ਜੰਡਿਆਲਾ ਗੁਰੂ, 10 ਮਈ (ਹਰਿੰਦਰ ਪਾਲ ਸਿੰਘ)- ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਤੇ ਮੀਤ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਵਿਦਿਆਰਥੀਆਂ ਨੂੰ ਚੇਤਨ ਸ਼ਕਤੀ ਨੂੰ ਵਧਾਉਣ ਲਈ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਕੂਲ ਵਿੱਚ ਪਹਿਲਾ ਡਰਾਇੰਗ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਐਲ ਕੇ ਜੀ ਤੋ ਲੈ ਕੇ ਦੱਸਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੁਕਾਬਲੇ ਦਾ ਨਤੀਜਾ ਡੀ ਏ ਵੀ ਪਬਲਿਕ ਸਕੂਲ ਲਾਰੇਂਸ ਰੋਡ ਅੰਮ੍ਰਿਤਸਰ ਵਿਖੇ ਐਲਾਨਿਆਂ ਗਿਆ।ਦੱਸਵੀਂ ਕਲਾਸ ਵਿੱਚੋਂ ਸੁੰਮਨਪ੍ਰੀਤ ਕੌਰ ਪਹਿਲੇ,ਨਵਜੋਤ ਕੌਰ ਦੂਸਰੇ ਅਤੇ ਗਗਨਦੀਪ ਕੌਰ,ਨਵਦੀਪ ਕੌਰ ਤੀਸਰੇ ਸਥਾਨ,ਨੌਂਵੀਂ ਕਲਾਸ ਵਿਚੋਂ ਰਮਨਦੀਪ ਕੌਰ ਪਹਿਲੇ,ਕੁੱਲਬੀਰ ਸਿੰਘ ਦੂਸਰੇ,ਅਰਮਾਨਦੀਪ ਸਿੰਘ,ਨਵਨੀਤ ਕੌਰ ਤੀਸਰੇ ਸਥਾਨ,ਅੱਠਵੀਂ ਕਲਾਸ ਵਿੱਚੋਂ ਨਵਦੀਪ ਕੌਰ ਪਹਿਲੇ,ਕੋਮਲਪ੍ਰੀਤ ਕੌਰ ਦੂਸਰੇ ਅਤੇ ਮਹਿਕਦੀਪ ਕੌਰ ਤੀਸਰੇ ਸਥਾਨ ਤੇ ਰਹੀ।ਇਸੇ ਤਰਾਂ ਹੀ ਸੱਤਵੀਂ ਕਲਾਸ ਵਿੱਚੋਂ ਨਵਰੂਪ ਸਿੰਘ ਪਹਿਲੇ,ਮਨਪ੍ਰੀਤ ਸਿੰਘ ਦੂਸਰੇ ਅਤੇ ਮਹਿਕਦੀਪ ਸਿੰਘ ਤੀਸਰੇ,ਛੇਵੀਂ ਕਲਾਸ ਵਿਚੋਂ ਗਗਨਜੀਤ ਕੌਰ ਪਹਿਲੇ,ਨਵਜੋਤ ਕੌਰ ਦੂਸਰੇ,ਨਵਪ੍ਰੀਤ ਕੌਰ,ਪੰਜਾਬ ਸਿੰਘ ਤੀਸਰੇ ਸਥਾਨ ,ਪੰਜਵੀਂ ਕਲਾਸ ਵਿਚੋਂ ਮਨਪ੍ਰੀਤ ਸਿੰਘ ਪਹਿਲੇ,ਪ੍ਰਭਜੋਤ ਕੌਰ ਦੂਸਰੇ,ਜਸਮੀਨ ਕੌਰ,ਤਰਮਦੀਪ ਕੌਰ ਤੀਸਰੇ ਸਥਾਨ, ਚੌਥੀ ਕਲਾਸ ਵਿਚੋਂ ਜਸ਼ਨਪ੍ਰੀਤ ਕੌਰ ਪਹਿਲੇ, ਸ਼ਹਿਯਾਦ ਸਨਿਗਹ ਦੂਸਰੇ, ਸ਼ੁਭਪ੍ਰੀਤ ਕੌਰ ਤੇ ਸ਼ਹਿਬਾਜਪ੍ਰੀਤ ਕੌਰ ਤੀਸਰੇ ਸਥਾਨ, ਤੀਸਰੀ ਕਲਾਸ ਵਿਚੋਂ ਵੰਸ਼ਦੀਪ ਸਿੰਘ ਪਹਿਲੇ,ਖੁਸ਼ਵਿੰਦਰ ਕੌਰ ਦੂਸਰੇ, ਸਹਿਜਪ੍ਰੀਤ ਕੌਰ, ਨਵਨੀਤ ਕੌਰ ਤੇ ਮੋਹਦੀਪਦੀਪ ਸਿੰਘ ਤੀਸਰੇ, ਦੂਸਰੀ ਕਲਾਸ ਵਿਚੋਂ ਮਨਰੂਪ ਸਿੰਘ ਪਹਿਲੇ,ਅਰਸ਼ਦੀਪ ਸਿੰਘ ਦੂਸਰੇ, ਅਨਮੋਲਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਥੇਦਾਰ ਬਾਬਾ ਗੱਜਣ ਸਿੰਘ ਅਤੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਹੋਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਅਤੇ ਵਧੀਆ ਪੜਾਈ ਕਰਨ ਲਈ ਪ੍ਰੇਰਿਆ।ਇਸ ਮੌਕੇ ਕੌਆਰਡੀਨੇਟਰ ਊਸ਼ਾ ਰਾਣੀ, ਅੰਮ੍ਰਿਤਪਾਲ ਸਿੰਘ, ਰਾਜਬੀਰ ਕੋਰ, ਜਪਪ੍ਰੀਤ ਕੌਰ, ਅਨਮੋਲਦੀਪ ਕੌਰ ਆਦਿ ਹਾਜਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media