Tuesday, June 16, 2026

ਈ. ਟੀ. ਓ ਹਰਭਜਨ ਸਿੰਘ ਨੇ ਪੀ.ਪੀ.ਐਸ ਸਕੂਲ ਦੇ ਵਿਦਿਆਰਥੀਆਂ ਨੂੰ ਸਫਲਤਾ ਦੇ ਗੁਣ ਦੱਸੇ

PPN1005201621ਜੰਡਿਆਲਾ ਗੁਰੂ, 10 ਮਈ (ਹਰਿੰਦਰ ਪਾਲ ਸਿੰਘ)- ਪੈਰਾਡਾਈਜ ਪਬਲਿਕ ਸਕੂਲ ਟਾਹਲੀ ਸਾਹਿਬ ਵੱਲੋਂ ਉੱਚੀ ਤੇ ਮਿਆਰੀ ਵਿਦਿਆ ਦੇ ਕੇ ਅਫਸਰ ਬਨਾਉਣ ਦੇ ਦ੍ਰਿੜ ਨਿਸ਼ਚਾ ਪੈਦਾ ਕਰਨ ਲਈ ਸਕੂਲ ਦੇ ਪ੍ਰਿਸੀਪਲ ਗੁਰਿੰਦਰ ਸਿੰਘ ਦੇ ਯਤਨਾਂ ਸਦਕਾ ਸਮੇਂ-ਸਮੇਂ ਤੇ ਆਈ.ਏ.ਐਸ,ਪੀ.ਸੀ.ਐਸ ਤੇ ਆਈ.ਪੀ.ਐਸ ਅਫਸਰਾਂ ਨੂੰ ਬੁਲਾ ਕੇ ਵਿਦਿਆਰਥੀਆਂ ਦੇ ਰੂਬਰੂ ਕੀਤਾ ਜਾਦਾਂ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਵਧੀਆ ਪੜਾਈ ਕਰਕੇ ਵੱਡੇ ਅਫਸਰ ਬਨਣ ਦੀ ਲਾਲਸਾ ਬਰਕਰਾਰ ਰਹੇ।ਇਸੇ ਲੜੀ ਨੂੰ ਅੱਗੇ ਵਧਾਉਦਿਆ ਇਸ ਵਾਰ ਜ਼ਿਲਾ ਅੰਮ੍ਰਿਤਸਰ ਦੇ ਐਕਸਾਈਲਜ ਐਂਡ ਟੈਕਸ਼ੇਸਨ ਅਫਸਰ ਸ: ਹਰਭਜਨ ਸਿੰਘ ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ ਗਿਆ ।ਸ: ਹਰਭਜਨ ਸਿੰਘ ਨੇ ਵਿਦਿਆਰਥੀਆਂ ਨਾਲ ਆਈ.ਏ.ਐਸ ਤੇ ਆਈ.ਪੀ.ਐਸ ਦੇ ਅਫਸਰ ਬਣਨ ਲਈ ਸਫਲਤਾ ਦੇ ਗੁਰ ਤੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਮਿਆਰੀ ਸਿੱਖਿਆ ਤੇ ਦ੍ਰਿੜ ਨਿਸ਼ਚੇ ਨਾਲ ਮਨੁੱਖ ਕੋਈ ਵੀ ਮੁਕਾਮ ਹਾਸਿਲ ਕਰ ਸਕਦਾ ਹੈ।ਉਨਾਂ ਆਪਣੇ ਨਿੱਜੀ ਤਜਰਬੇ ਦੀ ਗੱਲ ਦੱਸਦਿਆਂ ਕਿਹਾ ਕਿ ਉਹ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ ਆਪਣੀ ਦ੍ਰਿੜ ਨਿਸ਼ਚੇ ਨੂੰ ਬਰਕਰਾਰ ਰੱਖਦਿਆ ਇੱਕ ਵੱਡਾ ਮੁਕਾਮ ਹਾਸਿਲ ਕਰਦੇ ਹੋਏ ਅੱਜ ਤੁਹਾਡੇ ਸਾਹਮਣੇ ਇਸ ਮੁਕਾਮ ਤੇ ਪਹੁੰਚੇ ਹਨ।ਸਕੂਲ ਦੇ ਪ੍ਰਿਸੀਪਲ ਗੁਰਿੰਦਰ ਸਿੰਘ ਤੇ ਸਮੂਹ ਸਟਾਫ ਨੇ ਆਏ ਹੋਏ ਸ:ਹਰਭਜਨ ਸਿੰਘ ਦਾ ਧੰਨਵਾਦ ਕਰਦਿਆਂ ਇੱਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply