Thursday, March 19, 2026

ਅਲਟਰਾ ਮਾਡਰਨ ਸੁਵਿਧਾਵਾਂ, ਉੱਚ ਪੱਧਰੀ ਤਕਨੀਕਾਂ ਨਾਲ ਲੈਸ ਹੈ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ-ਚੱਢਾ

PPN1005201609ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ ਸੱਗੂ)- ਅਲਟਰਾ ਮਾਡਰਨ ਸੁਵਿਧਾਵਾਂ, ਉੱਚ ਪੱਧਰੀ ਤਕਨੀਕਾਂ ਅਤੇ ਪੂਰੀ ਤਰ੍ਹਾਂ ਨਾਲ ਏ.ਸੀ ਸੁਵਿਧਾਵਾਂ ਨਾਲ ਲੈਸ ਨਵੇਂ ਬਣੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿੱਚ ਪ੍ਰੈਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ ਨਵੇਂ ਬਣੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿਚ ਹਾਈ ਟੈਕ ਡੈਂਟਲ ਵਿੰਗ, ਫਿਜੀਓਥੈਰਿਪੀ ਵਿੰਗ, ਐਲੋਪੈਥਿਕ ਵਿੰਗ ਅਤੇ ਹੋਮਿਓਪੈਥਿਕ ਵਿੰਗ ਬਣਾਏ ਗਏ ਹਨ ਅਤੇ ਇਹ ਸਾਰੇ ਵਿੰਗ ਅਤਿ ਆਧੁਨਿਕ ਸੁਵਿਧਾਵਾਂ ਅਤੇ ਮੈਡੀਕਲ ਉਪਕਰਨਾਂ ਨਾਲ ਸੁਸਜਿੱਤ ਹਨ।
ਇਸ ਮੌਕੇ ਉਨ੍ਹਾਂ ਨੇ ਦਸਿਆ ਕਿ ਡੈਂਟਲ ਵਿੰਗ ਵਿਚ ਅਲਟਰਾ ਮਾਡਰਨ ਡਿਜੀਟਲ ਆਰ ਵੀ ਜੀ ਕੰਪੈਟੀਬਲ ਐਕਸ-ਰੇ ਮਸ਼ੀਨ ਹੈ ਜਿਸ ਰਾਹੀਂ ਅੇਕਸ ਰੇ ਸਿੱਧੇ ਹੀ ਸਕਰੀਨ ਤੇ ਵੇਖੇ ਜਾ ਸਕਦੇ ਹਨ, ਡਰਾਈ ਆਟੋ ਸਟਰਲਾਈਜਰ ਜੋ ਕਿ ਦੁਨੀਆ ਦਾ ਬੈਸਟ ਸਟਰਲਾਈਜਿੰਗ ਸਿਸਟਮ ਹੈ। ਐਪੈਕਸ ਲੋਕੇਟਰ ਜਿਸ ਨਾਲ ਦੰਦਾਂ ਦਾ ਰੂਟ ਕਨਾਲ ਟਰੀਟਮੈਂਟ ਸੋਖਾ ਅਤੇ ਜਿਆਦਾ ਅਸਰਦਾਰ ਹੁੰਦਾ ਹੈ, ਯੂ ਵੀ ਕੈਬੀਨੇਟ ਜਿਸ ਵਿਚ ਸਟਰਲਾਈਜਡ ਉਪਕਰਨ ਸੁਰਖਿਅਤ ਰੱਖੇ ਜਾ ਸਕਦੇ ਹਨ, ਇਹ ਸਾਰੀਆਂ ਮਸ਼ੀਨਾਂ ਡੈਂਟਲ ਵਿੰਗ ਵਿਚ ਲਗਾਈਆਂ ਗਈਆਂ ਹਨ ਜਿਹਨਾਂ ਨਾਲ ਦੰਦਾਂ ਦਾ ਉਪਚਾਰ ਬਹੁਤ ਹੀ ਸੁਖਾਾਲਾ, ਸੁਰਖਿਅਤ ਅਤੇ ਦਰਦ ਰਹਿਤ ਹੋ ਜਾਂਦਾ ਹੈ। ਟਰਾਂਸਕਿਊਨਸ ਨਰਵਜ਼ ਸਟੀਮੂਲੇਸ਼ਨ, ਇੰਟਰ ਫਰਨੈਂਸ਼ਲ ਥਰੈਪੀ, ਅਲਟਰਾ ਸਾਊਂਡ ਥਰੈਪੀ, ਸ਼ਾਟ-ਵੇਵ ਡਾਈਥਰੈਪੀ, ਹਾਟ-ਫਾਰਮੈਂਟੇਸ਼ਨ, ਅਟਰੈਕਸ਼ਨ, ਲਕਵਾਗ੍ਰਸ਼ਤ ਮਰੀਜਾਂ ਲਈ ਪੈਰਲਲ ਬਾਰ ਵਰਗੀਆਂ ਉੱਚ ਤਕਨੀਕੀ ਮਸ਼ੀਨਾਂ ਨਾਲ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਮਰੀਜਾਂ ਦੀਆਂ ਪੁਰਾਨੀਆਂ ਬੀਮਾਰੀਆਂ ਦਾ ਇਲਾਜ ਦੇਸੀ, ਹੋਮਿੳਪੈਥਿਕ ਅਤੇ ਐਲੋਪੈਥਿਕ ਦਵਾਈਆਂ ਨਾਲ ਕੀਤਾ ਜ ਰਿਹਾ ਹੈ। ਮਰੀਜਾਂ ਲਈ ਈ.ਸੀ.ਜੀ, ਸ਼ੂਗਰ, ਐਚ.ਬੀ. ਅਤੇ ਗਰਭਵਤੀ ਔਰਤਾਂ ਦਾ ਐਂਟੀਨੈਟਲ ਚੈਕੱਅਪ ਵੀ ਕੀਤਾ ਜਾਂਦਾ ਹੈ। ਹਸਪਤਾਲ ਵਿੱਚ ਗਰੀਬ ਅਤੇ ਜਰੂਰਤਮੰਦ ਮਰੀਜਾਂ ਲਈ ਘੱਟ ਤੋਂ ਘੱਟ ਰੇਟਾਂ ਤੇ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਦੇ ਨਿਰਦੇਸ਼ਾਂ ਤੇ ਕਰਵਾਏ ਜਾਣ ਵਾਲੇ ਹਰੇਕ ਟੈਸਟ ਨਿੱਜਰ ਸਕੈਨਸ ਵਿੱਚ 40% ਘੱਟ ਰੇਟ ਤੇ ਕੀਤੇ ਜਾਂਦੇ ਹਨ ।ਉਹਨਾਂ ਆਸ ਪ੍ਰਗਟ ਕੀਤੀ ਕਿ ਚੀਫ ਖਾਲਸਾ ਦੀਵਾਨ ਨਾਲ ਜੁੜੇ ਸ਼ਹਿਰ ਦੇ ਨਾਮੀ ਡਾਕਟਰ ਅਤੇ ਸਰਜਨ ਡਾ: ਹਰਦਾਸ ਸਿੰਘ, ਡਾ: ਸੁਖਵਿੰਦਰ ਸਿੰਘ ਵਾਲੀਆ, ਡਾ: ਗੁਰਬਿਲਾਸ ਸਿੰਘ, ਡਾ: ਇੰਦਰਬੀਰ ਸਿੰਘ ਨਿੱਜਰ, ਡਾ: ਸੰਤੋਖ ਸਿੰਘ ਦੇ ਸਹਿਯੋਗ ਨਾਲ ਹਸਪਤਾਲ ਦੇ ਮਰੀਜਾਂ ਦੀ ਸਿਹਤ ਦਾ ਖਾਸ ਧਿਆਨ ਰਖਿਆ ਜਾਵੇਗਾ ਅਤੇ ਅੱਗੇ ਵੀ ਚੀਫ ਖਾਲਸਾ ਦੀਵਾਨ ਮਾਡਰਨ ਸਮੇਂ ਦੀ ਲੋੜ ਅਨੁਸਾਰ ਹਸਪਤਾਲ ਦੀਆਂ ਸੁਵਿਧਾਵਾਂ ਅਤੇ ਤਕਨੀਕਾਂ ਦਾ ਨਵੀਨੀਕਰਨ ਲਈ ਯਤਨਸ਼ੀਲ ਰਹੇਗਾ।
ਇਸ ਮੌਕੇ ਉਪਪ੍ਰਧਾਨ ਸ: ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ, ਡਾ: ਹਰਦਾਸ ਸਿੰਘ, ਡਾ: ਇੰਦਰਬੀਰ ਸਿੰਘ ਨਿੱਜਰ, ਸ: ਹਰਮਿੰਦਰ ਸਿੰਘ, ਸ: ਸਵਿੰਦਰ ਸਿੰਘ, ਸ: ਪ੍ਰਿਤਪਾਲ ਸਿੰਘ ਸੇਠੀ, ਸ: ਜਸਵਿੰਦਰ ਸਿੰਘ ਐਡਵੋਕੇਟ, ਸ: ਸਰਬਜੀਤ ਸਿੰਘ, ਸ: ਕੁਲਜੀਤ ਸਿੰਘ, ਸ: ਰਮਣੀਕ ਸਿੰਘ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਅਤੇ ਸੀ ਕੇ ਡੀ ਮੈਂਬਰਜ ਵੀ ਮੌਜੂਦ ਸੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply