📝 ਅੱਜ ਦੀਆਂ ਸੁਰਖੀਆਂ…..
ਮਿਤੀ : 14 ਮਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜ਼ੀ ਪੰਜਾਬੀ ਬਲੈਕਆਊਟ ਮਾਮਲਾ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਵਿੱਚ ਕਰੇਗਾ ਰੋਸ ਪ੍ਰਦਰਸ਼ਨ – ਡੀ.ਸੀ. ਨੂੰ ਸੌਪੇ ਜਾਣਗੇ ਮੰਗ ਪੱਤਰ – ਮਾਨ ।
▶ ਸੁਖਬੀਰ ਬਾਦਲ ਨੇ ਕੰਪਨੀ ਤੇ ਚੈਨਲ ਵਿਚਾਲੇ ਦੱਸਿਆ ਬਲੈਕਆਊਟ ਮਾਮਲਾ – ਕਿਹਾ ਸਰਕਾਰ ਦਾ ਕੋਈ ਦਖਲ ਨਹੀਂ।
▶ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਟਿਆਲਾ ਦੇ ਮਿੰਨੀ ਸਕੱਤਰੇਤ ਦੇ ਬਾਹਰ ਮੁਜਾਹਰਾ।
▶ ਅੰਮ੍ਰਿਤਸਰ ਵਿੱਚ ਐਸ.ਵਾਈ.ਐਲ ਮੁੱਦੇ ‘ਤੇ ਬੋਲੇ ਸੁਖਬੀਰ –ਅਕਾਲੀ ਦਲ ਹਰ ਕੁਰਬਾਨੀ ਕਰਨ ਲਈ ਤਿਆਰ, ਕਿਹਾ ‘ਆਪ’ ਵਿੱਚ ਸ਼ਾਮਿਲ ਹੋਏ ਨਕਸਲੀ ਆਗੂ।
▶ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਚੀਨ ਦੀਆਂ ਕੰਪਨੀਆਂ ਲਗਾਉਣਗੀਆਂ ਸਾਈਕਲ ਉਤਪਾਦਨ ਦੇ ਪ੍ਰਾਜੈਕਟ– 1 ਲੱਖ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ।
▶ ਚੰਡੀਗੜ੍ਹ ਵਿੱਚ ਭਾਜਪਾ ਦੀ ਮੀਟਿੰਗ ਦੌਰਾਨ ਫੁੱਟ ਆਈ ਸਾਹਮਣੇ – ਭਾਜਪਾ ਦੇ ਕੈਬਨਿਟ ਮੰਤਰੀਆਂ ਵਿੱਚ ਨਹੀਂ ਹੋਵੇਗੀ ਅਦਲਾ ਬਦਲੀ।
▶ ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਦਾ ਕੈਨੇਡਾ ਦੇ ਮਾਨਟ੍ਰੀਅਲ ‘ਚ ਕਾਰ ਹਾਦਸੇ ਵਿੱਚ ਦਿਹਾਂਤ, 62 ਸਾਲਾਂ ਦੇ ਸਨ ਨਿਰੰਕਾਰੀ ਬਾਬਾ।
▶ ਨਾਮਧਾਰੀ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਫੜ੍ਹਨ ਦੀ ਮੰਗ ਦੇ ਹੱਕ ‘ਚ ਦਿੱਲੀ ਦੇ ਜੰਤਰ ਮੰਤਰ ਵਿਖੇ ਨਾਮਧਾਰੀਆਂ ਨੇ ਦਿੱਤਾ ਰੋਸ ਧਰਨਾ।
▶ ਹਰਿਆਣਾ ਦੇ ਸਾਬਕਾ ਡੀ.ਜੀ.ਪੀ ਪ੍ਰਕਾਸ਼ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਨੇ ਜਾਟ ਅੰਦੋਲਨ ਦੌਰਾਨ ਹਿੰਸਾ ਬਾਰੇ ਆਪਣੀ ਰਿਪੋਰਟ ਸੌਪੀ, ਕਈ ਅਧਿਕਾਰੀਆਂ ‘ਤੇ ਲੱਗੇ ਹਿੰਸਾ ਭੜਕਾਉਣ ਦੇ ਦੋਸ਼।
▶ ਹਰਿਆਣਾ ਦੇ ਪਾਨੀਪਤ ਵਿਖੇ ਲੋਕਲ ਰੇਲ ਗੱਡੀ ਦੇ ਡੱਬੇ ‘ਚ ਟਾਈਮਰ ਲੱਗੀ ਬੈਟਰੀ ਨਾਲ ਮੁੱੜ ਹੋਇਆ ਧਮਾਕਾ – ਜਨਵਰੀ ਵਿੱਚ ਵੀ ਹੋਇਆ ਸੀ ਅਜਿਹਾ ਧਮਾਕਾ।
▶ ਸੈਕਟਰ 17 ਵਿੱਚ 12 ਕਰੋੜ ਦੀ ਲੁੱਟ ਦੀ ਵਾਰਦਾਤ ਸਬੰਧੀ 1 ਔਰਤ ਸਮੇਤ 3 ਗ੍ਰਿਫਤਾਰ – ਫਰਜ਼ੀ ਸੀ ਲੁੱਟ ਦਾ ਮਾਮਲਾ।
▶ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10+2 ਦਾ ਨਤੀਜਾ ਐਲਾਨਿਆ – 79.55 ਫੀਸਦੀ ਰਿਹਾ ਨਤੀਜਾ।
▶ ਲੁਧਿਆਣਾ ਦੀ ਮਹਿਮਾ ਨਾਗਪਾਲ ਨੇ ਪਹਿਲਾ, ਪਟਿਆਲਾ ਦੀ ਕੋਮਲ ਰਾਨੀ ਨੇ ਦੂਜਾ ਅਤੇ ਲੁਧਿਆਣਾ ਦੀ ਰਿਆ ਨੇ ਤੀਸਰਾ ਸਥਾਨ ਹਾਸਲ ਕੀਤਾ।
▶ ਝੱਜਰ (ਹਰਿਆਣਾ) ਦੇ ਪਹਿਲਵਾਨ ਰਵਿੰਦਰ ਨੇ ਰਿਓ ਓਲੰਪਿਕ ਲਈ ਕੀਤਾ ਕੁਆਲੀਫਾਈ।
▶ ਬਣਿਆ ਰਹੇਗਾ ਅਪਰਾਧਿਕ ਮਾਨਹਾਨੀ ਕਾਨੂੰਨ – ਕੇਜਰੀਵਾਲ ਤੇ ਰਾਹੁਲ ਗਾਂਧੀ ਖਿਲਾਫ ਜਾਰੀ ਰਹੇਗਾ ਮੁਕਦਮਾ।
▶ ਤੁਰਕੀ ‘ਚ ਕਾਰ ਬੰਬ ਧਮਾਕਾ – ਤਿੰਨ ਦੀ ਮੌਤ।
▶ ਡੇਰਾ ਬਾਬਾ ਨਾਨਕ ਤੋਂ ਪੇਸ਼ੀ ਲਈ ਗੁਰਦਾਸਪੁਰ ਲਿਆਂਦਾ ਦੋਸ਼ੀ ਫਰਾਰ।
▶ ਜੀਰਾ ਵਿਖੇ ਹਨੇਰੀ ਤੇ ਝੱਖੜ ਨਾਲ ਇਕ ਪੈਲਸ ਦੀ ਛੱਤ ਡਿੱਗੀ – 2 ਦੀ ਮੌਤ, 2 ਜਖਮੀ।
▶ ਜੰਮੂ ਕਸ਼ਮੀਰ ਦੇ ਰਾਮਬਨ ‘ਚ ਫਟਿਆ ਬੱਦਲ – ਤਿੰਨ ਵਿਦਿਆਰਥੀ ਰੁੜੇ, 2 ਦੀਆਂ ਮਿਲੀਆਂ ਲਾਸ਼ਾਂ, ਇੱਕ ਲਾਪਤਾ।
▶ 2008 ਮਾਲੇਗਾਓਂ ਬੰਬ ਧਮਾਕਾ ਮਾਮਲੇ ‘ਚ ਦੋਸ਼ੀ ਸਾਧਵੀ ਪ੍ਰਗਯਾ ਠਾਕੁਰ ਸਮੇਤ 6 ਨੂੰ ਐਨ.ਆਈ.ਏ ਨੇ ਦਿੱਤੀ ਕਲੀਨ ਚਿੱਟ – ਮਕੋਕਾ ਵੀ ਹਟਾਇਆ।
▶ ਰੇਲਵੇ ਵਿਭਾਗ ਨੇ ਲਾਤੂਰ ਦੇ ਪ੍ਰਸ਼ਾਸ਼ਨ ਨੂੰ ਵਾਟਰ ਟਰੇਨ ਭੇਜਣ ਬਦਲੇ 2.1 ਕਰੋੜ ਦਾ ਬਿੱਲ ਭੇਜਿਆ।
▶ ਬਿਹਾਰ ਦੇ ਸੀਵਾਨ ‘ਚ ਪੱਤਰਕਾਰ ਰਾਜਦੇਵ ਰੰਜਨ ਦੀ ਗੋਲੀ ਮਾਰ ਕੇ ਹੱਤਿਆ- ਹਿੰਦੁਸਤਾਨ ਖਬਰ ਦੇ ਸਨ ਸੰਪਾਦਕ।
▶ ਆਈ.ਪੀ.ਐਲ– 9 ਦੇ ਮੈਚ ਵਿੱਚ ਪੰਜਾਬ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ।
▶ ਪ੍ਰਧਾਨ ਮੰਤਰੀ ਮੋਦੀ ਨੇ ਰਾਜ ਸਭਾ ਦੇ ਰਿਟਾਇਰ ਹੋ ਰਹੇ 53 ਮੈਂਬਰਾਂ ਨੂੰ ਦਿੱਤੀ ਵਿਦਾਇਗੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media