ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ)- ‘ਕੁਸ਼ਟ ਰੋਗ ਦੀ ਜਲਦੀ ਪਹਿਚਾਣ ਹੀ ਇਸ ਤੋਂ ਬਚਣ ਦਾ ਸਹੀ ਰਸਤਾ ਹੈ।’ ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜੈ ਸਿੰਘ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ 9 ਜ਼ਿਲ੍ਹਿਆਂ ਦੇ ਲੈਪਰੋਸੀ ਅਫ਼ਸਰਾਂ ਦੀ ਸਟੇਟ ਲੈਪਰੋਸੀ ਅਫ਼ਸਰ ਦੀ ਪ੍ਰਧਾਨਗੀ ਹੇਠਾਂ ਹੋਈ ਰੀਵਿਊ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਰੀਵਿਊ ਮੀਟਿੰਗ ਦਾ ਮੁੱਖ ਮਕਸਦ ਕੁਸ਼ਟ ਰੋਗ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਵਿਖੇ ਸਵੈ-ਰੁਜ਼ਗਾਰ ਵਿਭਾਗ ਦੇ ਏਰੀਆ ਮੈਨੇਜਰ ਨਰੇਸ਼ ਕੁਮਾਰ ਵੱਲੋਂ 20 ਲੋਕਾਂ ਨੂੰ ਇਕ ਟ੍ਰੇਨਿੰਗ ਦੁਆਰਾ ਸਿਲਾਈ ਅਤੇ ਕਟਾਈ ਦੀ ਮੁਢਲੀ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਸਟੇਟ ਲੈਪਰੋਸੀ ਅਫ਼ਸਰ ਨੇ ਵਿਚਾਰ ਦਿੰਦਿਆਂ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਕੁਸ਼ਟ ਰੋਗ ਤੋਂ ਠੀਕ ਹੋ ਚੁੱਕੇ ਲੋਕਾਂ ਦੇ ਮੁੜ ਵਸੇਬੇ ਦੀ ਕੋਸ਼ਿਸ਼ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੁਸ਼ਟ ਕੇਸਾਂ ਦੀ ਮੁਢਲੀ ਜਾਂਚ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮੁਢਲੀ ਸਟੇਜ ‘ਤੇ ਜਾਓ ਕਰ ਲੈਂਦੇ ਹਾਂ ਤਾਂ ਉਹ ਬਾਕੀ ਲੋਕਾਂ ਨੂੰ ਲਾਗ ਹੋਣ ਤੋਂ ਬਚਾ ਸਕਦੇ ਹਨ।
ਸਟੇਟ ਤੋਂ ਆਏ ਸ੍ਰੀ ਕੰਗ ਨੇ ਇਸ ਮੋਕੇ ਕੁਸ਼ਟ ਰੋਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ ਜੋਤਿਕਾ ਕਲਸੀ ਨੇ ਇਸ ਮੌਕੇ ਆਰ. ਸੀ. ਐਚ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਾਲ ਵੀ ਉਨ੍ਹਾਂ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਰੀਕਨਸਟ੍ਰੱਕਟਿਵ ਸਰਜਰੀ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਆਸ਼ਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮੌਕੇ ਕੁਸ਼ਟ ਆਸ਼ਰਮ ਦੇ ਸਿਲਾਈ-ਕਢਾਈ ਵਿੱਚ ਮਾਹਿਰ ਹੋਏ 20 ਲੋਕਾਂ ਨੂੰੂ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਰਾਜ ਕੌਰ, ਜ਼ਿਲ੍ਹਾ ਬੀ. ਸੀ. ਸੀ. ਐਫ ਆਰੂਸ਼ ਭੱਲਾ ਅਤੇ ਹੋਰ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media