Friday, July 5, 2024

ਖ਼ਾਲਸਾ ਕਾਲਜ ਵੈਟਰਨਰੀ ਵਿਖੇ 4 ਨੂੰ ਮਨਾਇਆ ਜਾਵੇਗਾ ‘ਵਰਲਡ ਵੈਟਰਨਰੀ ਦਿਵਸ’

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਰਾਮ ਤੀਰਥ ਰੋਡ ਵਿਖੇ ਪਸ਼ੂਆਂ ਦੀ ਸਿਹਤ ਅਤੇ ਬਿਮਾਰੀਆਂ ਨਾਲ ਸਬੰਧਿਤ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ (ਵੈਟਰਨਰੀ ਹਸਪਤਾਲ) ਵਿਖੇ 4 ਮਈ ਨੂੰ ਸਵੇਰੇ 11:00 ਵਜੇ ‘ਵਰਲਡ ਵੈਟਰਨਰੀ ਦਿਵਸ’ ਮਨਾਇਆ ਜਾਵੇਗਾ।ਜਿਸ ਦਾ ਉਦਘਾਟਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਇਸ ਕਿੱਤੇ ਪ੍ਰਤੀ ਆਪਣੇ ਸੰਬੋਧਨ ਰਾਹੀਂ ਜਾਗਰੂਕ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਐੱਸ. ਕੇ. ਜੰਡ ਨੇ ਦੱਸਿਆ ਕਿ ‘ਕੋਂਟੀਨਿਊਡ ਐਜ਼ੂਕੇਸ਼ਨ ਵਿਦ ਏ ਵਨ ਹੈਲਥ ਫੋਕਸ’ ਵਿਸ਼ੇ ‘ਤੇ ਅਧਾਰਿਤ ਇਸ ਦਿਵਸ ਮੌਕੇ ਸ: ਛੀਨਾ ਤੋਂ ਇਲਾਵਾ ਸੂਬੇ ਦੇ ਮਾਹਿਰ ਡਾਕਟਰ ਤੇ ਪ੍ਰਮੁੱਖ ਸ਼ਖਸ਼ੀਅਤਾਂ ਸ਼ਿਰਕਤ ਕਰਨਗੀਆਂ ਅਤੇ ਆਪਣੇ-ਆਪਣੇ ਭਾਸ਼ਣ ਰਾਹੀਂ ਇਸ ਖੇਤਰ ਨੂੰ ਪ੍ਰਫ਼ੁਲਿੱਤ ਕਰਨ ਲਈ ਕੀਮਤੀ ਸੁਝਾਅ ਵਿਦਿਆਰਥੀਆਂ ਨਾਲ ਸਾਂਝੇ ਕਰਨਗੇ।ਉਨ੍ਹਾਂ ਕਿਹਾ ਕਿ ਇਸ ਮੌਕੇ ਪਸ਼ੂਆਂ ਲਈ ਇਕ ਮੁਫ਼ਤ ਟੀਕਾਕਰਨ ਦੇ ਕੈਂਪ ਦਾ ਆਯੋਜਨ ਵੀ ਕੀਤਾ ਜਾਵੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply