ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਸਫ਼ਰ-ਏ-ਸ਼ਹਾਦਤ’ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਰਬੰਸ ਅਤੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਵਿੱਚ ਬਾਬਾ ਜੋਰਾਵਾਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜ਼ਰ ਕੌਰ ਜੀ ਦੇ ਅਨੰਦਾਂ ਦੀ ਪੁਰੀ ਤੋਂ ਲੈ ਕੇ ਸ਼ਹਾਦਤ ਦੇ ਮਰਤਬੇ ਫ਼ਤਹਿਗੜ੍ਹ ਸਾਹਿਬ ਤੱਕ ਦੇ ਸਫ਼ਰ ਨੂੰ ਸਮਰਪਿਤ ਪਹਿਲਾ ਗੁਰਮਤਿ ਸਮਾਗਮ 15 ਮਈ ਦਿਨ ਐਤਵਾਰ ਗੁਰਦੁਆਰਾ ਸਾਹਿਬ ਸਿੰਘ ਸਭਾ ਐਨ.ਐਫ. ਕਲੋਨੀ, ਵਿਖੇ ਸ਼ਾਮ ਦੇ 7 ਵਜੇ ਤੋਂ ਰਾਤ ਦੇ 11 ਵਜੇ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ.ਐਫ.ਐਲ ਟਾਊਨਸ਼ਿਪ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਫ਼ਤਹਿ ਟੀ.ਵੀ ਪਰਿਵਾਰ, ਸਫਰ ਏ ਸ਼ਹਾਦਤ ਕਾਫਲਾ ਅਤੇ ਸਮੂਹ ਸਾਧ ਸੰਗਤ ਦੇ ਪੂਰਨ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।ਇਸ ਸਮਾਗਮ ਵਿਚ ਪੁੱਜ ਰਹੇ ਪ੍ਰਚਾਰਕ ਅਤੇ ਰਾਗੀ ਜੱਥਿਆ ਵਿਚ ਭਾਈ ਬਲਵਿੰਦਰ ਸਿੰਘ ਜੀ ਲੋਪੋਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸ਼ੌਕੀਨ ਸਿੰਘ ਹਜ਼ੁਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ,ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਵਾਲੇ ਅਤੇ ਭਾਈ ਹਰਪਾਲ ਸਿੰਘ ਜੀ ਹੈਂਡ ਗ੍ਰੰਥੀ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਵਾਲੇ ਸੰਗਤਾਂ ਨੂੰ ਸ਼ਬਦ ਬਾਣੀ ਨਾਲ ਜੋੜਣਗੇ ਅਤੇ ਅਰਦਾਰ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media