Monday, July 1, 2024

ਰਿਆਤ-ਬਾਹਰਾ ਯੂਨੀਵਰਸਿਟੀ ਨੇ ਬੀ. ਟੈਕ ਅਤੇ ਐਮ.ਬੀ.ਏ ਲਈ ਲਾਂਚ ਕੀਤਾ ਨਵਾਂ ਪ੍ਰੋਗਰਾਮ

PPN0605201603

ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਓਰੇਕਲ, ਗੂਗਲ, ਐਪਲ, ਆਈਬੀਐਮ, ਬੀ.ਐਸ.ਈ (ਬਾਂਬੇ ਸਟਾਕ ਐਕਸਚੇਂਜ) ਅਤੇ ਟੀ.ਡੀ.ਐਸ ਵਰਗੀਆਂ ਇੰਟਰਨੈਸ਼ਨਲ ਕੰਪਨੀਆਂ ਦੇ ਨਾਲ ਸਮਝੌਤੇ ਕਰਕੇ ਰਿਆਤ-ਬਾਹਰਾ ਯੂਨੀਵਰਸਿਟੀ ਨੇ ਕੁਝ ਬਿਹਤਰੀਨ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਪ੍ਰੋਗਰਾਮ ਲਾਂਚ ਕੀਤੇ ਹਨ ਜਿਨਾਂ ਦੇ ਜਰੀਏ ਬੀ. ਟੈਕ. ਅਤੇ ਐਮਬੀਏ ਦੇ ਸਟੂਡੈਂਟਸ ਨੂੰ ਇੰਡਸਟਰੀ ਵਿਚ ਵੱਧਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਕੀਤਾ ਜਾਵੇਗਾ। ਰਿਆਤ-ਬਾਹਰਾ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਆਰਬੀਯੂ ਚਾਹੁੰਦੀ ਹੈ ਕਿ ਉਸ ਦੇ ਵਿਦਿਆਰਥੀ ਲੇਟੈਸਟ ਤਕਨਕੀ ਸਿੱਖਣ ਅਤੇ ਹਰ ਕਿਸਮ ਦੀਆਂ ਚੁਣੌਤੀਆਂ ਦੇ ਲਈ ਤਿਆਰ ਰਹਿਣ। ਇਸ ਵਿਜ਼ਨ ਦੇ ਨਾਲ ਅਸੀਂ ਵੱਖ-ਵੱਖ ਅੰਤਰ ਰਾਸ਼ਟਰੀ ਕੰਪਨੀਆਂ ਦੇ ਨਾਲ ਸਹਿਯੋਗ ਕਰਕੇ ਨਵੇਂ ਪ੍ਰੋਗਰਾਮ ਤਿਆਰ ਕੀਤੇ ਹਨ ਤਾਂ ਕਿ ਰੋਜਗਾਰ ਦੇ ਲਈ ਸਾਡੇ ਵਿਦਿਆਰਥੀਆਂ ਨੂੰ ਤਵੱਜੋਂ ਮਿਲੇ। ਉਨਾਂ ਨੇ ਕਿਹਾ ਕਿ ਨਵੇਂ ਪ੍ਰੋਗਰਾਮ ਵਿਚ ਡੋਮੇਨ ਸਕਿੱਲ, ਸਾਫਟ ਸਕਿੱਲ ਅਤੇ ਇੰਡਸਟਰੀ ਇੰਟਰਫੇਸ ‘ਤੇ ਫੋਕਸ ਹੋਵੇਗਾ। ਨਾਲ ਹੀ ਪ੍ਰੀਖਿਆਵਾਂ ਵਿਚ ਇਵੇਯੂਏਸ਼ਨ ਸਿਸਟਮ ਵੀ ਅਜਿਹਾ ਰੱਖਿਆ ਜਾਵੇਗਾ ਜਿਸ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੇ। ਅੰਤਰਪ੍ਰਿਨਯੋਰਸ਼ਿਪ ਸਕਿੱਲ ਡਿਵੈਲਪਮੈਂਟ ‘ਤੇ ਸਾਡਾ ਖਾਸ ਫੋਕਸ ਰਹੇਗਾ। ਆਰਬੀਯੂ ਦੇ ਵੀ.ਸੀ ਡਾ. ਰਾਜ ਸਿੰਘ ਨੇ ਕਿਹਾ ਕਿ ਰਿਆਤ-ਬਾਹਰਾ ਯੂਨੀਵਰਸਿਟੀ 2011 ਤੋਂ ਅਰੰਭ ਕਰਕੇ ਹੁਣ ਤੱਕ ਭਵਿੱਖ ਵੱਲ ਦੇਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ। ਸਾਡਾ ਕਰਿਕੂਲਮ ਰੋਜਗਾਰ ਨੂੰ ਧਿਆਨ ਵਿਚ ਰੱਖਦੇ ਹੋਏ ਚੱਲੇਗਾ। ਇੰਡਸਟਰੀ ਦੇ ਟਾਪ ਲੀਡਰ ਪਹਿਲ ਕਰਨ ਦੇ ਲਈ ਅੱਗੇ ਆ ਰਹੇ ਹਨ ਅਤੇ ਅਜਿਹੇ ਪ੍ਰੋਗਰਾਮ ਚਲਾਉਣ ਵਿਚ ਸਹਿਯੋਗ ਕਰ ਰਹੇ ਹਨ ਜੋ ਕਿ ਰੋਜਗਾਰ ਪਾਉਣ ਦੀ ਦੂਰੀ ਨੂੰ ਖਤਮ ਕਰ ਸਕਦੇ ਹਨ। ਨਵੇਂ ਪ੍ਰੋਗਰਾਮ ਦੀ ਖਾਸ਼ਿਅਤ ਹੈ ਰੋਜਗਾਰ, ਪਲੇਸਮੈਂਟ ਦੇ ਲਈ ਜੁਆਇੰਟ ਕਮੇਟੀ ਦਾ ਗਠਨ ਜਿਸ ਵਿਚ ਕੰਪਨੀ ਦੇ ਲੋਕ ਅਤੇ ਆਰਬੀਯੂ ਦੇ ਵਿਦਿਆਰਥੀ ਅਤੇ ਫੈਕਲਟੀ ਸ਼ਾਮਿਲ ਹੋਣਗੇ। ਕੰਪਨੀ ਦੇ ਸੀਨੀਅਰ ਲੇਵਲ ਦੇ ਉਚ ਅਧਿਕਾਰੀ ਐਡਵਾਈਜ਼ਰੀ ਬੋਰਡ ਦੇ ਮੈਂਬਰ ਹੋਣਗੇ ਜੋ ਕਿ ਟਰੇਨਿੰਗ ਪ੍ਰੋਗਰਾਮ ਦਾ ਪ੍ਰਬੰਧਨ ਸੰਭਾਲਣਗੇ। ਡਾ. ਰਾਜ ਸਿੰਘ ਅੱਗੇ ਦੱਸਦੇ ਹਨ ਕਿ ਹਾਲ ਹੀ ਵਿਚ ਆਰਬੀਯੂ ਨੇ ਓਰੇਕਲ ਯੂਨੀਵਰਸਿਟੀ ਦੇ ਨਾਲ ਓਰੇਕਲ ਵਰਕਫੋਰਸ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਤਿੰਨ ਸਪੈਸ਼ਲਾਈਜਡ ਡਿਗਰੀ ਪ੍ਰੋਗਰਾਮ ਲਾਂਚ ਕੀਤੇ ਹਨ ਜਿਨਾਂ ਵਿਚ ਓਰੇਕਲ ਤਕਨੀਕਾਂ ਦਾ ਇਸਤੇਮਾਲ ਹੋਵੇਗਾਂਓਰੇਕਲ ਡੇਟਾਬੇਸ ਐਂਡ ਅਨੇਲੀਟਿਕਸ, ਜਾਵਾ ਐਂਡ ਓਰੇਕਲ ਆਈਓਟੀ ਅਤੇ ਓਰੇਕਲ ਇੰਟਰਪ੍ਰਾਈਜ ਰਿਸੋਰਸ ਪਲਾਨਿੰਗ (ਈਆਰਪੀ)।ਇਸ ਮੌਕੇ ‘ਤੇ ਡਾ. ਪਿਯੁਸ਼ ਵਰਮਾ, ਕੈਂਪਸ ਡਾਇਰੈਕਟਰ ਪਟਿਆਲਾ, ਸੁਮਿਤ ਬਹਿਲ ਜੁਆਇੰਟ ਡਾਈਰੈਕਟਰ, ਮਾਰਕੀਟਿੰਗ, ਗਾਈਡੈਂਸ ਐਂਡ ਕੌਂਸਲਿੰਗ, ਰਿਆਤ ਬਾਹਰਾ ਗਰੁੱਪ, ਲਵਲੀਨ ਗ੍ਰੋਵਰ ਜੁਆਇੰਟ ਡਾਇਰੈਕਟਰ ਬ੍ਰੈਡਿੰਗ ਐਂਡ ਕਮਿਯੂਨਿਕੇਸ਼ਨ, ਸੰਜੀਵ ਤੇਜਪਾਲ ਜੁਆਇੰਟ ਡਾਇਰੈਕਟਰ ਮੀਡੀਆ, ਹਰਜੋਤ ਸਿੰਘ ਅਸਿਸਟੈਂਟ ਡਾਇਰੈਕਟਰ ਬਠਿੰਡਾ ਜੋਨ ਰਿਆਤ ਬਾਹਰਾ ਗਰੁੱਪ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply