Sunday, March 29, 2026

ਹੌਲੀ ਸਿਟੀ ਵੂਮੈਨ ਵੈਲਫੇਅਰ ਐਸਸੀਏਸ਼ਨ ਵਲੋਂ ਮਿੰਨੀ ਮੈਰਾਥਨ ਆਯੋਜਿਤ

PPN0205201614 PPN0205201615ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਵਿਸ਼ਵ ਐਥਲੈਟਿਕਸ ਡੇ ਨੂੰ ਸਮਰਪਿਤ ਤੇ ਪੰਜਾਬ ਦੇ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਦੇ ਮੰਤਵ ਨਾਲ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੂਮੈਨ ਵੈਲਫੇਅਰ ਐਸੋ: ਤੇ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਦੇ ਵਲੋਂ ਗੁਰੂਦੁਆਰਾ 6ਵੀਂ ਪਾਤਸ਼ਾਹੀ ਏ/ਬੀ ਬਲਾਕ ਰਣਜੀਤ ਐਵੀਨਿਊ ਦੀ ਪ੍ਰਬੰਧਕੀ ਕਮੇਟੀ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ 12,14,16 ਉਮਰ ਵਰਗ ਦੇ ਲੜਕੇ-ਲੜਕੀਆਂ ਦੀ ਇਕ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸ਼ਹਿਰੀ ਤੇ ਪੇਂਡੂ ਖੇਤਰ ਦੇ 250 ਦੇ ਕਰੀਬ ਖਿਡਾਰੀਆਂ ਨੇ ਸ਼ਿਰਕਤ ਕੀਤੀ।ਐਸੋਸੀਏਸ਼ਨ ਦੀ ਚੀਫ ਪੈਟਰਨ ਪ੍ਰਿੰ: ਕੁਸੁਮ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ, ਪ੍ਰਧਾਨ ਪ੍ਰਿੰ: ਨਵਨੀਤ ਕੋਰ ਆਹੁਜਾ ਦੇ ਬੇਮਿਸਾਲ ਪ੍ਰਬੰਧਾਂ ਤੇ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ ਦੀ ਦੇਖ ਰੇਖ ਹੇਠ ਆਯੋਜਤ ਇਸ ਖੇਡ ਪ੍ਰਤੀਯੋਗਿਤਾ ਦਾ ਸ਼ੁਭਾਰੰਭ ਉਘੇ ਖੇਡ ਪ੍ਰਮੋਟਰ ਡਾ: ਹਰਮਹਿੰਦਰ ਸਿੰਘ ਨਾਗਪਾਲ, ਕੌਂਸਲਰ ਰਾਜ ਕੁਮਾਰ ਜੌਲੀ ਤੇ ਪ੍ਰਧਾਨ ਬਿਕਰਮ ਸਿੰਘ ਬਾਜਵਾ ਦੇ ਵਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਤੇ ਹਰੀ ਝੰਡੀ ਦਿਖਾ ਕੇ ਕੀਤਾ ਗਿਆ। ਇਸ ਖੇਡ ਪ੍ਰਤੀਯੋਗਿਤਾ ਦੇ ਦੋਰਾਨ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੌਲਾਨੰਗਲ ਚੈਂਪੀਅਨ, ਅਜੰਤਾ ਪਬਲਿਕ ਸਕੂਲ ਉਪਜੇਤੂ ਤੇ ਸੁਰਿੰਦਰਾ ਪਬਲਿਕ ਸਕੂਲ ਅਤੇ ਸ਼੍ਰੀ ਗੁਰੂ ਰਾਮਦਾਸ ਸਪੋਰਟਸ ਅਕੈਡਮੀ ਐਂਡ ਹੋਸਟਲ ਵਣੀਈਕੀ ਸਾਂਝੇ ਤੋਰ ਤੇ ਤੀਸਰੇ ਸਥਾਨ ਤੇ ਰਹੇ। ਜਦੋਂ ਕਿ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਵਿਚ ਸੁਮਨਦੀਪ ਕੋਰ, ਲਵਦੀਪ ਸਿੰਘ, ਸ਼ਾਮ ਸ਼ਰਮਾ, ਜੁਗਰਾਜ ਸਿੰਘ ਤੇ ਮਨਪ੍ਰੀਤ ਕੋਰ ਨੇ ਗੋਲਡ ਮੈਡਲ ਹਾਸਲ ਕੀਤੇ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸੁਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ, ਪ੍ਰਿੰ: ਗੁਰਬਾਜ ਸਿੰਘ ਛੀਨਾ ਤੇ ਪ੍ਰਧਾਨ ਬਿਕਰਮ ਸਿੰਘ ਬਾਜਵਾ ਨੇ ਸਾਂਝੇ ਤੋਰ ਤੇ ਅਦਾ ਕੀਤੀ। ਇਸ ਮੋਕੇ ਕੋਚ ਬਲਕਾਰ ਸਿੰਘ, ਕੋਚ ਬਲਜਿੰਦਰ ਸਿੰਘ ਮੱਟੂ, ਜਸਪਾਲ ਸਿੰਘ ਸੰਧੂ, ਬਲਰਾਜ ਸਿੰਘ ਹੁੰਦਲ, ਬਲਕਾਰ ਸਿੰਘ ਮੁਹਾਰ, ਚਰਨ ਸਿੰਘ ਗਿੱਲ, ਅਮਨਦੀਪ ਕੋਰ ਸੰਧੂ, ਸ਼ੈਫੀ ਸੰਧੂ, ਸਿਮਰਨਪ੍ਰੀਤ ਕੋਰ, ਨੀਲਮ, ਮਨਜੀਤ ਕੋਰ, ਪਰਮਿੰਦਰ ਕੋਰ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply