Friday, March 20, 2026

ਸਿਨਸਿਨਾਟੀ ਦੇ ਸੀਮਪੋਜ਼ੀਅਮ ਵਿਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

PPN1605201613 PPN1605201614ਡੇਟਨ, 16 ਮਈ (ਡਾ. ਚਰਨਜੀਤ ਸਿੰਘ ਗੁਮਟਾਲਾ)- ਗੁਰੂ ਨਾਨਕ ਸੁਸਾਇਟੀ ਗੁਰਦੁਆਰਾ ਸਿਨਸਿਨਾਟੀ ਵਿਚ 2016 ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ ਸੰਬੰਧੀ ਸਥਾਨਕ ਮੁਕਾਬਲੇ ਕਰਵਾਏ ਗਏ। ਇਸ ਵਿਚ 6 ਸਾਲ ਤੋਂ 22 ਸਾਲ ਦੇ 42 ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਵਿਚੋਂ 9 ਬੱਚੇ ਰਾਜ ਪੱਧਰੀ ਮੁਕਾਬਲਿਆਂ ਵਿਚ 18 ਜੂਨ ਨੂੰ ਕਲੀਵਲੈਂਡ ਵਿਚ ਭਾਗ ਲੈਣਗੇ। ਸਿਨਸਿਨਾਟੀ ਤੋਂ ਇਲਾਵਾ ਡੇਟਨ ਤੇ ਹੋਰ ਇਲਾਕੇ ਦੇ ਬੱਚਿਆਂ ਨੇ ਵੀ ਇਸ ਵਿਚ ਭਾਗ ਲਿਆ।
ਭਾਸ਼ਨ ਪ੍ਰਤੀਯੋਗਤਾ ਵਿਚ ਪਹਿਲੇ ਗਰੁੱਪ ਵਿਚ ਸਾਹਿਬ ਸਿੰਘ ਨੇ ਪਹਿਲਾ, ਮਿਹਰ ਕੌਰ ਨੇ ਦੂਜਾ ਤੇ ਮਾਨਿਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਗਰੁੱਪ ਵਿਚ ਸੁਨਿਤਵੀਰ ਸਿੰਘ ਨੇ ਪਹਿਲਾ, ਕੋਮਲਜੀਤ ਕੌਰ ਨੇ ਦੂਜਾ ਤੇ ਅੰਮ੍ਰਿਤਦੀਪ ਕੌਰ ਨੇ ਤੀਜਾ ਸਥਾਨ, ਤੀਜੇ ਗਰੁੱਪ ਵਿਚ ਅਨਿਤਵੀਰ ਸਿੰਘ ਨੇ ਪਹਿਲਾ, ਅਵਨੀਤ ਕੌਰ ਨੇ ਦੂਜਾ ਤੇ ਕੀਰਤ ਸਿੰਘ ਨੇ ਤੀਜਾ ਸਥਾਨ, ਚੌਥੇ ਗਰੁੱਪ ਵਿਚ ਜਪਨੀਤ ਕੌਰ ਨੇ ਪਹਿਲਾ, ਹਰਮਨ ਕੌਰ ਨੇ ਦੂਜਾ ਤੇ ਅਮਿਤੋਜ ਕੌਰ ਨੇ ਤੀਜਾ ਸਥਾਨ, ਪੰਜਵੇਂ ਗਰੁੱਪ ਵਿਚ ਰਸ਼ਮੀਨ ਕੌਰ ਨੇ ਪਹਿਲਾ ਤੇ ਜਸਮੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਣ ਚਿੰਣ, ਪੰਜਾਬੀ ਲੋਕ ਕਹਾਣੀਆਂ ਦੀ ਕਿਤਾਬ ਤੇ ਸਰਟੀਫਿਕੇਟ ਦਿੱਤੇ ਗਏ।
ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੇ ਇਸ ਸਮਾਗਮ ਵਿਚ ਭਾਗ ਲੈਂਦੇ ਹੋਏ ਆਪਣੇ ਵਲੋਂ ਵਧੀਆ ਤੋ ਵਧੀਆ ਭਾਸ਼ਨ ਤਿਆਰ ਕੀਤੇ ਅਤੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਹਨ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਆਯੋਧਤ ਕਰਨ ਲਈ ਸਾਰੇ ਵਲੰਟੀਅਰਾਂ, ਬੱਚਿਆਂ, ਸੰਗਤ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply