
ਪੱਟੀ, 16 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਵਿਧਾਨ ਸਭਾ ਹਲਕੇ ਅੰਦਰ ਪੈਦੇ ਹਠਾੜ ਇਲਾਕੇ ਦੇ ਸਭ ਤੋ ਵੱਡੇ ਪਿੰਡ ਤੂਤ ਵਿਚ ਨੌਜਵਾਨਾ ਦੀ ਪ੍ਰਭਾਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਜਰਨਲ ਸੱਕਤਰ ਅਤੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਬਾਦਲ ਸਰਕਾਰ ਅਤੇ ਹਲਕਾ ਮੰਤਰੀ ਦੀ ਬੇਰੁਖੀ ਕਰਕੇ ਪੱਟੀ ਵਿੱਚ ਅੱਜ 50 ਹਜ਼ਾਰ ਨੌਜਵਾਨ ਬੇਰੁਜਗਾਰੀ ਦੀ ਚੱਕੀ ਵਿੱਚ ਪਿਸ ਰਹੇ ਹਨ ਅਤੇ ਸਰਕਾਰ ਦੀਆ ਘਟੀਆ ਨੀਤੀਆ ਕਰਕੇ ਨੌਜਵਾਨਾ ਦੀ ਇਕ ਪੀੜੀ ਗਰਕ ਹੋ ਗਈ ਹੈ ।ਜਿਸ ਤੋਂ ਤੰਗ ਆਕੇ ਇਸ ਵਾਰ 2017 ਦੀਆ ਆਮ ਚੌਣਾ ਸਮੇਂ ਪੱਟੀ ਅੰਦਰ ਸਤਾ ਤਬਦੀਲੀ ਅਤੇ ਕਾਂਗਰਸ ਨੂੰ ਜਿਤਾਉਣ ਲਈ ਨੌਜਵਾਨ ਵੱਡਾ ਰੋਲ ਅਦਾ ਕਰਨਗੇ।ਹਠਾੜ ਇਲਾਕੇ ਦੇ ਲੋਕਾਂ ਨਾਲ ਰੂਬਰੂ ਹੁੰਦਿਆਂ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਰੇਕ ਸਾਲ ਦਰਿਆ ਹਰੀਕੇ ਵਿੱਚ ਹੜ ਆਉਣ ਕਰਕੇ ਹਠਾੜ ਏਰੀਏ ਦੇ ਪਿੰਡਾਂ ਦੀ 10,000 ਏਕੜ ਫਸਲ ਤਬਾਹ ਹੋ ਜਾਦੀ ਹੈ, ਇਸ ਲਈ ਕਾਂਗਰਸ ਸਰਕਾਰ ਆਉਣ ‘ਤੇ ਇਸ ਬਰਬਾਦੀ ਨੂੰ ਰੋਕਣ ਵਾਸਤੇ ਦਰਿਆ ਵਿਚ ਅਡਵਾਂਸ ਧੁਸੀ ਬੰਨ ਬਨਾਇਆ ਜਾਵੇਗਾ।ਇਸ ਕਾਨਫਰੰਸ ਵਿਚ ਅਗਾਂਹਵਧੂ ਨੋਜਵਾਨ ਮਨਜੀਤ ਸਿੰਘ ਤੂਤ ਨੂੰ ਐਨ.ਐਸ.ਯੂ.ਆਈ ਹਠਾੜ ਜੋਨ ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਅਤੇ ਅਮਰਿੰਦਰ ਸਿੰਘ ਤੂਤ ਨੂੰ ਕਾਂਗਰਸ ਦੇ ਸੋਸ਼ਲ ਮੀਡੀਆ ਸੈਲ ਹਠਾੜ ਜੋਨ ਦਾ ਪ੍ਰਧਾਨ ਬਨਾਇਆ ਗਿਆ। ਇਸੇ ਤਰਾਂ ਸੋਨੂੰ ਸੋਢੀ ਨੂੰ ਐਨ.ਐਸ.ਯੂ.ਆਈ ਪਿੰਡ ਤੂਤ ਦਾ ਪ੍ਰਧਾਨ ਅਤੇ ਗੋਪਾਲ ਸਿੰਘ ਨੂੰ ਮੀਤ ਪ੍ਰਧਾਨ ਬਨਾਇਆ ਗਿਆ, ਜਸਪ੍ਰੀਤ ਸਿੰਘ ਨੂੰ ਪਿੰਡ ਤੂਤ ਸੋਸ਼ਲ ਮੀਡੀਆ ਸੈਲ ਪ੍ਰਧਾਨ ਅਤੇ ਲੱਖਾ ਸਿੰਘ ਨੂੰ ਕਾਂਗਰਸ ਐਸ.ਸੀ.ਸੈਲ ਪ੍ਰਧਾਨ ਨਾਮਣਦ ਕਰਕੇ ਸਨਮਾਨਤ ਕੀਤਾ ਗਿਆ। ਸਰਪੰਚ ਗੁਰਮੇਲ ਸਿੰਘ ਦੇ ਘਰ ਹੋਈ ਇਸ ਰੈਲੀ ਨੂੰ ਐਨ ਐਸ ਯੂ ਆਈ ਜਿਲਾ ਤਰਨਤਾਰਨ ਪ੍ਰਧਾਨ ਹਰਮਨ ਸ਼ੇਖੋ, ਸਾਧੂ ਸਿੰਘ ਚੰਬਲ, ਜਥੇਦਾਰ ਸ਼ੇਰ ਸਿੰਘ ਕੋਟਬੁੱਢਾ ਅਤੇ ਐਨ.ਐਸ.ਯੂ.ਆਈ ਹਲਕਾ ਪੱਟੀ ਪ੍ਰਧਾਨ ਅਜਮੇਰ ਸਿੰਘ ਢੋਟੀਆ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media