
ਪੱਟੀ, 12 ਮਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੰਜਾਬ ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ ਦਿੱਤੀ 108 ਅੰੈਬੂਲੈਸ ਦੀ ਸਹੂਲਤ ਵਰਦਾਨ ਸਾਬਤ ਹੋ ਰਹੀ ਹੈ। 108 ਐਬੂਲੈਸ ਵਿਚ ਬੀਤੇ ਦਿਨ ਗਰਭਵਤੀ ਮਨਜੀਤ ਕੌਰ ਪਤਨੀ ਗੁਰਭੇਜ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕਾਲੇਕੇ ਉਤਾੜ ਨੂੰ ਡਿਲਵਰੀ ਲਈ ਪਿੰਡ ਤੋਂ ਸਿਵਲ ਹਸਪਤਾਲ ਪੱਟੀ ਲਿਆਦਾ ਜਾ ਰਿਹਾ ਸੀ, ਪਰ ਰਸਤੇ ਵਿਚ ਹੀ ਦਰਦਾਂ ਹੋਣ ਨਾਲ ਡਿਲਵਰੀ ਕਰਾਉਣੀ ਪਈ। ਜਾਣਕਾਰੀ ਦਿੰਦਿਆਂ ਐਬੂਲੈਸ ਸਟਾਫ ਡਾ .ਗੁਰਲਾਲ ਸਿੰਘ ਨੇ ਦੱਸਿਆ ਕਿ ਗਰਭਵਤੀ ਮਨਜੀਤ ਕੌਰ ਨੂੰ ਰਸਤੇ ਦੌਰਾਨ ਹੀ ਕਾਫੀ ਦਰਦਾਂ ਸ਼ੁਰੂ ਹੋ ਗਈਆਂ, ਜਿਸ ਕਾਰਨ ਐਬੂਲੈਂਸ ਵਿਚ ਹੀ ਡਿਲਵਰੀ ਕਰਾਉਣੀ ਪਈ ।ਡਾ. ਗੁਰਲਾਲ ਤੇ ਪਾਇਲਟ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਗਰਭਵਤੀ ਮਨਜੀਤ ਕੌਰ ਨੇ ਇਕ ਪੁੱਤਰ ਨੂੰ ਦਿੱਤਾ ਹੈ ਜੱਚਾ ਤੇ ਬੱਚਾ ਦੋਨੋਂ ਠੀਕ ਹਨ ।ਉਹਨਾਂ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਦਿੱਤਾ ਗਿਆ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media