
ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ)- ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵਿਮਨ ਰਈਆ ਵਿਖੇ ਲਗਾਤਾਰ ਦੋ ਦਿਨ ਨੈਸ਼ਨਲ ਅਸੈਸਮੈਂਟ ਤੇ ਐਕਰੀਡੀਟੇਸ਼ਨ ਕੌਂਸਲ (ਨੈਕ) ਬੰਗਲੌਰ ਦੀ ਪੀ.ਅਰ. ਟੀਮ ਨੇ ਉਚੇਰੇ ਤੌਰ ‘ਤੇ ਪੁੱਜ ਕੇ ਨਿਰੀਖਣ ਕੀਤਾ। ਟੀਮ ਜਿਸ ਦੀ ਚੇਅਰਪਰਸਨ ਪ੍ਰੋ. ਕਾਂਤਾ ਅਹੂਜਾ ਤੇ ਪ੍ਰੋ. ਸਵਿਤਾ ਆਰ ਗਾਂਧੀ ਮੈਂਬਰ ਕੋਆਰਡੀਨੇਟਰ ਤੇ ਡਾ. ਵੀ ਗਿਲਬਰਟ ਕੈਮੀਲਸ ਮੈਂਬਰ ਸ਼ਾਮਿਲ ਸਨ, ਨੇ ਕਾਲਜ ਦੀਆਂ ਅਕਾਦਮਿਕ, ਖੇਡਾਂ, ਸਭਿਆਚਾਰ ਗਤੀਵਿਧੀਆਂ ਦਾ ਗਹਿਨ ਨਿਰੀਖਣ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰ. ਕੁਲਜੀਤ ਕੌਰ ਗਿੱਲ, ਪ੍ਰੋ. ਵਰਿੰਦਰ ਕੌਰ,ਅਨੂ ਕਪਿਲ ਤੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ।
Punjab Post Daily Online Newspaper & Print Media