਅਤੇ ਧਰਮ ਯੁੱਧ ਮੋਰਚਾ ਨਾਮ ਕਿਉ ਰਖਿਆ, ਦਰਿਆਈ ਪਾਣੀ ਦੇ ਸਬੰਧ ਵਿਚ ਨਾਮ ਕਿਉ ਨਹੀ ਰਖਿਆ।ਪਰ ਬਾਦਲ ਸਾਹਿਬ ਤੁਸੀ ਤਾਂ ਪੰਜਾਬ ਨੂੰ ਮਾਰੂਥਲ ਬਣਾ ਦਿਤਾ ਸੀ ਪਰ ਪੰਜਾਬ ਦੇ ਲੋਕਾਂ ਨੇ ਖੁਨ ਡੋਲ ਕੇ ਬਚਾਇਆ।ਬਾਦਲ ਸਾਹਿਬ ਜੀ ਪੰਜਾਬ ਦੇ ਵਿਚ ਵੀ ਤੁਹਾਡੀ ਬੀ:ਜੇ:ਪੀ: ਭਾਈਵਾਲ ਹੈ, ਸੈਂਟਰ ਵਿਚ ਵੀ ਅਕਾਲੀ- ਬੀ:ਜੇ:ਪੀ: ਭਾਈਵਾਲ ਹੈ ਤੇ ਹਰਿਆਣਾ ਵਿਚ ਵੀ ਬੀ:ਜੇ:ਪੀ: ਸਰਕਾਰ ਹੈ।ਪਰ ਦੁਨੀਆ ਲੈਵਲ ਦਾ ਰਪੇਨੀਅਨ ਕਾਨੂੰਨ ਮੁਤਾਬਿਕ ਪੰਜਾਬ ਦੇ ਦਰਿਆਵੀ ਪਾਣੀ ਤੇ ਪੰਜਾਬ ਦਾ ਹੱਕ ਹੈ ਤੇ ਤੁਹਾਡੀ ਨੂੰਹ ਬੀਬਾ ਹਰਸਿਮਰਤ ਕੋਰ ਬਾਦਲ ਕੇਂਦਰ ਦੇ ਵਿਚ ਮੋਦੀ ਸਰਕਾਰ ਵਿਚ ਕੇਬਨਿਟ ਮੰਤਰੀ ਹੈ ਤੇ ਮੋਦੀ ਸਰਕਾਰ ਨੂੰ ਕਹਿ ਕੇ ਇਸ ਰੋਲੇ ਨੂੰ ਕਿਉ ਨਹੀ ਮੁਕਾ ਲੈਂਦੇ। ਜੇਕਰ ਮੋਦੀ ਸਰਕਾਰ ਤੁਹਾਡੀ ਗੱਲ ਨਹੀ ਮੰਨਦੀ ਤਾਂ ਤੁਹਾਡੀ ਨੂੰਹ ਬੀਬਾ ਹਰਸਿਮਰਤ ਕੋਰ ਬਾਦਲ ਕੇਂਦਰ ਵਿਚੋ ਅਸਤੀਫਾ ਕਿਉ ਨਹੀ ਦਿੰਦੀ। ਬਾਦਲ ਸਾਹਿਬ ਪੰਜਾਬ ਦੇ ਲੋਕ ਬੜੇ ਸੂਝਵਾਨ ਹਨ ਹੁਣ ਤੁਹਾਡੀਆਂ ਦੋਗਲੀਆਂ ਨੀਤੀਆਂ ਨਹੀ ਚਲਣ ਦੇਣਗੇ ਤੇ 2017 ਦੇ ਵਿਚ ਬੋਰੀ ਬਿਸਤਰਾ ਗੋਲ ਕਰ ਦੇਣਗੇ। ਜਿਹੜਾ ਕੇਸ ਸੁਪਰੀਮ ਕੋਰਟ ਦੇ ਵਿਚ ਤੁਸੀ ਸਹੀ ਢੰਗ ਨਾਲ ਨਹੀ ਲੜੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸੁਪਰੀਮ ਕੋਰਟ ਵਿਚ ਮਜਬੂਤੀ ਨਾਲ ਲੜਿਆ ਜਾਵੇਗਾ ਅਤੇ ਪੰਜਾਬ ਦੇ ਦਰਿਆਈ ਪਾਣੀ ਦਾ ਹੱਕ ਪੰਜਾਬ ਨੂੰ ਪ੍ਰਾਪਤ ਕਰਕੇ ਦੇਵਾਂਗੇ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply