Wednesday, August 12, 2026

 ਚਿੱਟੇ ਦਿਨ 9 ਲੱਖ ਲੁੱਟੇ – ਲੁਟੇਰੇ ਐਕਟਿਵਾ ਸਮੇਤ ਫਰਾਰ

PPN1605201618

ਪੱਟੀ, 16 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਦੀ ਕਚਹਿਰੀ ਰੋਡ ‘ਤੇ ਬੈਂਕ ਨੇੜੇਓ ਦੋ ਲੁਟੇਰਿਆਂ ਨੇ ਆੜਤੀਏ ਦੇ ਮੁਨੀਮ ਕੋਲੋਂ 9 ਲੱਖ ਰੁਪਏ ਤੇ ਅੇਕਟਿਵਾ ਖੋਹ ਲਈ। ਇਸ ਸਬੰਧੀ ਗੌਤਮ ਕੁਮਾਰ ਦੀਪੂ ਪੁੱਤਰ ਰਾਜ ਕੁਮਾਰ ਵਾਸੀ ਗੁਰੂ ਨਾਨਕ ਕਲੋਨੀ ਪੱਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਉਹ ਸ਼ੋਭਨ ਜੈਨ ਆੜਤੀਏ ਨਾਲ ਮੁਨੀਮ ਦਾ ਕੰਮ ਕਰਦਾ ਹੈ। ਤੇ ਅੱਜ ਸਵੇਰੇ ਜਦੋਂ ਉਹ ਸਟੇਟ ਬੈਂਕ ਆਫ ਪਟਿਆਲਾ ਵਿੱਚੋਂ ਨੌਂ ਲੱਖ ਰੁਪਏ ਦੀ ਰਕਮ ਕਢਵਾ ਕੇ ਵਾਪਿਸ ਆਉਣ ਲੱਗਾ ਤਾਂ ਬੈਂਕ ਤੋਂ ਲਗਭਗ 100 ਗਜ਼ ਦੀ ਦੂਰੀ ‘ਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਹਮਣੇ ਕਰੀਬ 10:40 ਵਜੇ ਮੂੰਹ ਲਪੇਟੇ ਦੋ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਦਾਤਰ ਕੱਢ ਕੇ ਉਸਦੀ ਬਾਂਹ ‘ਤੇ ਪੁੱਠਾ ਮਾਰਿਆ। ਜਿਸ ਨਾਲ ਉਹ ਘਬਰਾ ਕੇ ਐਕਟਿਵਾ ਸਕੂਟਰ ਤੋਂ ਹੇਠਾਂ ਡਿੱਗ ਪਿਆ। ਉਸ ਵਕਤ ਤੁਰੰਤ ਉਨਾਂ ਦੋਹਾਂ ਲੁਟੇਰਿਆਂ ਨੇ ਐਕਟਿਵਾ ਚੁੱਕੀ ਤੇ ਲੈ ਕੇ ਫਰਾਰ ਹੋ ਗਏ ਜਿਸ ਦੀ ਡਿੱਗੀ ਵਿੱਚ ਨੌਂ ਲੱਖ ਰੁਪਏ ਪਏ ਸਨ। ਇਥੋਂ ਉਹ ਦੋਵੇਂ ਲੁਟੇਰੇ ਨੀਟੇ ਦੀ ਚੱਕੀ ਦੀ ਨਾਲ ਨਿੱਕੀ ਮੰਡੀ ਵੱਲ ਦੌੜ ਗਏ।ਇਸ ਦੀ ਸੂਚਨਾ ਮਿਲਣ ‘ਤੇ ਪੱਟੀ ਸਿਟੀ ਥਾਣੇ ਤੋਂ ਪੁਲੀਸ ਮੌਕੇ ‘ਤੇ ਪਹੰਚੀ। ਥਾਣਾ ਸਿਟੀ ਦੀ ਮੁਖੀ ਬਾਹਰ ਗਈ ਹੋਣ ਕਾਰਨ ਥਾਣਾ ਸਦਰ ਪੱਟੀ ਦੇ ਮੁਖੀ ਬਿਕਰਮ ਸਿੰਘ ਘਟਨਾ ਸਥਾਨ ‘ਤੇ ਪਹੰਚੇ ਅਤੇ ਉਸ ਮੂਨੀਮ ਕੋਲੋਂ ਜਾਣਕਾਰੀ ਲਈ। ਇਸੇ ਮੌਕੇ ਸੂਚਨਾ ਮਿਲ ਗਈ ਕਿ ਉਕਤ ਐਕਟਿਵਾ ਸਕੂਟਰ ਲਵਾਰਿਸ ਹਾਲਤ ਵਿੱਚ ਕਡਿੰਆਲਾ ਰੋਡ ‘ਤੇ ਖੜੀ ਮਿਲ ਗਈ ਗਈ ਹੈ। ਤੁਰੰਤ ਉਸ ਸਥਾਨ ‘ਤੇ ਪਹੰਚ ਕੇ ਜਦੋਂ ਉਸਦੀ ਡਿੱਗੀ ਚੈੱਕ ਕੀਤੀ ਗਈ ਤਾਂ ਪੈਸੇ ਵਿੱਚੋਂ ਗਾਇਬ ਸਨ।ਇਸ ਮੌਕੇ ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਖੰਗਾਲ ਕੇ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply