ਪੱਟੀ, 3 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋ ਕਿਸਾਨਾ ਨੂੰ ਖੇਤੀਬਾੜੀ ਸੰਬਧੀ ਜਾਣਕਾਰੀ ਮੁੱਹਈਆ ਕਰਵਾਉਣ ਤੇ ਖੇਤਾ ਚ ਕਣਕ ਦੇ ਨਾੜ ਨੂੰ ਨਾ ਸਾੜਨ ਦੀਆ ਹਿਦਾਇਤਾ ਤੇ ਖੇਤੀ ਸੰਬੰਧੀ ਹੋਰ ਜਾਣਕਾਰੀ ਦੇਣ ਬਾਰੇ ਵੱਖ-ਵੱਖ ਪਿੰਡਾ ਵਿੱਚ’ ਬਹੁਤ ਸਾਰੇ ਕੈਂਪ ਲਗਾ ਕੇ ਕਿਸਾਨਾ ਨੂੰ ਜਾਗਰੂਕ ਕਰਨ ਦੇ ਉਪਰਾਲੇ ਕਿੱਤੇ ਜਾਂਦੇ ਹਨ।ਪਰ ਅਫਸੋਸ ਕਿ ਇਹਨਾ ਕੈਂਪਾ ਦਾ ਅਸਰ ਕਿਸਾਨਾ ‘ਚ ਵੇਖਣ ਨੂੰ ਘੱਟ ਹੀ ਮਿਲ ਰਿਹਾ ਹੈ।
ਵਰਣਨਯੋਗ ਹੈ ਕਿ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਰੀਵਾਲ ਵੱਲੌ ਕਿਸਾਨਾਂ ਨੂੰ ਆਦੇਸ਼ ਜਾਰੀ ਕੀਤੇ ਗਏ ਸਨ ਕਿ ਕਿਸਾਨ ਖੇਤਾਂ ‘ਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ।ਪਰ ਫਿਰ ਵੀ ਡੀ.ਸੀ ਸਾਹਿਬ ਦੇ ਹੁਕਮਾ ਨੂੰ ਛਿੱਕੇ ਤੇ ਟੰਗ ਕੇ ਕਿਸਾਨ ਸ਼ਰੇਆਮ ਨਾੜ ਨੂੰ ਅੱਗ ਲਗਾ ਦਿੰਦੇ ਹਨ।ਇਸ ਸਬੰਧੀ ਗੱਲਬਾਤ ਕਰਦਿਆਂ ਉਘੇ ਸਮਾਜ ਸੇਵਕ ਸੋਨੂੰ ਸਿੰਘ ਸੇਖੌ ਤੇ ਡਾ. ਕਸ਼ਮੀਰ ਸਿੰਘ ਨੇ ਕਿਹਾ ਪਿੰਡ ਸਭਰਾ ਵਿੱਚ ਕਿਸਾਨਾਂ ਵੱਲੋਂ ਸ਼ਰੇਆਮ ਰਾਤ 7 ਵਜੇ ਦੇ ਕਰੀਬ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ ।ਜਿਸ ਦਾ ਖਮਿਆਜ਼ਾ ਆਮ ਲੋਕਾ ਨੂੰ ਚੁੱਕਣਾ ਪੈ ਰਿਹਾ ਹੈ।ਕਿਸਾਨਾ ਵੱਲੌਂ ਲਗਾਈ ਜਾਂਦੀ ਅੱਗ ਦੇ ਧੂੰਏਂ ਨਾਲ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਇਹ ਧੂੰਆਂ ਇਨਸਾਨਾ ਦੇ ਨਾਲ ਨਾਲ ਪੌਦਿਆ, ਪਸ਼ੂ ਪੰਛੀਆ ਤੋਂ ਇਲਾਵਾ ਜਿਸ ਖੇਤ ਵਿੱਚ ਅੱਗ ਲਗਾਈ ਜਾਦੀ ਹੈ ਉਹ ਖੇਤ ਲਈ ਵੀ ਘਾਤਕ ਹੈ।ਇਸ ਮੌਕੇ ਜਤਿੰਦਰ ਸਿੰਘ ਬੱਗਾ, ਦਿਲਬਾਗ ਸਿੰਘ ਸੈਕਟਰੀ, ਸਰਬਜੀਤ ਸਿੰਘ ਸੋਨੂੰ ਨੇ ਜਿਲੇ ਦੇ ਡਿਪਟੀ ਕਮੀਸ਼ਨਰ ਬਲਵਿੰਦਰ ਸਿੰਘ ਧਾਰੀਵਾਲ ਪਾਸੋ ਜੋਰਦਾਰ ਮੰਗ ਕੀਤੀ ਕਿ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਬੰਦ ਕਰਵਾਇਆ ਜਾਵੇ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media