Wednesday, July 3, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਮਾਂ ਦਿਵਸ” ਮਨਾਇਆ

ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਮਾਂ ਦਿਵਸ” ਮਨਾਇਆ ਗਿਆ। ਸ੍ਰੀਮਤੀ ਅਮਰਪਾਲੀ ਮੈਂਬਰ ਇੰਚਾਰਜ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਪਬਲਿਕ ਸਕੂਲ ਗੈਸਟ ਆਫ ਆਨਰ ਵਜੋਂ ਅਤੇ ਸ੍ਰੀਮਤੀ ਸੁਰਜੀਤ ਕੌਰ ਖੰਨਾ ਹੈਡ ਅੰਗਰੇਜੀ ਵਿਭਾਗ ਖਾਲਸਾ ਕਾਲਜ ਮੁੱਖ ਮਹਿਮਾਨ ਅਤੇ ਡਾ. ਧਰਮਵੀਰ ਸਿੰਘ, ਡਾਇਰੈਕਟਰ ਐਜੂਕੇਸ਼ਨ, ਮੈਬਰ ਇੰਚਾਰਜ ਡਾ. ਮਨਮੋਹਨ ਸਿੰਘ ਖੰਨਾ ਅਤੇ ਅਮਰਜੀਤ ਸਿੰਘ ਸਭਰਵਾਲ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦੀ ਸੁਰੂਆਤ ਸਕੂਲ ਸ਼ਬਦ ਨਾਲ ਕੀਤੀ ਗਈ।ਪ੍ਰੀ- ਨਰਸਰੀ ਦੇ ਨੰਨੇ ਮੁੁੰਨੇ ਬੱਚਿਆਂ ਨੇ ਸਵਾਗਤੀ ਗੀਤ ਨਾਲ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕੀਤਾ।ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਾਂ ਦੀ ਦਸ਼ਾ ਨੂੰ ਦਰਸਾਉਦੇ ਨੇ ਦਰਸ਼ਕਾਂ ਨੂੰ ਹਲੂਣਾ ਦਿਤਾ ਅਤੇ ਗਿਧੇ ਅਤੇ ਡਾਂਸ ਨੇ ਦਰਸ਼ਕਾਂ ਨੂੰ ਝੁੂਮਣ ‘ਤੇ ਮਜਬੂਰ ਕਰ ਦਿਤਾ।
ਇਸ ਸਮੇਂ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਅਕਾਦਮਿਕ ਪ੍ਰਾਪਤੀਆਂ ਕਰਨ ਅਤੇ ਉਲੰਪੀਆਡ ਵਿੱਚ ਮੈਡਲ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਨੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੀ ਪਤ੍ਰਿਕਾ “ਗਿਆਨ ਅੰਜਨੁ” ਦਾ ਦੂਸਰਾ ਅੰਕ ਰੀਲੀਜ਼ ਕੀਤਾ ਗਿਆ।ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply