📝 ਅੱਜ ਦੀਆਂ ਸੁਰਖੀਆਂ…..
ਮਿਤੀ : 7 ਮਈ 2016
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰
▶ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ – ਕਿਹਾ ਇਟਲੀ ਵਾਲਿਆਂ ਨੇ ਦੋਸ਼ੀ ਠਹਿਰਾਇਆ, ਕੀ ਕਰ ਸਕਦੇ ਹਾਂ ਜਦ ਮੈਂ ਇਟਲੀ ਗਿਆ ਹੀ ਨਹੀਂ।
▶ ਸੋਨੀਆ ਗਾਂਧੀ ਦਾ ਪਟਲਵਾਰ ਕਿਹਾ – ਨਾਗਪੁਰ ਦੇ ਇਸ਼ਾਰੇ ‘ਤੇ ਚੱਲ ਰਹੀ ਹੈ ਕੇਂਦਰ ਸਰਕਾਰ, ਭਾਜਪਾ ਨੇ 2 ਸਾਲਾਂ ‘ਚ ਦੇਸ਼ ਨੂੰ ਕੀਤਾ ਬਰਬਾਦ।
▶ ਖੇਮਕਰਨ ਸੈਕਟਰ ਦੀ ਕੇ.ਐਸ ਵਾਲਾ ਦੀ ਚੌਕੀ ਚੌਕੀ ਤੋਂ ਬੀ.ਐਸ.ਐਫ ਨੇ 90 ਕਰੋੜ ਮੁੱਲ ਦੀ 18 ਕਿਲੋ ਹੈਰੋਇਨ ਕੀਤੀ ਬਰਾਮਦ।
▶ ਰਿਕਾਰਡ ਉਤਪਾਦਨ ਹੋਣ ਕਰਕੇ ਨਾਸਿਕ ਵਿੱਚ 70 ਪੈਸੇ ਕਿਲੋਂ ਵਿਕ ਰਿਹਾ ਹੈ ਪਿਆਜ਼ – ਕਿਸਾਨਾਂ ਨੂੰ ਭਾਰੀ ਨੁਕਸਾਨ।
▶ ਪਾਣੀ ਦੀ ਕਮੀ ਨੂੰ ਲੈ ਕੇ ਵੱਖ ਵੱਖ ਹਿਸਿਆਂ ਤੋਂ ਦਿਲੀ ਦੇ ਸੰਸਦ ਮਾਰਗ ‘ਤੇ ਪੁੱਜੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ।
▶ ਸਹਾਰਾ ਮੁਖੀ ਸੁਬਰਤ ਰਾਏ ਤਿਹਾੜ ਜੇਲ੍ਹ ਤੋਂ ਆਏ ਬਾਹਰ – ਮਾਂ ਦੇ ਸਸਕਾਰ ਲਈ 4 ਹਫਤਿਆਂ ਦੀ ਮਿਲੀ ਪੈਰੋਲ।
▶ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੀ ਰਾਤ ਡੀ.ਜੀ.ਪੀ ਨਾਲ ਫਤਿਹਗੜ੍ਹ ਸਾਹਿਬ, ਰਾਜਪੁਰਾ ਅਤੇ ਸਰਹੰਦ ‘ਚ ਪੁਲਿਸ ਥਾਣਿਆਂ ਤੇ ਨਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ।
▶ ਪੰਜਾਬ ਵਿੱਚ ਫਾਸਟ ਵੇਅ ਕੇਬਲ ਨੇ ਜੀ ਪੰਜਾਬ ਹਰਿਆਣਾ ਹਿਮਾਚਲ ਚੈਨਲ ਦਾ ਪ੍ਰਸਾਰਨ ਰੋਕਿਆ – ਸਿਆਸੀ ਆਗੂਆਂ ਵਲੋਂ ਬਿਆਨਬਾਜੀ ਸ਼ੁਰੂ।
▶ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ – ਚੈਨਲ ਦੀ ਅਵਾਜ਼ ਬੰਦ ਨਹੀਂ ਹੋਣ ਦਿਆਂਗੇ ਰਾਜ ਸਭਾ ‘ਚ ਉਠਾਵਾਗਾਂ ਮੁੱਦਾ, ਸੂਚਨਾ ਤੇ ਪ੍ਰਸਾਰਨ ਮੰਤਰੀ ਤੋਂ ਮੰਗਾਂਗਾ ਜੁਆਬ।
▶ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਕਾਂਗਰਸ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ – ਜ਼ੀ ਪੰਜਾਬ ਨਿਊ ਚੈਨਲ ਦਾ ਪ੍ਰਸਾਰਨ ਰੋਕਣਾ ਮੰਦਭਾਗਾ।
▶ ਕਾਂਗਰਸ ਨੇ ਦਿੱਲੀ ਵਿੱਚ ‘ਲੋਕਤੰਤਰ ਬਚਾਓ’ ਮਾਰਚ ਕੱਢਿਆ – ਸੋਨੀਆ, ਰਾਹੁਲ ਤੇ ਮਨਮੋਹਨ ਸਿੰਘ ਵੀ ਹੋਏ ਸ਼ਾਮਿਲ।
▶ ਉਤਰਾਖੰਡ ਵਿੱਚ 10 ਮਈ ਨੂੰ ਕਾਂਗਰਸ ਦੀ ਰਾਵਤ ਸਰਕਾਰ ਦਾ ਹੋਵੇਗਾ ਸ਼ਕਤੀ ਪ੍ਰੀਖਣ – 2 ਘੰਟੇ ਹਟੇਗਾ ਰਾਸ਼ਟਰਪਤੀ ਰਾਜ।
▶ 9 ਬਾਗੀ ਵਿਧਾਇਕ ਨਹੀਂ ਲੈ ਸਕਣਗੇ ਹਿੱਸਾ – ਵੀਡਿਓਗ੍ਰਾਫੀ ਕੀਤੀ ਜਾਵੇਗੀ ਅਤੇ ਫੈਸਲੇ ਦਾ ਐਲਾਨ ਸੁਪਰੀਮ ਕੋਰਟ ਕਰੇਗੀ।
▶ ਫਰੀਦਕੋਟ ਅਦਾਲਤ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਭੇਜੇ ਸੰਮਨ – 5 ਜੁਲਾਈ ਨੂੰ ਪੇਸ਼ੀ ਲਈ ਕੀਤਾ ਤਲਬ – ਮਾਮਲਾ ਪੱਤਰਕਾਰ ਨਾਲ ਮਾਰਕੁਟਾਈ ਦਾ।
▶ ਹਰਿਆਣਾ ਦੇ ਨੂੰਹ ਜਿਲ੍ਹੇ ਦੇ ਪਿੰਡ ਸ਼ਿੰਗਾਰ ਵਿੱਚ ਆਟੋ ਪਲਟਿਆ – 5 ਦੀ ਮੌਤ ਤੇ ਕਈ ਜਖਮੀ।
▶ ਹਿਮਾਚਲ ‘ਚ ਮੰਡੀ ਦੇ ਏਹਜੂ ਵਿਖੇ ਖਾਈ ‘ਚ ਡਿੱਗੀ ਕਾਰ – 3 ਦੀ ਮੌਤ।
▶ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਬਿਆਨ – ਮੇਰੀ ਸਰਕਾਰ ਨੂੰ ਕੋਈ ਖਤਰਾ ਨਹੀਂ।
▶ ਹੈਦਰਾਬਾਦ ਨੇ ਗੁਜਰਾਤ ਨੂੰ ਆਈ.ਪੀ.ਐਲ ਕ੍ਰਿਕਟ ਮੈਚ ‘ਚ 5 ਵਿਕਟਾਂ ਨਾਲ ਹਰਾਇਆ।
▶ ਮੁੰਬਈ ਹਾਈਕੋਰਟ ਨੇ ਮਹਾਂਰਾਸ਼ਟਰ ਵਿੱਚ ਜਾਰੀ ਰੱਖਿਆ ਬੀਫ ‘ਤੇ ਬੈਨ।
▶ ਆਗਸਤਾ ਡੀਲ ਮਾਮਲੇ ‘ਚ ਯੂ.ਪੀ.ਏ ਸਰਕਾਰ ਨੇ ਸੌਦੇ ਦੀ ਕੀਮਤ 6 ਗੁਣਾ ਵਧਾਈ ਅਤੇ ਨਿਯਮਾਂ ਨੂੰ ਬਦਲਿਆ – ਮਨੋਹਰ ਪਾਰੀਕਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻
Punjab Post Daily Online Newspaper & Print Media