📝 ਅੱਜ ਦੀਆਂ ਸੁਰਖੀਆਂ…..
ਮਿਤੀ : 18 ਮਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਲੁਧਿਆਣਾ ਵਿਖੇ ਜਾਨਲੇਵਾ ਹਮਲੇ ‘ਚ ਵਾਲ ਵਾਲ ਬਚੇ – ਇੱਕ ਸਾਥੀ ਭੁਪਿੰਦਰ ਸਿੰਘ ਦੀ ਮੌਤ।
▶ ਹਮਲੇ ਸਬੰਧੀ ਸੰਤ ਢੱਡਰੀਆਂ ਵਾਲੇ ਦੇ ਸਮਰਥਕਾਂ ‘ਚ ਭਾਰੀ ਰੋਸ – ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੀਤੀ ਜੋਰਦਾਰ ਮੰਗ।
▶ ਅਣਪਛਾਤੇ ਹਮਲੇ ਤੋਂ ਬਾਅਦ ਫਰਾਰ – ਹਾਈ ਅਲਟਰ ਜਾਰੀ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਮੌਤੇ ‘ਤੇ ਪਹੁੰਚੇ, ਪੁਲਿਸ ਜਾਂਚ ਸ਼ੁਰੂ।
▶ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਵਲੋਂ ਹਮਲੇ ਸਬੰਧੀ ਡੀ.ਜੀ.ਪੀ ਸੁਰੇਸ਼ ਅਰੋੜਾ ਨਾਲ ਫੋਨ ‘ਤੇ ਗੱਲਬਾਤ।
▶ ਆਮ ਆਦਮੀ ਪਾਰਟੀ ਦੇ ਛੋਟੇਪੁਰ ਨੇ ਸੰਤ ਢੱਡਰੀਆਂ ਵਾਲੇ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ‘ਤੇ ਉਠਾਏ ਸਵਾਲ।
▶ ਸੁਖਬੀਰ ਬਾਦਲ ਨੇ ਮਹਿਰੋਲੀ ‘ਚ 7 ½ ਏਕੜ ਰਕਬੇ ‘ਚ ਬਣ ਰਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦਾ ਕੀਤਾ ਨਿਰੀਖਣ।
▶ ਪੰਜਾਬ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਦਿੱਲੀ ਗੁਰਦੁਆਰਾ ਕਮੇਟੀ ਨੂੰ ਦੇਵੇਗੀ 25 ਕਰੋੜ – ਸੁਖਬੀਰ ਬਾਦਲ
▶ ਐਮ.ਸੀ.ਡੀ ਦਿੱਲੀ ਦੀ ਜਿਮਨੀ ਚੋਣ ‘ਚ ‘ਆਪ’ 5, ਕਾਂਗਰਸ 4, ਭਾਜਪਾ 3 ਅਤੇ ਅਜ਼ਾਦ ਇਕ ਸੀਟ ਤੇ ਕਾਬਜ਼।
▶ ਮਾਤਾ ਚੰਦ ਕੌਰ ਦੀ ਹੱਤਿਆ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ।
▶ ਕੈਨੇਡਾ ਦੇ ਪੀ.ਐਮ ਜਸਟਿਨ ਟਰੂਡੋ 102 ਸਾਲ ਪੁਰਾਣੇ ਕਾਮਾਗਾਟਾ ਮਾਰੂ ਮਾਮਲੇ ‘ਚ ਸੰਸਦ ਹਾਊਸ ਵਿੱਚ ਅੱਜ ਮੰਗਣਗੇ ਮੁਆਫੀ- ਕਿਹਾ ਸਿੱਖਾਂ ਨਾਲ ਹੋਈ ਬੇਇਨਸਾਫੀ ਭੁਲਾਈ ਨਹੀਂ ਜਾ ਸਕਦੀ।
▶ ਤਰਨ ਤਾਰਨ ਵਿਖੇ ਪਨਸਪ ਦੇ ਗੋਦਾਮ ਵਿੱਚ ਮੁੜ ਲੱਗੀ ਅੱਗ – ਪਨਸਪ ਮੁਲਾਜਮਾਂ ਨੇ ਖੁਦ ਅੱਗ ਬੁਝਾਉਣ ਦੀ ਕੀਤੀ ਕੋਸ਼ਿਸ਼- ਕਣਕ ਦਾ ਹੋਇਆ ਨੁਕਸਾਨ।
▶ ਜਾਟ ਹਿੰਸਾ ਮਾਮਲੇ ‘ਚ ਪ੍ਰਕਾਸ਼ ਸਿੰਘ ਕਮੇਟੀ ਰਿਪੋਰਟ ‘ਤੇ ਮੁੱਖ ਮੰਤਰੀ ਖੱਟੜ ਦੀ ਪ੍ਰਧਾਨਗੀ ‘ਚ ਹਰਿਆਣਾ ਦੀ ਕੈਬਨਿਟ ਨੇ ਕੀਤੀ ਚਰਚਾ।
▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਇਕ ਅੱਤਵਾਦੀ ਫੋਜ ਨੇ ਕੀਤਾ ਢੇਰ, 4-5 ਅੱਤਵਾਦੀ ਅਜੇ ਲੁਕੇ ਹੋਣ ਦਾ ਸ਼ੱਕ।
▶ ਪਠਾਨਕੋਟ ਹਮਲੇ ਦੇ ਦੋਸ਼ੀ ਮਸੂਦ ਅਜ਼ਹਰ ਅਤੇ ਉਸ ਦੇ ਭਰਾ ਰਊਫ ਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ।
▶ ਟਾਂਡਾ ਵਿਖੇ ਇੱਕ ਪ੍ਰਾਪਰਟੀ ਡੀਲਰ ‘ਤੇ ਪੇਂਟ ਸੁੱਟ ਕੇ ਲੁੱਟੇ 5 ਲੱਖ।
▶ ਨਰਸਾਂ ਵਲੋਂ ਅੰਮ੍ਰਿਤਸਰ ਵਿਖੇ ਕਾਮੇਡੀਅਨ ਕਪਿਲ ਦੇ ਖਿਲਾਫ ਦਰਜ ਕਰਵਾਇਆ ਕੇਸ।
▶ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਵਾਰਿਸ ਬਣਾਈ ਜਾਵੇਗੀ ਉਨਾਂ ਦੀ ਛੋਟੀ ਬੇਟੀ ਸੁਦੀਕਸ਼ਾ?
▶ ਐਫ.ਆਈ.ਐਚ ਹਾਕੀ ਚੈਂਪੀਅਨਜ਼ ਟਰਾਫੀ ਲਈ ਟੀਮ ਚੋਂ ਸਰਦਾਰ ਸਿੰਘ ਬਾਹਰ- ਸ਼੍ਰੀਜੇਸ਼ ਹੋਣਗੇ ਕਪਤਾਨ।
▶ ਡੇਰਾ ਬਿਆਸ ਵਿੱਚ ਲਗਾਏ ਗਏ ਸੋਲਰ ਪਲਾਂਟ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਉਦਘਾਟਨ – ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਰਹੇ ਮੌਜੂਦ।
▶ ਮੁਕਤਸਰ ਦੇ ਪਿੰਡ ਦੋਦੇ ਦੇ ਕਿਸਾਨ ਰਜਿੰਦਰ ਸਿੰਘ ਵਲੋਂ ਕਰਜ਼ੇ ਦੇ ਬੋਝ ਹੇਠ ਦੁੱਖੀ ਹੋ ਕੇ ਕੀਤੀ ਆਤਮ ਹੱਤਿਆ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media