Friday, July 3, 2026

ਸਰਪੰਚ ਮੇਜਰ ਸਿੰਘ ਨੇ ਨਵੀਆਂ ਪੈਨਸ਼ਨਾਂ ਦੀਆਂ 240 ਕਾਪੀਆਂ ਵੰਡੀਆਂ

PPN0105201606

ਅੱਡਾ ਅਲਗੋਂ ਕੋਠੀ, 1 ਮਈ (ਹਰਦਿਆਲ ਸਿੰਘ ਭੈਣੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਅਲਗੋ ਕਲਾਂ ਦੇ ਸਰਪੰਚ ਮੇਜਰ ਸਿੰਘ ਵੱਲੋਂ ਬੀਤੇ ਦਿਨੀਂ ਪਿੰਡ ਵਿੱਚ 240 ਦੇ ਕਰੀਬ ਲਾਭਪਾਤਰੀਆਂ ਨੂੰ ਨਵੀਆਂ ਪੈਨਸ਼ਨਾਂ ਦੀਆਂ 240 ਵੰਡੀਆਂ ਗਈਆਂ।ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਜਿੱਥੇ ਸਮੁੱਚੇ ਹਲਕੇ ਦਾ ਵਿਕਾਸ ਹੋ ਰਿਹਾ ਹੈ, ਉਥੇ ਹੀ ਪਿੰਡ ਅਲਗੋ ਕਲਾਂ ਦੇ ਵਿਕਾਸ ਕਾਰਜ ਵੀ ਜ਼ੋਰਾਂ ਤੇ ਚੱਲ ਰਹੇ ਹਨ, ਜਿਸ ਸਦਕਾ ਜਲਦ ਹੀ ਪਿੰਡ ਦੀ ਨੁਹਾਰ ਬਦਲ ਜਾਵੇਗੀ।ਇਸ ਮੌਕੇ ਸਰਪੰਚ ਮੇਜਰ ਸਿੰਘ ਨੇ ਕਿਹਾ ਕਿ ਹਰ ਮਹੀਨੇ ਪਿੰਡ ਹੀ ਬੁਢਾਪਾ, ਵਿਧਵਾ ਅਤੇ ਅੰਗਹੀਣ ਲਾਭਪਾਤਰੀਆਂ ਨੁੰ ਪੈਨਸ਼ਨ 500-500 ਰੁਪਏ ਨਕਦ ਵੰਡ ਕੇ ਉਨ੍ਹਾਂ ਨੂੰ ਇੱਧਰ ਉਧਰ ਦੀ ਖੱਜਲਖੁਆਰੀ ਤੋਂ ਬਚਾਇਆ ਜਾ ਰਿਹਾ ਹੈ।ਉਨਾਂ ਦਾਅਵਾ ਕੀਤਾ ਕਿ ਪੰਜਾਬ ਦਾ ਸਮੁੱਚਾ ਵਰਗ ਅਕਾਲੀ ਦਲ ਨਾਲ ਦਿਲੋਂ ਪਿਆਰ ਕਰਦਾ ਹੈ ਅਤੇ 2017 ਵਿੱਚ ਅਕਾਲੀ ਭਾਜਪਾ ਗਠਜੋੜ ਤੀਜੀ ਵਾਰ ਮੁੜ ਸਰਕਾਰ ਬਣਾਏਗਾ। ਇਸ ਮੌਕੇ ਮੈਂਬਰ ਹਰਪਾਲ ਸਿੰਘ, ਮੈਂਬਰ ਗੁਰਮੁੱਖ ਸਿੰਘ, ਪ੍ਰਕਾਸ਼ ਸਿੰਘ, ਬਲਕਾਰ ਸਿੰਘ ਵਡਾਰਾ, ਮੈਂਬਰ ਮਲੂਕ ਸਿੰਘ, ਗੁਰਸੇਵਕ ਸਿੰਘ ਲਾਡੀ, ਰਾਜਬੀਰ ਸਿੰਘ, ਗੁਰਬੀਰ ਸਿੰਘ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply