Monday, March 23, 2026

ਖਾਲਸਾ ਕਾਲਜ ਬਚਾਉ ਸੰਘਰਸ਼ ਕਮੇਟੀ ਵਲੋਂ ਸੰਘਰਸ਼ ਤਿੱਖਾ ਕਰਨ ਹਿੱਤ ਅਹਿਮ ਇੱਕਤਰਤਾ 21 ਮਈ ਨੂੰ

PPN1505201608

ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ ਬਿਊਰੋ)- ਗੁਰੁ ਨਗਰੀ ਸਥਿਤ ਇਤਿਹਾਸਕ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਯੂਨੀਵਰਸਿਟੀ ਬਣਾਏ ਜਾਣ ਦੀ ਆੜ ਹੇਠ ਇਸ ਮਹਾਨ ਵਿਦਿਅਕ ਵਿਰਾਸਤੀ ਸੰਸਥਾ ਨੂੰ ਖਤਮ ਕਰਨ ਦੀ ਸਾਜਿਸ਼ ਖਿਲਾਫ ਸੰਘਰਸ਼ ਵਿੱਢਣ ਲਈ ਗਠਿਤ ਖਾਲਸਾ ਕਾਲਜ ਬਚਾਉ ਸੰਘਰਸ਼ ਕਮੇਟੀ ਨੇ ਕਾਲਜ ਪ੍ਰਬੰਧਕੀ ਕਮੇਟੀ ਖਿਲਾਫ ਸੰਘਰਸ਼ ਤਿੱਖਾ ਕਰਨ ਹਿੱਤ 21 ਮਈ ਨੂੰ ਇਕ ਅਹਿਮ ਇੱਕਤਰਤਾ ਹੋਵੇਗੀ, ਜੋ ਭਵਿੱਖ ਦੀ ਰਣਨੀਤੀ ਤੈਅ ਕਰੇਗੀ।ਖਾਲਸਾ ਕਾਲਜ ਬਚਾਉ ਸੰਘਰਸ਼ ਕਮੇਟੀ ਵਿੱਚ ਸਰਵਸੰਮਤੀ ਨਾਲ ਕਾਂਗਰਸ ਦੇ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਗੁਰਜੀਤ ਸਿੰਘ ਔਜਲਾ, ਹਰਮਿੰਦਰ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਗੁਰਿੰਦਰ ਸਿੰਘ ਬਾਜਵਾ, ਕੁਲਦੀਪ ਸਿੰਘ ਧਾਲੀਵਾਲ, ਗੁਰਭੇਜ ਸਿੰਘ, ਸੀਪੀਆਈ ਕਾਮਰੇਡ ਬਲਵਿੰਦਰ ਸਿੰਘ ਦੁਧਾਲਾ, ਕਾਮਰੇਡ ਲਖਬੀਰ ਸਿੰਘ ਨਜ਼ੀਮਪੁਰਾ, ਕਾਮਰੇਡ ਅਸ਼ਵਨੀ ਕੁਮਾਰ ਹਰੀਪੁਰਾ, ਸੀਪੀਐਮ ਕਾਮਰੇਡ ਅਮਰੀਕ ਸਿੰਘ, ਕਾਮਰੇਡ ਅਵਤਾਰ ਸਿੰਘ ਰੰਧਾਵਾ, ਕਾਮਰੇਡ ਅਸ਼ੋਕ ਕੁਮਾਰ, ਸੀਪੀਐਮ ਪੰਜਾਬ ਦੇ ਕਾਮਰੇਡ ਰਤਨ ਸਿੰਘ ਰੰਧਾਵਾ, ਕਾਮਰੇਡ ਜਗਤਾਰ ਸਿੰਘ ਕਰਮਪੁਰਾ, ਕਾਮਰੇਡ ਬਲਬੀਰ ਸਿੰਘ, ਪੰਜਾਬ ਚੰਡੀਗੜ੍ਹ ਟੀਚਰਜ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਵਾਲੀਆ, ਸਮਾਜ ਸੇਵੀ ਸੰਸਥਾਵਾਂ ‘ਚੋਂ ਸੰਯੋਗ ਸੇਵਾ ਦੇ ਐਚ.ਐਸ.ਸੋਖੀ, ਅੰਤਰਰਾਸ਼ਟਰੀ ਗੰਨਾ ਟੈਕਨੋਲੋਜੀ ਮਿਸ਼ਨ ਦੇ ਸਰਵਣ ਸਿੰਘ ਧੁੰਨ, ਮਿਸ਼ਨ ਅਗਾਜ਼, ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਵਲੋਂ ਅਮ੍ਰਿਤ ਪਾਲ ਸਿੰਘ ਵੱਲਾ, ਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਰਪਨਪ੍ਰੀਤ ਸਿੰਘ ਬਾਜਵਾ ਸ਼ਾਮਿਲ ਕੀਤੇ ਗਏ ਹਨ। ਬੁਲਾਰਿਆਂ ਨੇ ਇੱਕ ਆਵਾਜ ਹੋਕੇ ਕਿਹਾ ਕਿ ਅਸੀਂ ਖਾਲਸਾ ਯੂਨੀਵਰਸਿਟੀ ਬਨਾਉਣ ਦੇ ਬਿਲਕੁਲ ਖਿਲਾਫ ਨਹੀ ਪਰ ਇਹ ਯੂਨੀਵਰਸਿਟੀ ਖਾਲਸਾ ਕਾਲਜ ਦੇ ਮੁਢਲੇ ਸਿਧਾਂਤ ਜੋ ਕਿ ਪੱਛੜੇ ਅਤੇ ਪੇਂਡੂ ਇਲਾਕੇ ਵਿੱਚ ਬਣਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਸ਼ਹਿਰਾਂ ਦੇ ਵਸਨੀਕਾਂ ਦੀ ਤਰ੍ਹਾਂ ਵਿਦਿਆ ਹਾਸਿਲ ਕਰਾਉਣ ਵਿੱਚ ਕੋਈ ਮੁਸ਼ਕਿਲ ਨਾ ਆਵੇ।ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਨਾਮ ਤੇ ਯੂਨੀਵਰਸਿਟੀ ਹੋਣ ਦੇ ਬਾਵਜੂਦ ਉਸੇ ਕੰਧ ਦੇ ਇਸ ਪਾਸੇ ੱਇਕ ਹੋਰ ਯੂਨੀਵਰਸਿਟੀ ਖੜੀ ਕਰਨ ਪਿੱਛੇ ਮਕਸਦ ਕਾਲਜ ਦੇ ਨਾਮ ਕਰੋੜਾਂ ਰੁਪਇਆਂ ਦੀ ਜਮੀਨੀ ਜਾਇਦਾਦ ਨੂੰ ਹੜੱਪਣ ਤੋਂ ਇਲਾਵਾ ਸਮੁਚੇ ਪੰਜਾਬੀ ਅਤੇ ਵਿਸ਼ੇਸ਼ ਤੌਰ ਤੇ ਸਿੱਖ ਜਗਤ ਨੂੰ ੱਇਸ ਇਤਿਹਾਸਕ ਦੇ ਮਾਣਮੱਤੇ ਵਿਰਸੇ ਤੋਂ ਵਾਂਝਿਆ ਕਰਨਾ ਹੀ ਹੈ।ਇਹ ਆਰ.ਐਸ.ਐਸ.ਵਲੋਂ ਘੱਟ ਗਿਣਤੀਆਂ ਅਤੇ ਇਸ ਦੇ ਅਦਾਰਿਆਂ ਨੂੰ ਅਸਫਲ ਕਰਨ ਦੀ ਡੂੰਘੀ ਸਾਜਿਸ਼ ਦਾ ਹਿੱਸਾ ਹੈ।ਮੀਟਿੰਗ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਸਿਰਫ ਤਿੰਨ ਪ੍ਰੀਵਾਰਾਂ ਦੀ ਨਿੱਜੀ ਜਾਗੀਰ ਬਣ ਚੁੱਕੀ ਹੈ, ਜਿਸ ਤੋਂ ਖਾਲਸਾ ਕਾਲਜ ਦੇ ਟਰੱਸਟੀ, ਇਸ ਨਾਲ ਸਬੰਧਤ ਵਿਦਿਅਕ ਅਦਾਰਿਆਂ ਦੇ ਅਧਿਆਪਕ, ਵਿਦਿਆਰਥੀ, ਮਾਪੇ ਅਤੇ ਸਮੁੱਚਾ ਸਿੱਖ ਤੇ ਪੰਜਾਬੀ ਜਗਤ ਪੂਰੀ ਤਰ੍ਹਾਂ ਜਾਣੂੰ ਹਨ।
ਦੱਸਿਆ ਗਿਆ ਕਿ ਵੱਖ ਵੱਖ ਆਗੂ ਤੇ ਸੰਸਥਾਵਾਂ ਖਾਲਸਾ ਯੂਨੀਵਰਸਿਟੀ ਦੇ ਨਾਮ ਹੇਠ ਇਨ੍ਹਾਂ ਪ੍ਰੀਵਾਰਾਂ ਵਲੋਂ ਕੀਤੀ ਜਾਣ ਵਾਲੀ ਲੁੱਟ ਖਸੁੱਟ ਖਿਲਾਫ ਅਵਾਜ ਬੁਲੰਦ ਕਰਨ ਲਈ ਕਮਰਕੱਸੇ ਕਰ ਬੈਠੇ ਹਨ।ਬੁਲਾਰਿਆਂ ਦੇ ਸੁਝਾਵਾਂ ਤੇ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਖਾਲਸਾ ਯੂਨੀਵਰਸਿਟੀ ਖਿਲਾਫ ਜਨਤਕ ਰਾਏ ਇੱਕਤਰ ਕਰਨ ਲਈ 24ਮਈ ਨੂੰ ਖਾਲਸਾ ਕਾਲਜ ਵਿੱਚੋਂ ਕਾਲਜ ਵਿਦਿਆਰਥੀਆਂ ਤੋਂ ਇੱਕ ਦਸਤਖਤੀ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ।ਇਸੇ ਮੁਹਿੰਮ ਤਹਿਤ ਦੂਸਰੇ ਪੜਾਅ ਵਿੱਚ 29 ਮਈ ਦਿਨ ਐਤਵਾਰ ਨੂੰ ਸਿੱਖ ਜਗਤ ਦੇ ਕੇਂਦਰੀ ਅਸਥਾਨ ‘ਤੇ ਵਿਸ਼ਵ ਭਰ ਦੇ ਅਧਿਆਤਮਿਕ ਕੇਂਦਰ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਕੀਤਾ ਜਾਵੇਗਾ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply