ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਵ ਸੇਵਾ ਵੈਲਫੇਅਰ ਸੁਸਾਇਟੀ ਰਜਿ: ਮਹਿਰਾਜ ਪ੍ਰਜੈਕਟ ਅਧੀਨ ਚੱਲ ਰਹੇ ਭਰੂਣ ਹੱਤਿਆਂ ਦੇ ਵਿਰੁੱਧ ਦਸਤਖ਼ਤ ਮੁਹਿੰਮ ਪੋਸਟ ਆਫ਼ਿਸ ਬਠਿੰਡਾ ਚੋਂਕ ਵਿਚ ਸਮਾਜਿਕ ਸਰੁੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਵਲੋਂ ਮੁੱਖ ਮਹਿਮਾਨ ਵਰਿੰਦਰ ਕੁਮਾਰ ਕਰਨਲ ਰਿਟਾਈਡ ਇੰਡੀਅਨ ਰੈਂਡ ਕਰਾਸ ਸੋਸਾਇਟੀ ਦੇ ਸੈਕਟਰੀ ਨੇ ਰਿੱਬਨ ਕੱਟ ਕੇ ਸ਼ੁਰੂ ਕੀਤਾ। ਇਸ ਮੌਕੇ ਐਡਵੋਕੇਟ ਰਣਬੀਰ ਸਿੰਘ ਬਰਾੜ ਗਿੱਲ ਪੱਤੀ ਜਿਲ੍ਹਾ ਕਨਵੀਨਰ ਬੇਟੀ ਬਚਾਓ ਮੰਚ ਬਠਿੰਡਾ ਅਤੇ ਐਡਵੋਕੇਟ ਰਣਧੀਰ ਸਿੰਘ ਸਿੱਧੂ ਤੇ ਰਾਜੇਸ਼ ਰਾਏ ਬਠਿੰਡਾ ਮੌਜੂਦ ਸਨ। ਮਾਨਵ ਸੇਵਾ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਰਾਜਿੰਦਰ ਸਿੰਘ ਬਾਹੀਆ ਨੇ ਦੱਸਿਆ ਪੰਜਾਬੀਆਂ ਨੇ ਭਰੂਣ ਹੱਤਿਆ ਦੇ ਕਲੰਕ ਆਪਣੇ ਮੱਥੇ ਤੋਂ ਲਾਉਣ ਲਈ ਦਿਲੋ ਇਸ ਖੇਤਰ ਵਿਚ ਕੰਮ ਨਹੀ ਕੀਤਾ। ਇਹ ਭਰੂਣ ਹੱਤਿਆ ਵਿਰੱਧੀ ਮੁਹਿੰਮ ਸਿਰਫ਼ ਸਟੇਜਾਂ ਤੱਕ ਹੀ ਸੀਮਿਤ ਰਹਿ ਗਈ ਅਤੇ ਹਰ ਵਰਗ ਇਸ ਵਿਸੇ ਬਾਰੇ ਬੋਲ ਕੇ ਲਿਖ ਕੇ ਆਪਣੀ ਵਾਹ ਵਾਹ ਖੱਟਣ ਵਿਚ ਲੱਗਿਆ ਹੈ। ਇਸ ਦਾ ਹੱਲ ਹੈ ਕਿ ਮੁਹਿੰਮ ਨੂੰ ਆਪਣੇ ਘਰ ਤੋਂ ਸ਼ੁਰੂ ਕਰੋ ਜੇ ਕੋਈ ਗਲਤ ਕਰਦਾ ਹੈ ਤਾਂ ਇਹ ਨਾ ਦੇਖੋਂ ਕਿ ਸਾਡਾ ਭਰਾ ਹੋ, ਗੁਆਢੀ ਹੈ । ਰਿਸਤੇਦਾਰ ਤੋਂ ਫੋਨ ਚੁੱਕੋਂ ਅਤੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਤੁਰੰਤ ਸੂਚਨਾ ਦਿਊ। ਫਿਰ ਦੇਖਿਓ ਨਤੀਜੇ ਤੁਹਾਡੇ ਸਾਹਮਣੇ ਬਹੁਤ ਜਲਦੀ ਆਉਣਗੇ। ਇਸ ਮੌਕੇ ਕਰਮਜੀਤ ਸਿੰਘ,ਗੁਰਮਿੰਦਰ ਸਿੰਘ ਪਿੱਥੋ, ਸੰਦੀਪ ਸਿੰਘ, ਗਗਨਦੀਪ ਸਿੰਘ, ਜਤਿੰਦਰ ਗੋਲਡੀ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media