Thursday, July 16, 2026

ਆਲ ਕਲਾਥ ਮਾਰਕੀਟ ਐਸੋਸੀਏਸ਼ਨ ਤੇ ਐਂਟੀ ਕ੍ਰਾਇਮ ਬਿਉਰੋਂ ਵੱਲੋਂ ਏ.ਡੀ.ਸੀ.ਪੀ ਟ੍ਰੈਫਿਕ ਹਰਜੀਤ ਸਿੰਘ ਸਨਮਾਨਿਤ

PPN0905201616
ਅਮ੍ਰਿਤਸਰ, 9 ਮਈ (ਜਗਦੀਪ ਸਿੰਘ ਸੱਗੂ) – ਗੁਰੂਆਂ ਦੀ ਇਤਿਹਾਸਕ ਧਰਤੀ ਅੰਮ੍ਰਿਤਸਰ ਵਿਚ ਪਹਿਲਾਂ ਵੀ ਸ਼ਹਿਰ ਦੇ ਲੌਕਾਂ ਦੀ ਸੇਵਾਂ ਕਰ ਚੁੱਕੇ ਹਰਜੀਤ ਸਿੰਘ ਧਾਲੀਵਾਲ ਦਾ ਅੰਮ੍ਰਿਤਸਰ ਵਿਚ ਏ.ਡੀ.ਸੀ.ਪੀ ਟ੍ਰੈਫਿਕ ਬਨਣ ‘ਤੇ ਆਲ ਕਲਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਤੇ ਸਪੈਸ਼ਲ ਐਂਟੀ ਕ੍ਰਾਇਮ ਬਿਉਰੋਂ ਦੇ ਚੀਫ ਡਾ. ਚਰਨਜੀਤ ਸਿੰਘ ਚੇਤਨਪੁਰਾ ਵੱਲੋਂ ਸਾਂਝੇ ਤੋਰ ਤੇ ਸਨਮਾਨਿਤ ਕੀਤਾ ਗਿਆ।ਪ੍ਰਧਾਨ ਗਿਨੀ ਭਾਟੀਆਂ ਨੇ ਗੱਲਬਾਤ ਕਰਦਿਆ ਕਿਹਾ ਕਿ ਹਰਜੀਤ ਸਿੰਘ ਪਹਿਲਾਂ ਵੀ ਗੁਰੁੂ ਨਗਰੀ ਦੇ ਲੋਕਾਂ ਦੀ ਸੇਵਾ ਕਰ ਚੁੱਕੇ ਹਨ ਅਤੇ ਹੁਣ ਬਤੋਰ ਏ.ਡੀ.ਸੀ.ਪੀ ਟ੍ਰੈਫਿਕ ਪਹਿਲਾਂ ਵਾਂਗ ਹੀ ਸ਼ਹਿਰ ਦੇ ਲੋਕਾਂ ਨੂੰ ਟ੍ਰੈਫਿਕ ਸਬੰਧੀ ਆਉਂਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ ਅਤੇ ਅੰਮ੍ਰਿਤਸਰ ਦੀ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲੇਗੀ।ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮਾਹਲ, ਸੁਨੀਲ ਵਿੱਜ, ਸੁਸ਼ੀਲ ਵਿੱਜ, ਅਮਨ ਕਹਿਰ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਰਾਹੁਲ ਅਰੋੜਾ ਆਦਿ ਹਾਜਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply