Saturday, August 15, 2026

ਸੇਂਟ ਸੋਲਜਰ ‘ਚ ਮਦਰ ਡੇਅ ਮਨਾਇਆ ਗਿਆ

PPN0705201609

ਜੰਡਿਆਲਾ ਗੁਰੂ, 7 ਮਈ (ਹਰਿੰਦਰ ਪਾਲ ਸਿੰਘ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂੂੂ ਵਿੱਚ ਕਿੰਡਰ ਗਾਰਟਨ ਬਲਾਕ ਦੇ ਵਿਦਿਆਰਥੀਆਂ ਨੇ ਮਦਰ ਡੇ ਮਨਾਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਭਾਗ ਲਿਆ।ਇਸ ਸਮਾਰੋਹ ਦੀ ਪ੍ਰਧਾਨਗੀ ਰਜਿੰਦਰਜੀਤ ਕੌਰ ਬੀ ਡੀ ਪੀ ੳ ਜੰਡਿਆਲਾ ਗੁਰੂ ਨੇ ਕੀਤੀ।ਬੀ ਡੀ ਪੀ ੳ ਮੈਡਮ ਰਾਜਿੰਦਰਜੀਤ ਕੌਰ ਨੇ ਮਦਰ ਡੇ ਮੌਕੇ ‘ਤੇ ਆਏ ਹੋਏ ਬੱਚਿਆ ਦੀਆਂ ਮਾਵਾਂ ਨੂੰ ਕਿਹਾ ਕਿ ਬੱਚਿਆਂ ਦੀ ਵਧੀਆ ਪਰਵਰਿਸ਼ ਵਿੱਚ ਮਾਵਾਂ ਦਾ ਅਹਿਮ ਤੇ ਵਡਮੁੱਲਾ ਯੋਗਦਾਨ ਹੁੰਦਾ ਹੈ।ਉਨਾ ਕਿਹਾ ਕਿ ਉਹ ਅੱਜ ਜੋ ਇਸ ਮੁਕਾਮ ਤੇ ਹਨ ਉਹ ਆਪਣੀ ਮਾਂ ਦੇ ਕਰਕੇ ਹੀ ਹਨ।ਬੱਚਿਆਂ ਅਤੇ ਉਹਨਾਂ ਦੀ ਮਾਵਾਂ ਦੀਆਂ ਬੜੀਆਂ ਰੌਚਕ ਖੇਡਾਂ ਕਰਵਾਈਆਂ ਗਈਆਂ।ਜਿਸ ਵਿੱਚ ਮਾਡਲਿੰਗ, ਡਾਂਸ, ਕਵਿਤਾ ਆਦਿ ਦੇ ਮੁਕਾਬਲੇ ਕਰਵਾਏ ਗਏ ਤੇ ਜੇਤੂ ਮਾਵਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਨੇ ਮਾਵਾਂ ਦੀ ਮਹਾਨਤਾ ਨੂੰ ਦਰਸਾਉਦਿਆਂ ਆਪਣੇ ਵਿਚਾਰ ਦੱਸੇ।ਬਾਅਦ ਵਿੱਚ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ, ਮੈਡਮ ਤਨਵੀਰ ਕੌਰ ਤੇ ਰਿਟਾਇਡ ਪ੍ਰਿੰਸੀਪਲ ਜਵਾਹਰ ਨਵੋਦਿਆ ਮੈਡਮ ਹਰਜਿੰਦਰ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਜੀ ਨੂੰ ਸਨਮਾਨ ਚਿੰਨ੍ਹ ਦਿੰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply