ਪੱਟੀ, 10 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਆਮ ਆਦਮੀ ਪਾਰਟੀ ਵਲੋਂ ‘ਪਰਿਵਾਰ ਜੋੜੋ’ ਮੁਹਿੰਮ ਤਹਿਤ ਪਿੰਡ ਲੁੌਹਕਾ ਵਿਖੇ ਗਿਆਨੀ ਜਗੀਰ ਸਿੰਘ ਸਰਕਲ ਇੰਚਾਰਜ਼ ਦੀ ਅਗਵਾਈ ਹੇਠ ਸੱਜਣ ਸਿੰਘ ਦੇ ਗ੍ਰਹਿ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੈਕਟਰ ਇੰਚਾਰਜ਼ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ, ਵਿੱਤ ਸੱਕਤਰ ਹਰਭਜਨ ਸਿੰਘ, ਮਾ. ਗੁਰਦਿਆਲ ਸਿੰਘ, ਪ੍ਰਿੰ: ਸੂਬਾ ਸਿੰਘ, ਪ੍ਰਿੰ: ਵੱਸਣ ਸਿੰਘ ਅਤੇ ਡਾ. ਬੂਟਾ ਸਿੰਘ ਨੇ ਸੰਬਧੋਨ ਕੀਤਾ।ਐਡਵੋਕੇਟ ਢਿੱਲੋਂ ਨੇ ਕਿਹਾ ਅਕਾਲੀ ਸਰਕਾਰ ਨੇ 12੦੦ ਕਰੋੜ ਦਾ ਕਣਕ ਘੁਟਾਲਾ ਕੀਤਾ ਹੈ, ਦੋਸ਼ੀਆਂ ਤੇ ਕਾਰਵਾਈ ਕਰਨ ਤੋ ਬਾਦਲ ਸਰਕਾਰ ਅਸਮਰਥ ਹੈ, ਜਿਸ ਕਰਕੇ 16 ਮਈ ਨੂੰ ਬਾਦਲ ਦੀ ਕੋਠੀ ਚੰਡੀਗੜ ਵਿਖੇ ਘਿਰਾੳ ਕੀਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਤਰਸੇਮ ਸਿੰਘ, ਸੁਰਜੀਤ ਸਿੰਘ, ਰਸ਼ਪਾਲ ਸਿੰਘ, ਸੰਦੀਪ ਸਿੰਘ, ਰਾਜਕਰਨ ਸਿੰਘ, ਦਵਿੰਦਰ ਸਿੰਘ, ਸਰਪੰਚ ਬਲਜੀਤ ਸਿੰਘ, ਬਲਬੀਰ ਸਿੰਘ, ਗੁਰਸੇਵਕ ਸਿੰਘ, ਬਾਬਾ ਬੇਘ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media