Friday, June 19, 2026

ਹਲਕੇ ਵਿੱਚ ਜਾਅਲੀ ਵੋਟਾਂ ਬਨਵਾਉਣ ਤੋਂ ਬਾਜ਼ ਆਉਣ ਮੰਤਰੀ ਅਨਿਲ ਜੋਸ਼ੀਂ – ਕਰਮਜੀਤ ਰਿੰਟੂ

PPN1305201623ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ)- ਹਲਕਾ ਉਤਰੀ ਵਿੱਚ ਜਾਅਲੀ ਵੋਟਾਂ ਬਨਵਾਉਣ ਦਾ ਸਿਲਸਿਲਾ ਨਹੀਂ ਰੁਕ ਰਿਹਾ ਹੈ।ਹਲਕਾ ਉੱਤਰੀ ਦੇ ਕਾਂਗ੍ਰਸ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਨੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਹਲਕੇ ਵਿੱਚ ਜਾਅਲੀ ਵੋਟਾਂ ਬਨਵਾਉਣ ਤੋਂ ਬਾਜ ਆਉਣ। ਜੋ ਵੀ ਅਧਿਕਾਰੀ ਇਸ ਗੋਰਖ-ਧੰਦੇ ਵਿੱਚ ਸ਼ਾਮਿਲ ਹੈ, ਉਹ ਵੀ ਨਤੀਜੇ ਭੁਗਤਣ ਦੇ ਲਈ ਤਿਆਰ ਰਹਿਣ। ਉਨਾਂ ਕਿਹਾ ਕਿ ਅਨਿਲ ਜੋਸ਼ੀ ਨੇ ਆਪਣੇ ਕੈਂਪ ਆਫਿਸ ਵਿੱਚ ਆਧਾਰ ਕਾਰਡ ਦੀ ਮਸ਼ੀਨ ਕਿਸ ਅਧਿਕਾਰ ਦੇ ਨਾਲ ਲਾਈ ਹੋਈ ਹੈ। ਉੱਥੇ ਲੋਕਾਂ ਦੇ ਜਾਲੀ ਦਸਤਾਵੇਜਾਂ ‘ਤੇ ਵੋਟਰ ਕਾਰਡ ਬਨਵਾਉਣ ਦਾ ਕੰਮ ਜੋਰਾਂ ‘ਤੇ ਚਲ ਰਿਹਾ ਹੈ।  ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਆਧਾਰ ਕਾਰਡ ਮਸ਼ੀਨ ਅਨਿਲ ਜੋਸ਼ੀ ਦੇ ਕੈਂਪ ਆਫਿਸ ਵਿੱਚ ਲਾਈ ਜਾਣੀ ਹੈ, ਜਾਂ ਉਥੇ ਲਗਨੀ ਚਾਹੀਦੀ ਹੈ ਜਿੱਥੇ ਇਸ ਦੀ ਜਰੂਰਤ ਹੈ। ਸ਼ਹਿਰ ਵਿੱਚ ਕਈ ਅਜਿਹੀਆ ਥਾਵਾਂ ਹਨ ਜਿਥੇ ਲੋਕਾਂ ਦੇ ਆਧਾਰ ਕਾਰਡ ਨਹੀਂ ਬਣੇ ਹੋਏ ਅਤੇ ਉਹ ਇਧਰ-ਉਧਰ ਭਟਕ ਰਹੇ ਹਨ।ਉਨਾਂ ਕਿਹਾ ਕਿ ਉਹ ਇਕ ਪੱਤਰ ਤੇ ਹਵਾਲੇ ਨਾਲ ਏ.ਡੀ.ਸੀ (ਡੀ) ਅਤੇ ਈ.ਆਰ.ਓ ਨਾਰਥ ਨੂੰ ਪੱਤਰ ਲਿਖ ਕੇ ਇਸ ਮਾਮਲੇ ਨਾਲ ਸੁਚੇਤ ਕਰਨਗੇ। ਉਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਕਤ ਮਸ਼ੀਨ ਕੈਂਪ ਆਫਿਸ ਤੋਂ ਹਟਾਈ ਜਾਵੇ ਅਤੇ ਸੰਬੰਧਿਤ ਅਧਿਕਾਰੀ ਨੈਤਿਕਤਾ ਨਾਲ ਕੰਮ ਕਰਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply