ਅੰਮ੍ਰਿਤਸਰ, 16 ਮਈ (ਗੁਰਪ੍ਰੀਤ ਸਿੰਘ)- ਟੀ ਵੀ ਐਸ ਮੋਟਰ ਕੰਪਨੀ ਦਿੱਲੀ ਵੱਲੋਂ ਆਪਣੇ ਨਵੇਂ ਲਾਂਚ ਕੀਤੇ ਗਏ ਟੀ ਵੀ ਐਸ ਵਿਕਟਰ 110 ਸੀ ਸੀ ਮੋਟਰ ਸਾਈਕਲ ਅਤੇ ਟੀ ਵੀ ਐਸ ਐਕਸਲ 100 ਸੀ ਸੀ ਮੋਪਿਡ ਦਾ ਪਹਿਲਾ ਮਾਡਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ। ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਯੂ ਬੀ ਪਾਂਡੇ ਨੇ ਦੋਨਾਂ ਵਹੀਕਲਾਂ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ, ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ ਪ੍ਰਧਾਨ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਲਖਬੀਰ ਸਿੰਘ ਨੂੰ ਸੌਂਪੀਆਂ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਦੇ ਦਰ-ਘਰ ਤੋਂ ਹਮੇਸ਼ਾਂ ਬਖਸ਼ਿਸ਼ਾਂ ਦਾ ਖਜਾਨਾ ਮਿਲਦਾ ਰਿਹਾ ਹੈ ਇਸ ਲਈ ਜਦੋਂ ਵੀ ਕੋਈ ਨਵੇਂ ਮਾਡਲ ਦੀ ਵਹੀਕਲ ਕੰਪਨੀ ਵੱਲੋਂ ਤਿਆਰ ਕੀਤੀ ਜਾਂਦੀ ਹੈ ਤਾਂ ਉਸਦੀ ਪਹਿਲੀ ਗੱਡੀ ਸ੍ਰੀ ਦਰਬਾਰ ਸਾਹਿਬ ਵਿਖੇ ਭੇਟ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਅਰਵਿੰਦ ਗੁਪਤਾ ਏਰੀਆ ਮੈਨੇਜਰ ਪੰਜਾਬ, ਐਮ ਐਲ ਗੋਇਲ ਏਰੀਆ ਸਰਵਿਸ ਮੈਨੇਜਰ ਪੰਜਾਬ, ਜਸਵੰਤ ਸਿੰਘ ਬੇਦੀ ਡੀਲਰ ਗੁਰੂ ਨਾਨਕ ਟੀ ਵੀ ਐਸ ਪੁਤਲੀਘਰ, ਅੰਮ੍ਰਿਤਸਰ, ਮੋੰਟੀ ਅਹੂਜਾ ਸੰਗਮ ਟੀ ਵੀ ਐਸ ਬਟਾਲਾ ਰੋਡ, ਸੰਜੇ ਕੁਮਾਰ ਟੀ ਐਮ ਸਰਵਿਸ ਅਤੇ ਸ੍ਰੀ ਸੰਜੀਵ ਅਰੋੜਾ ਟੀ ਐਮ ਸੇਲਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਆਏ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media