Friday, July 5, 2024

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ

PPN0105201604

ਬਠਿੰਡਾ, 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਇਸ ਹਫ਼ਤਾਵਾਰੀ ਦਾ ਸਮਾਗਮ ਮਲੋਟ ਰੋਡ ਕਾਰਾਂ ਦੀ ਏਜੰਸੀੇ ਭਗਤ ਆਟੋਮੋਬਾਇਲਜ਼ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕਰਨ ਤੋਂ ਬਾਅਦ ਭਾਈ ਅਬਨਾਸ਼ ਸਿੰਘ ਸੋਢੀ ਅਤੇ ਗੁਰਦਰਸਨ ਸਿੰਘ ਵਲੋਂ ਕੀਰਤਨ ਅਤੇ ਕਥਾ ਵਿਚਾਰ ਕਰਨ ਉਪਰੰਤ ਅਰਦਾਸ ਭਾਈ ਰਾਕੇਸ਼ ਸਿੰਘ ਵਲੋਂ ਕੀਤੀ ਗਈ। ਭਾਈ ਕੁਲਦੀਪ ਸਿੰਘ ਮਿਸਤਰੀ ਵਲੋਂ ਹੁਕਮਨਾਮਾ ਲਿਆ ਗਿਆ।ਇਸ ਮੌਕੇ ਚਰਨਜੀਤ ਸਿੰਘ, ਰੇਸ਼ਮ ਸਿੰਘ, ਗੁਰਿੰਦਰ ਸਿੰਘ ਡਿੰਪੀ, ਗੁਰਿੰਦਰਜੀਤ ਸਿੰਘ ਸਾਹਨੀ, ਸੁਖਵਿੰਦਰ ਸਿੰਘ ਸਾਹਨੀ,ਦਿਲਬਾਗ ਸਿੰਘ, ਅਵਤਾਰ ਸਿੰਘ,ਜਗਜੀਤ ਸਿੰਘ ਮੰਕੜ ਆਦਿ ਹਾਜ਼ਰ ਸਨ।ਸੁਸਾਇਟੀ ਦੀ ਰੀਤ ਮੁਤਾਬਕ ਗ੍ਰਹਿ ਵਾਸੀ ਪਰਿਵਾਰ ਨੂੰ ”ਕੇਸ ਗੁਰੂ ਦੀ ਮੋਹਰ ” ਦਾ ਸਨਮਾਨ ਚਿੰਨ੍ਹ ਸੁਸਾਇਟੀ ਮੈਂਬਰਾਂ ਵਲੋਂ ਸਨਮਾਨਤ ਕੀਤਾ ਗਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply