Friday, July 5, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 3 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=62587

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ 6 ਨਵੇਂ ਮੁੱਖ ਸੰਸਦੀ ਸਕੱਤਰ ਬਨਾਉਣ ‘ਤੇ ਮੁਸੀਬਤ ‘ਚ ਪੰਜਾਬ ਸਰਕਾਰ – ਹਾਈਕੋਰਟ ਨੇ 24 ਮਈ ਨੂੰ ਪੰਜਾਬ ਦੇਣ ਲਈ ਸਰਕਾਰ ਤੇ ਨਵੇਂ ਸੰਸਦੀ ਸਕੱਤਰਾਂ ਨੂੰ ਭੇਜਿਆ ਨੋਟਿਸ।

▶ ਧੀਅ ਦੇ ਕਤਲ ਮਾਮਲੇ ‘ਚ ਮਿਲੀ ਸਜ਼ਾ ‘ਤੇ ਰੋਕ ਲਗਾਉਣ ਲਈ ਬੀਬੀ ਜਗੀਰ ਕੌਰ ਨੇ ਹਾਈਕੋਰਟ ‘ਚ ਪਾਈ ਪਟੀਸ਼ਨ।

▶ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਅੰਬਾਲਾ ਵਿੱਚ ਪ੍ਰੀਖਿਆ ਦੇਣ ਆਏ 2 ਸਿੱਖ ਨੌਜਵਾਨਾਂ ਨਾਲ ਬਦਸਲੂਕੀ ਕਰਨ ਵਾਲੇ ਦੋਸ਼ੀਆਂ ਖਿਲਾਫ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੂੰ ਲਿਖਿਆ ਪੱਤਰ।

▶ ਅੰਬਾਲਾ ਵਿੱਚ ਪ੍ਰੀਖਿਆ ਬਦਸਲੂਕੀ ਮਾਮਲੇ ‘ਚ ਪੁਲਿਸ ਵਲੋਂ ਇਕ ਏ.ਐਸ.ਆਈ ਗ੍ਰਿਫਤਾਰ।

▶ ਯੂਥ ਕਾਂਗਰਸ ਵਲੋਂ ਚੰਡੀਗ੍ਹੜ ‘ਚ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਰੋਸ ਪ੍ਰਦਰਸ਼ਨ।

▶ ਲੁਧਿਆਣਾ ਖੁਦਕੁਸ਼ੀ ਮਾਮਲੇ ‘ਚ ਜੀ.ਆਰ.ਪੀ ਨੇ ਤਿੰਨ ਪੁਲਿਸ ਮੁਲਾਜਮਾਂ ਖਿਲਾਫ ਮਾਮਲਾ ਕੀਤਾ ਦਰਜ਼ – ਸੁਖਬੀਰ ਬਾਦਲ ਨੇ ਇੰਦਰਪਾਲ ਸਿੰਘ ਅਹੂਜਾ ਦੇ ਪਰਿਵਾਰ ਨੂੰ ਇਨਸਾਫ ਦਾ ਦਿੱਤਾ ਸੀ ਭਰੋਸਾ।

▶ ਪਟਿਆਲਾ ਵਿੱਚ ਜੇਲ੍ਹ ਵਾਰਡਨ ਰਿਸ਼ਵਤ ਲੈਂਦਾ ਵਿਜ਼ੀਲੈਂਸ ਵਲੋਂ ਰੰਗੇ ਹੱਥੀਂ ਗ੍ਰਿਫਤਾਰ।

▶ ਪਟਿਆਲਾ ਤੋਂ ਕਾਂਗਰਸੀ ਵਿਧਾਇਕਾ ਪ੍ਰਨੀਤ ਕੌਰ ਦੇ ਦਖਲ ਨਾਲ ਚੰਡੀਗੜ੍ਹ ‘ਚ ਪੈਟਰੋਲ ਪੰਪ ਡੀਲਰਾਂ ਦੀ ਹੜਤਾਲ ਖਤਮ।

▶ ਬਠਿੰਡਾ ‘ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ– ਨੌਕਰੀ ਤੋਂ ਕੱਢੇ ਜਾਣ ਵਿਰੁੱਧ ਸਫਾਈ ਸੇਵਕਾਂ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ।

▶ ਹਰਿਆਣਾ ਦੇ ਪੁਲਿਸ ਮੁਲਾਜਮਾਂ ਨੂੰ ਹਫਤੇ ‘ਚ ਇਕ ਛੁੱਟੀ ਦੇਣ ਦਾ ਮੁੱਖ ਮੰਤਰੀ ਖੱਟੜ ਨੇ ਕੀਤਾ ਐਲਾਨ।

▶ ਉਤਰਾਖੰਡ ਤੋਂ ਬਾਅਦ ਹਿਮਾਚਲ ਦੇ ਚਾਰ ਜਿਲਿਆਂ ‘ਚ ਲੱਗੀ ਅੱਗ ਨਾਲ ਹੁਣ ਤੱਕ ਚਾਰ ਮੌਤਾਂ – ਸ਼ਿਮਲਾ, ਡਲਹੋਜ਼ੀ ਤੇ ਨਾਹਨ ਪ੍ਰਭਾਵਿਤ।

▶ ਇਸ ਸੀਜ਼ਨ ‘ਚ ਦਿੱਲੀ ‘ਚ ਰਿਹਾ ਸਭ ਤੋਂ ਗਰਮ ਦਿਨ – ਪਾਰਾ 46 ਡਿਗਰੀ ਤੱਕ ਚੜਿਆ।

▶ ਰਾਹੁਲ ਗਾਂਧੀ ਹੋ ਸਕਦੇ ਹਨ ਉਤਰ ਪ੍ਰਦੇਸ਼ ਵਿੱਚ ਕਾਂਗਰਸ ਵਲੋਂ ਮੁੱਖ ਮੰਤਰੀ ਉਮੀਦਵਾਰ?

▶ ਬਿਹਾਰ ਦੇ ਮੁੱਖ ਮੰਤਰੀ ਦੇ ਦਰਬਾਰ ‘ਚ ਨਿਤੀਸ਼ ਨਾਮ ਦੇ ਨੌਜਵਾਨ ਨੇ ਕੀਤਾ ਹੰਗਾਮਾ-ਜੁੱਤੀ ਸੁੱਟੀ।

▶ ਵਿਜੇ ਮਾਲੀਆ ਨੇ ਰਾਜ ਸਭਾ ਦੀ ਮੈਂਬਰੀ ਤੋਂ ਦਿੱਤਾ ਅਸਤੀਫਾ।

▶ ਪੱਛਮੀ ਬੰਗਾਲ ਦੇ ਮਾਲਦਾ ‘ਚ ਬੰਬ ਬਣਾਉਂਦੇ ਹੋਇਆ ਧਮਾਕਾ – ਚਾਰ ਦੀ ਮੌਤ।

▶ ਦਿੱਲੀ ਵਿੱਚ ਸੁਖਬੀਰ ਬਾਦਲ ਵਲੋਂ ਅਕਾਲੀ ਦਲ ਦੀ ਮੀਟਿੰਗ – ਉਤਰ ਪ੍ਰਦੇਸ਼ ਵਿੱਚ ਚੋਣ ਲੜ੍ਹਨ ਲਈ ਬਣਾਈ ਪੰਜ ਮੈਂਬਰੀ ਕਮੇਟੀ ‘ਚ ਮਨਜੀਤ ਸਿੰਘ ਜੀ.ਕੇ, ਅਵਤਾਰ ਸਿੰਘ ਹਿੱਤ, ਗੁਲਜਾਰ ਸਿੰਘ ਰਣੀਕੇ, ਬਲਵਿੰਦਰ ਸਿੰਘ ਭੂੰਦੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਕੀਤੇ ਸ਼ਾਮਿਲ।

▶ ਐਸ.ਵਾਈ.ਐਲ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ –ਦਿੱਲੀ ਸਰਕਾਰ ਨੂੰ ਦੁਬਾਰਾ ਪੱਖ ਰੱਖਣ ਦੀ ਮਿਲੀ ਇਜ਼ਾਜਤ।

▶ ਨੰਗਲ ਸਥਿਤ ਮਨੁੱਖ ਰਹਿਤ ਰੇਲ ਫਾਟਕ ‘ਤੇ ਟ੍ਰੇਨ ਦੀ ਲਪੇਟ ‘ਚ ਆਈ ਕਾਰ – 2 ਕਾਰ ਸਵਾਰਾਂ ਦੀ ਮੌਤ।

▶ ਸ਼ਿਮਲਾ ਦੇ ਆਈ.ਜੀ.ਐਮ.ਸੀ ਹਸਪਤਾਲ ਵਿੱਚ ਮਰੀਜ਼ਾਂ ਦੀ ਸਹੂਲਤ ਲਈ ‘ਰੋਟੀ ਬੈਂਕ’ ਦੀ ਸ਼ੁਰੂਆਤ – ਗਰੀਬਾਂ ਤੇ ਲੋੜਵੰਦਾਂ ਲਈ ਲੋਕਾਂ ਕੋਲੋਂ ਇਕੱਤਰ ਕੀਤੀਆਂ ਜਾਣਗੀਆਂ ਰੋਟੀਆਂ।

▶ ਰੇਲ ਵਿਭਾਗ ਵਲੋਂ ਨਜਾਇਜ਼ ਕਬਜ਼ੇ ਰੋਕਣ ਲਈ ਰੇਲ ਲਾਈਨਾਂ ਦੇ ਦੋਵੇਂ ਪਾਸੇ ਲਗਾਏ ਜਾਣਗੇ ਪੰਜ ਕਰੋੜ ਦਰੱਖਤ – ਰੇਲ ਮੰਤਰੀ ਸੁਰੇਸ਼ ਪ੍ਰਭੂ।

▶ ਮੌਸਮ ਵਿਭਾਗ ਨੇ ਇਕ ਦੋ ਦਿਨਾਂ ‘ਚ ਪੰਜਾਬ ਵਿੱਚ ਮੀਂਹ ਪੈਣ ਦੀ ਜਤਾਈ ਸੰਭਾਵਨਾ।

▶ ਆਗਸਤਾ ਰਿਸ਼ਵਤ ਮਾਮਲੇ ‘ਚ ਸਾਬਕਾ ਏਅਰ ਚੀਫ ਐਸ.ਪੀ ਤਿਆਗੀ ਤੋਂ ਤਕਰੀਬਨ 10 ਘੰਟੇ ਸੀ.ਬੀ.ਆਈ ਨੇ ਕੀਤੀ ਪੁੱਛਗਿਛ, ਜੋ ਅੱਜ ਵੀ ਰਹੇਗੀ ਜਾਰੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply