Monday, July 1, 2024

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਬਾਲ ਸਾਹਿਤ ਐਵਾਰਡ ਨਾਲ ਸਨਮਾਨਿਤ

PPN0505201613ਅੰਮ੍ਰਿਤਸਰ, 5 ਮਈ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਸਾਲ 2015 ਦਾ ਬਾਲ ਸਾਹਿਤ ਐਵਾਰਡ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਬਾਲ ਨਾਟਕਾਂ ਦੀ ਪੁਸਤਕ ‘ਅਜੇ ਤਾਂ ਮੈਂ ਉਡਾਰੀ ਲਾਉਣੀ’ ਨੂੰ ਦਿੱਤਾ ਗਿਆ ਹੈ। ਇਹ ਐਵਾਰਡ ਜਿਸ ਵਿੱਚ ਸਨਮਾਨ ਪੱਤਰ, ਦੁਸ਼ਾਲਾ ਤੇ 10 ਹਜਾਰ ਦੀ ਰਾਸ਼ੀ ਸ਼ਾਮਿਲ ਹਨ, ਸ੍ਰੀ ਧਾਲੀਵਾਲ ਨੂੰ ਵਿਰਸਾ ਵਿਹਾਰ ਦੇ ਸ: ਨਾਨਕ ਸਿੰਘ ਯਾਦਗਾਰੀ ਹਾਲ ਵਿਖੇ ਅਕੈਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ: ਅਨੂਪ ਸਿੰਘ ਤੇ ਸਕੱਤਰ ਭੁਪਿੰਦਰ ਸਿੰਘ ਸੰਧੂ ਵੱਲੋਂ ਭੇਟ ਕੀਤਾ ਗਿਆ। ਇਸ ਮੌਕੇ ਸ੍ਰੀ ਕੇਵਲ ਧਾਲੀਵਾਲ ਵੱਲੋਂ ਰੰਗਮੰਚ ਦੇ ਖੇਤਰ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਚਰਚਾ ਕਰਦਿਆਂ ਸ: ਭੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਿੱਥੇ ਕੇਵਲ ਧਾਲੀਵਾਲ ਆਮ ਦਰਸ਼ਕਾਂ ਲਈ ਨਾਟਕ ਲਿਖ ਅਤੇ ਖੇਡ ਰਹੇ ਹਨ ਉਥੇ ਬੱਚਿਆਂ ਲਈ ਵੀ ਉਨਾਂ ਵਿਸ਼ੇਸ਼ ਤੌਰ ਤੇ ਕਈ ਨਾਟ ਪੁਸਤਕਾਂ ਲਿਖ ਕੇ ਬਾਲ ਸਾਹਿਤ ਦੀ ਝੋਲੀ ਪਾਈਆਂ ਹਨ। ਸ੍ਰੀ ਧਾਲੀਵਾਲ ਦੀਆਂ ਬਾਲ ਨਾਟਕ ਪੁਸਤਕਾਂ ਵਿੱਚ ਜੰਗਲਮ ਮੰਗਲਮ, ਰਾਜਿਆ ਰਾਜ ਕਰੇਂਦਿਆਂ, ਇੱਕ ਸੀ ਬਾਬਾ, ਬੱਚਿਆਂ ਦਾ ਰੰਗਮੰਚ, ਸੋਨੇ ਦਾ ਪਿੰਜਰਾ ਅਤੇ ਅਜੇ ਤਾਂ ਮੈਂ ਉਡਾਰੀ ਲਾਉਣੀ ਸ਼ਾਮਿਲ ਹਨ। ਇਸ ਮੌਕੇ ਸਨਮਾਨ ਪ੍ਰਦਾਨ ਕਰਨ ਰਸਮ ਮੌਕੇ ਡਾ: ਅਨੂਪ ਸਿੰਘ ਤੇ ਸ: ਸੰਧੂ ਤੋਂ ਇਲਾਵਾ ਸ਼ਾਇਰ ਨਿਰਮਲ ਅਰਪਨ, ਡਾ: ਕੁਲਬੀਰ ਸਿੰਘ ਸੂਰੀ, ਡਾ: ਇਕਬਾਲ ਕੌਰ ਸੌਂਦ, ਰਮੇਸ਼ ਯਾਦਵ, ਦੀਪ ਦਵਿੰਦਰ ਸਿੰਘ, ਅਰਤਿੰਦਰ ਸੰਧੂ, ਭੁਪਿੰਦਰ ਸਿੰਘ ਮੱਟੂ, ਧਰਵਿੰਦਰ ਔਲਖ ਸਮੇਤ ਹੋਰ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜਰ ਸਨ। ਇਥੇ ਇਹ ਵਰਨਣਯੋਗ ਹੈ ਕਿ ਇਹ ਐਵਾਰਡ ਅਕੈਡਮੀ ਵੱਲੋਂ ਸ੍ਰੀ ਧਾਲੀਵਾਲ ਨੂੰ ਲੁਧਿਆਣਾ ਵਿਖੇ ਬੀਤੇ ਦਿਨੀਂ ਹੋਏ ਸਨਮਾਨ ਸਮਾਗਮ ਵਿੱਚ ਦਿੱਤਾ ਜਾਣਾ ਸੀ, ਪਰ ਉਨ੍ਹਾਂ ਦੇ ਉਸ ਦਿਨ ਜ਼ਰੂਰੀ ਰੰਗਮੰਚ ਰੁਝੇਵਿਆਂ ਕਰਕੇ ਇਹ ਐਵਾਰਡ ਅਕੈਡਮੀ ਵੱਲੋਂ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਪ੍ਰਦਾਨ ਕੀਤਾ ਗਿਆ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply