Thursday, April 30, 2026

99 ਸਾਲਾ ਅਜ਼ਾਦੀ ਘੁਲਾਟੀਏ ਨੇ ਅਪਣੀ ਕਿਰਤ ਕਮਾਈ ਵਿਚੋਂ ਲੰਗਰ ਦੀ ਸੇੇਵਾ ਕਰਵਾਈ

PPN1005201607ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ 99 ਸਾਲਾਂ ਦੇ ਕਰਤਾਰ ਸਿੰਘ ਬਰਾੜ ਅਜ਼ਾਦੀ ਘੁਲਾਟੀਏ ਨੇ ਅਪਣੀ ਕਿਰਤ ਕਮਾਈ ਵਿਚੋਂ ਗੁਰੂ ਘਰ ਵਿਚ ਲੰਗਰ ਦੀੇ ਸੇਵਾ ਕਰਕੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕੀਤੀਆਂ , ਉਨ੍ਹਾਂ ਨਾਲ ਉਨ੍ਹਾਂ ਦੇ ਪਰਵਾਰਿਕ ਮਂੈਬਰ ਬੇਟੇ ਮਨਜੀਤਇੰਦਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਪੋਤਰੇ ਵਰਿੰਦਰ ਪਾਲ ਸਿੰਘ ਬੋਬੀ ਪ੍ਰਧਾਨ ਕੋਪਰੇਟ ਕੋਪਰੇਟ ਸੁਸਾਇਟੀ ਹਰ ਰਾਏਪੁਰ ਪੁੱਤਰੀ ਬਲਜੀਤ ਕੌਰ, ਦੋਤਰੇ ਗੁਰਪ੍ਰੀਤ ਸਿੰਘ ਅਤੇ ਹੋਰਨਾਂ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਦੁੱਧ ਅਤੇ ਸ਼ਰਬਤ ਲੈਕੇ ਹਾਜਰ ਹੋਏ, ਜਿਨ੍ਹਾਂ ਨੇ ਰਲ ਮਿਲ ਕੇ ਉਥੇ ਗੁਰੂ ਕਾ ਲੰਗਰ ਬਣਾਕੇ ਆਈ ਸਾਧ ਸੰਗਤ ਨੂੰ ਵਰਤਾ ਕੇ ਸੇਵਾ ਕੀਤੀ, ਅਤੇ ਗੁਰੁ ਘਰ ਦਾ ਜਸ਼ ਖੱਟਿਆ, ਉਨ੍ਹਾਂ ਦੇ ਜੱਦੀ ਪਿੱਡ ਦੇ ਪੰਚਾਇਤੀ ਮੈਂਬਰਾਂ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਮੌਕੇ ‘ਤੇ ਲੰਗਰ ਵਿਚ ਸੇਵਾ ਕੀਤੀ,ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਸ਼ੁਭਾਸ਼ ਚੰਦਰ ਬੋਸ ਨਾਲ ਰਹਿਣ ਕਰਕੇ ਸਾਦਾ ਜੀਵਨ ਵਤੀਤ ਕਰਨ ਵਾਲੇ 99 ਸਾਲਾਂ ਦੇ ਹੋਣ ਕਾਰਨ ਅੱਜ ਵੀ ਨੌਜਵਾਨਾਂ ਵਾਂਗ ਵਿਚਰਦੇ ਰਹਿੰਦੇ ਹਨ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply