ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਾਹਿਤ ਜਾਗਰਤੀ ਸਭਾ, ਬਠਿੰਡਾ ਵਲੋਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੂੰ ਉਨ੍ਹਾਂ ਵੱਲੋੋਂ ਸਿੱਖਿਆ, ਸਾਹਿਤ ਅਤੇ ‘ਸਮਾਜਿਕ ਖੇਤਰਾਂ ਵਿੱਚ ਦਿੱਤੇ ਗਏੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਕਨਵੀਨਰ ਤਰਸੇਮ ਬਸ਼ਰ, ਹਰਦਰਸ਼ਨ ਸੋਹਲ ਅਤੇ ਸਾਹਿਤ ਜਾਗ੍ਰਤੀ ਸਭਾ ਦੇ ਪ੍ਰਧਾਨ ਅਮਰਜੀਤ ਜੀਤ, ਸਕੱਤਰ ਚਮਨ ਦਰਵੇਸ਼ ਅਤੇ ਉੱਘੇ ਕਵੀ ਜਨਕ ਸ਼ਰਮੀਲਾ, ਸੁਰੇਸ਼ ਗੋਇਲ, ਤਰਸੇਮ ਬੁਟਰ, ਨੱਛਤਰ ਝੁਟੀਕਾ, ਜਗਦੀਸ਼ ਬਾਂਸਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਨਮਾਨ ਸਮਾਰੋਹ 15 ਮਈ ਦਿਨ ਐਤਵਾਰ ਨੂੰ ਐਸ. ਐਸ. ਡੀ. ਗਰਲਜ਼ ਕਾਲਜ, ਅਮਰੀਕ ਸਿੰਘ ਰੋਡ, ਬਠਿੰਡਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ, ਸਨਮਾਨ ਸਮਾਰੋਹ ਦੀ ਪ੍ਰਧਾਨਗੀ ਓਮ ਪ੍ਰਕਾਸ਼ ਗਾਸੋੋ ਕਰਨਗੇ ਅਤੇ ਮੁੱਖ ਮਹਿਮਾਨ ਦੇ ਤੌਰ ‘ਤੇ ਪਦਮ ਸ੍ਰੀ ਗੁਰਦਿਆਲ ਸਿੰਘ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡਾ. ਦਰਸ਼ਨ ਸਿੰਘ ਆਸ਼ਟ (ਪਟਿਆਲਾ) ਸ਼ਿਰਕਤ ਕਰਨਗੇ। ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੂੰ ਬਲਵੰਤ ਗਾਰਗੀ ਯਾਦਗਾਰੀ ਸਮਰਪਤ ਵਾਰਤਕ ਪੁਰਸਕਾਰ ਦਿੱਤਾ ਜਾਵੇਗਾ ਜਿਸ ਵਿਚ 5100/- ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ। ਆਹੁਦੇਦਾਰਾਂ ਅਨੁਸਾਰ ਨਿਊਯਾਰਕ ਰਹਿੰਦੇ ਪ੍ਰਵਾਨਗੀ ਲੇਖਕ ਜੈਸੀ ਢਿੱਲੋਂ ਵੱਲੋਂ ਉਪਰੋਕਤ ਰਾਸ਼ੀ ਹਰ ਸਾਲ ਇਸ ਪੁਰਸਕਾਰ ਨਾਲ ਉਨ੍ਹਾਂ ਵਲੋਂ ਸਨਮਾਨਿਤ ਕੀਤੇ ਜਾਣ ਵਾਲੇ ਸਾਹਿਤਕਾਰ ਨੂੰ ਦਿੱਤੀ ਜਾਇਆ ਕਰੇਗੀ। ਇਸ ਸਮਾਰੋਹ ਮੌਕੇ ਉੱਘੇ ਕਵੀ ਜਗਦੀਸ਼ ਬਾਂਸਲ ਦੀ ਨਵੀਂ ਕਾਵਿ-ਸੰਗ੍ਰਿਹ ‘ਸਰੋਕਾਰਾਂ ਦਾ ਸੁਹਜ’ ਵੀ ਰੀਲਿਜ਼ ਕੀਤੀ ਜਾਵੇਗੀ ਜਿਸ ਵਿਚ ਮਾਪਿਆਂ ਦਾ ਪਿਆਰ, ਕੁਦਰਤ ਜਿਵੇਂ ਸੂਰਜ, ਚੰਦਰਮਾਂ, ਧਰਤੀ, ਪਾਣੀ ਅਤੇ ਦੇਸ਼-ਭਗਤੀ ਆਦਿ ਦੀਆਂ ਕਵਿਤਾਵਾਂ ਦਰਜ ਹਨ। ਸਾਹਿਤ ਜਾਗਰਤੀ ਸਭਾ ਵੱਲੋਂ ਕਰਵਾਏ ਜਾ ਰਹੇ ਇਸ ਸਨਮਾਨ ਸਮਾਰੋਹ ਨੂੰ ਇਲਾਕੇ ਦੀਆਂ ਸਮੂਹ ਸਾਹਿਤਕ ਸਭਾਵਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਸਨਮਾਨ ਸਮਾਰੋਹ ਦੇ ਕਨਵੀਨਰ ਤਰਸੇਮ ਬਸ਼ਰ ਅਤੇ ਪ੍ਰਧਾਨ ਅਮਰਜੀਤ ਜੀਤ ਅਨੁਸਾਰ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਬਹੁਮੁੱਖੀ ਪ੍ਰਤਿਭਾ ਦੇ ਮਾਲਕ ਹਨ ਅਤੇ ਉਨ੍ਹਾਂ ਦਾ ਸਾਹਿਤਕ ਸਰਗਰਮੀਆਂ ਵਿਚ ਵਿਸ਼ੇਸ਼ ਤੌਰ ‘ਤੇ ਉੱਘਾ ਯੋਗਦਾਨ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਮਾਰੋਹ ਮੌਕੇ ਬਠਿੰਡਾ ਇਲਾਕੇ ਦੇ ਸਮੂਹ ਲੋਕ ਸ਼ਿਕਰਤ ਕਰਨਗੇ। ਸਨਮਾਨ ਸਮਾਰੋਹ ਸਮੇਂ ਮੱਖਣ ਸਿੰਘ ਚੱਠਾ, ਜਗਮੋਹਨ ਕੌਸ਼ਿਲ (ਟੀਰਚਜ਼ ਹੋਮ), ਸੁਰਿੰਦਰ ਪ੍ਰੀਤ ਘਣੀਆ (ਸਕੱਤਰ ਕੇਂਦਰੀ ਲੇਖਕ ਸਭਾ), ਜਸਪਾਲ ਮਾਨਖੇੜਾ (ਪੰਜਾਬੀ ਸਾਹਿਤ ਸਭਾ ਬਠਿੰਡਾ), ਜਨਕ ਰਾਜ ਜਨਕ, ਐਡਵੋਕਟ ਜਗਮੋਹਨਜੀਤ ਪੂਰੀ, ਮੈਡਮ ਸੁਰਿੰਦਰ ਕੌਰ ਬਾੜਾ ਆਦਿ ਮਹਿਮਾਨ ਵਿਸ਼ੇਸ਼ ਤੌਰ ‘ਤੇ ਸਿਰਕਤ ਕਰਨਗੇ। ਗਾਇਕ ਸੁੱਖਾ ਗਿੱਲ ਅਤੇ ਸਾਥੀਆਂ ਵੱਲੋਂ ਸਾਹਿਤਕ ਰਚਨਾਵਾਂ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media