
ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਬੀਤੇ ਐਤਵਾਰ ਨੂੰ ਪੂਰੇ ਹਿੰਦੁਸਤਾਨ ਵਿੱਚ ਮਦਰਸ ਡੇ ਮਨਾਇਆ ਗਿਆ । ਉਥੇ ਹੀ ਸ਼ਿਵਾਲਿਕ ਸਕੂਲ ਦੇ ਬੱਚਿਆਂ ਨੇ ਵੀ ਆਪਣੀ ਪ੍ਰਤੀਭਾ ਦੇ ਜਰਿਏ ਸੁੰਦਰ ਅਤੇ ਆਕਰਸ਼ਿਕ ਕਾਰਡ ਬਣਾਕੇ ਆਪਣੀ ਮਾਂ ਨੂੰ ਨਮਨ ਕੀਤਾ । ਸੋਮਵਾਰ ਦੀ ਸਵੇਰ ਮਦਰਸ ਡੇ ਨੂੰ ਸਮਰਪਿਤ ਕਰਦੇ ਹੋਏ ਸਕੂਲ ਵਿੱਚ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਸਕੂਲ ਦੀ ਮੈਡਮ ਉਮਾ ਸਚਦੇਵਾ ਵੱਲੋਂ ਬੱਚਿਆਂ ਵਿੱਚ ਛੁਪੀ ਯੋਗਤਾ ਨੂੰ ਸਾਹਮਣੇ ਲਿਆਂਦੇ ਹੋਏ ਸੋਮਵਾਰ ਦੀ ਸਵੇਰ ਨੂੰ ਅਨਮੋਲ ਅਤੇ ਵਿਸ਼ੇਸ਼ ਬਣਾਕੇ ਇਸ ਪਲਾਂ ਨੂੰ ਯਾਦਾਂ ਵਿੱਚ ਕੈਦ ਕਰਵਾਇਆ ਅਤੇ ਮੈਡਮ ਉਮਾ ਨੇ ਬੱਚਿਆਂ ਨੂੰ ਆਪਣੇ ਅਨਮੋਲ ਵਚਨਾਂ ਦੁਆਰਾ ਮਾਤਾ – ਪਿਤਾ ਦੇ ਰਿਸ਼ਤੇ ਦੀ ਅਹਮੀਅਤ ਸਮਝਾਈ।ਬੱਚਿਆਂ ਨੂੰ ਵਿਸ਼ੇਸ਼ ਰੂਪ ਨਾਲ ਨਾਚ ਤਿਆਰ ਕਰਵਾਇਆ ਗਿਆ ਜਿਸ ਵਿੱਚ ਮਾਂ ਦੀ ਮਮਤਾ ਨੂੰ ਛਲਕਦੇ ਸਾਰਿਆਂ ਨੇ ਵੇਖਿਆ ।ਨਿਤੀਸ਼, ਮਹਿਕ, ਸ਼ਰਧਾ, ਪੰਜੇਬ, ਸ਼ਿਲਪਾ, ਹਰਸ਼ਿਤਾ, ਪ੍ਰਿਆ, ਸਵਾਤੀ, ਰਘੁਨੰਦਨ, ਵੈਸ਼ਣਵੀ, ਵੰਸ਼ਿਕਾ, ਕਸ਼ਿਸ਼ ਆਦਿ ਨੇ ਆਪਣੀ ਕਵਿਤਾਵਾਂ, ਵਿਚਾਰਾਂ, ਭਾਸ਼ਣਾਂ ਅਤੇ ਡਰਾਮੇ ਦੇ ਜਰਿਏ ਮਾਂ ਦਾ ਸਾਡੇ ਜੀਵਨ ਵਿੱਚ ਕੀ ਸਥਾਨ ਹੈ, ਇਸ ਗਿਆਨ ਤੋਂ ਰੂਬਰੂ ਕਰਵਾਇਆ । ਪ੍ਰਿੰਸੀਪਲ ਮੈਡਮ ਸੁਨੀਤਾ ਛਾਬੜਾ ਅਤੇ ਪ੍ਰਬੰਧਕ ਮੈਡਮ ਰਿਚਾ ਪ੍ਰਣਾਮੀ ਵੱਲੋਂ ਮਦਰਸ ਡੇ ਨੂੰ ਸਾਡੇ ਜੀਵਨ ਦਾ ਸਰਵਉੱਚ ਦਿਨ ਦੱਸਦੇ ਹੋਏ ਸਾਰੇ ਦੇ ਭਵਿੱਖ ਦੀ ਮੰਗਲ ਕਾਮਨਾ ਕੀਤੀ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media