ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ ਸੱਗੂ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰੈਸ਼ਨੇਲਾਈਜੇਸ਼ਨ ਤੋਂ ਬਾਅਦ ਤਿਆਰ ਕੀਤੀਆਂ ਡਰਾਫਟ ਸੂਚੀਆਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਚੋਣ ਹਲਕਿਆਂ ਵਿਚ 44 ਪੋਲਿੰਗ ਕੇਂਦਰਾਂ ਦਾ ਵਾਧਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਨੇ .ਅੱਜ ਜ਼ਿਲ੍ਹਾ ਪ੍ਰੀਸ਼ਦ ਮੀਟਿੰਗ ਹਾਲ ਵਿਖੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਈ. ਆਰ. ਓਜ਼ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਤਿਆਰ ਕੀਤੀਆਂ ਡਰਾਫਟ ਸੂਚੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸ. ਸੰਧੂ ਨੇ ਦੱਸਿਆ ਕਿ ਮੁਢਲੀ ਪ੍ਰਕਾਸ਼ਨਾ ਤੋਂ ਬਾਅਦ ਇਸ ਸੂਚੀ ਦੀਆਂ ਕਾਪੀਆਂ ਰਾਜਸੀ ਪਾਰਟੀਆਂ ਨੂੰ ਭੇਜ ਕੇ ਇਸ ਪ੍ਰਤੀ ਸੁਝਾਅ, ਦਾਅਵੇ ਅਤੇ ਇਤਰਾਜ਼ ਦੇਣ ਦਾ ਸਮਾਂ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਈ. ਆਰ. ਓ ਪੱਧਰ ‘ਤੇ ਵੀ ਮੀਟਿੰਗਾਂ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 11 ਚੋਣ ਹਲਕਿਆਂ ਦੇ ਈ. ਆਰ. ਓਜ਼ ਦੇ ਦਫ਼ਤਰਾਂ ਵਿਚ ਪ੍ਰਾਪਤ ਦਾਅਵੇ ਅਤੇ ਇਤਰਾਜਾਂ ਤੋਂ ਬਾਅਦ ਇਹ ਡਰਾਫਟ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ।
ਸ. ਸੰਧੂ ਨੇ ਦੱਸਿਆ ਕਿ ਰੈਸ਼ਨੇਲਾਈਜੇਸ਼ਨ ਤੋਂ ਬਾਅਦ ਵਿਧਾਨ ਸਭਾ ਹਲਕਾ ਅਜਨਾਲਾ ਵਿਚ 1, ਰਾਜਾਸਾਂਸੀ ਵਿਚ 9, ਮਜੀਠਾ ਵਿਚ 9, ਜੰਡਿਆਲਾ ਵਿਚ 5, ਅੰਮ੍ਰਿਤਸਰ ਈਸਟ ਵਿਚ 4, ਅਟਾਰੀ ਵਿਚ 7 ਅਤੇ ਬਾਬਾ ਬਕਾਲਾ ਵਿਚ 11 ਪੋਲਿੰਗ ਕੇਂਦਰਾਂ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਸੈਂਟਰਲ ਅਤੇ ਅੰਮ੍ਰਿਤਸਰ ਸਾਊਥ ਵਿਚ ਪੋਲਿੰਗ ਕੇਂਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਜਦਕਿ ਅੰਮ੍ਰਿਤਸਰ ਵੈਸਟ ਵਿਚ 2 ਪੋਲਿੰਗ ਕੇਂਦਰ ਘਟਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਇਸ ਸਬੰਧੀ ਕੋਈ ਆਪਣੇ ਦਾਅਵੇ ਜਾਂ ਇਤਰਾਜ਼ ਦੇਣੇ ਚਾਹੁੰਦਾ ਹੈ ਤਾਂ ਜਲਦ ਦਿੱਤੇ ਜਾਣ ਕਿਉਂਕਿ 21 ਮਈ ਨੂੰ ਫਾਈਨਲ ਸੂਚੀਆਂ ਤਿਆਰ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਪੋਲਿੰਗ ਕੇਂਦਰਾਂ ਸਬੰਧੀ ਆਪਣੇ ਸੁਝਾਅ ਦਿੱਤੇ। ਸ. ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਦਾਅਵਿਆਂ ਅਤੇ ਇਤਰਾਜ਼ਾਂ ਦੇ ਆਧਾਰ ‘ਤੇ ਹੀ ਫਾਈਨਲ ਸੂਚੀਆਂ ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਈ. ਆਰ. ਓਜ਼ ਨੂੰ ਕਿਹਾ ਕਿ ਉਹ ਵੋਟਾਂ ਬਣਾਉਣ ਸਬੰਧੀ ਬਕਾਇਆ ਫਾਰਮਾਂ ਦਾ ਨਿਪਟਾਰਾ ਜਲਦ ਤੋਂ ਜਲਦ ਕਰਨ।
ਇਸ ਮੌਕੇ ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ, ਸ੍ਰੀ ਰਾਜੇਸ਼ ਸ਼ਰਮਾ ਅਤੇ ਸ੍ਰੀ ਆਰ. ਕੇ ਪੋਪਲੀ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸਿੱਧੂ, ਤਹਿਸੀਲਦਾਰ ਚੋਣਾਂ ਸ੍ਰੀ ਰਾਕੇਸ਼ ਥਾਪਰ, ਕਾਨੂੰਗੋ ਚੋਣਾਂ ਸ੍ਰੀ ਰਜਿੰਦਰ ਸਿੰਘ ਤੇ ਸ੍ਰੀ ਸੌਰਵ ਖੋਸਲਾ ਤੋਂ ਇਲਾਵਾ ਈ. ਆਰ. ਓਜ਼ ਅਤੇ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media