Monday, August 10, 2026

 ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਧਾਰਮਿਕ ਸਮਾਗਮ ਆਯੋਜਿਤ

PPN1505201604

ਬਠਿੰਡਾ, 15 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਤੇਜਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਨੇੜੇ ਮੁਲਤਾਨੀਆਂ ਪੁੱਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕਰਨ ਉਪਰੰਤ ਅਰਦਾਸ ਭਾਈ ਸੁਖਵਿੰਦਰ ਸਿੰਘ ਸਾਹਨੀ ਵਲੋਂ ਕੀਤੀ ਗਈ। ਭਾਈ ਦਿਲਬਾਗ ਸਿੰਘ ਵਲੋਂ ਹੁਕਮਨਾਮਾ ਲਿਆ ਗਿਆ।ਇਸ ਮੌਕੇ ਅਮਰਜੀਤ ਸਿੰਘ, ਜਰਨੈਲ ਸਿੰਘ, ਗੁਰਿੰਦਰਜੀਤ ਸਿੰਘ ਸਾਹਨੀ, ਸੁਖਵਿੰਦਰ ਸਿੰਘ ਸਾਹਨੀ, ਅਵਤਾਰ ਸਿੰਘ,ਜਗਜੀਤ ਸਿੰਘ ਮੱਕੜ, ਚਰਨਜੀਤ ਸਿੰਘ, ਗੁਰਿੰਦਰ ਸਿੰਘ ਡਿੰਪੀ ਆਦਿ ਹਾਜ਼ਰ ਸਨ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਨੇ ਨੌਜਵਾਨ ਵੀਰਾਂ ਨੂੰ ਨਸ਼ਿਆਂ ਤੋਂ ਬੱਚਣ ਦੀ ਅਪੀਲ ਕਰਦਿਆਂ ਨਸ਼ਿਆਂ ਦੇ ਮਾਰੂ ਨਤੀਜਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਸੁਸਾਇਟੀ ਦੀ ਰੀਤ ਮੁਤਾਬਕ ਗ੍ਰਹਿ ਵਾਸੀ ਪਰਿਵਾਰ ਨੂੰ ‘ਕੇਸ ਗੁਰੂ ਦੀ ਮੋਹਰ’ ਦਾ ਸਨਮਾਨ ਚਿੰਨ੍ਹ ਸੁਸਾਇਟੀ ਮੈਂਬਰਾਂ ਵਲੋਂ ਸਨਮਾਨਤ ਕੀਤਾ ਗਿਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply