Sunday, October 6, 2024

ਕ੍ਰਾਂਤੀਕਾਰੀ ਆਗੂ ਡਾ: ਗੁਰਦੀਪ ਸਿੰਘ ਸਾਧਪੁਰ ਦੀ ਪੰਜਵੀ ਬਰਸੀ ਮਨਾਈ ਗਈ

˜
˜

ਮਹਿਤਾ, 16 ਮਈ (ਕੰਵਲ ਜੋਧਾ ਨਗਰੀ)- ਪਿਛਲੇ ਲੰਬੇ ਸਮੇਂ ਤੋਂ ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਜ਼ਿਵੇਂ ਨਸ਼ੇ, ਭਰੂਣ ਹੱਤਿਆ, ਪ੍ਰਦੂਸ਼ਣ, ਅਨਪੜ੍ਹਤਾ, ਵਹਿਮ ਭਰਮ ਤੋਂ ਲੋਕਾਂ ਨੂੰ ਸੁਚੇਤ ਕਰਦੀ ਆ ਰਹੀ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਰਜ਼ਿ ਭਾਰਤ ਦੇ ਸਰਪ੍ਰਸਤ ਡਾ: ਗੁਰਦੀਪ ਸਿੰਘ ਸਾਧਪੁਰ ਦੀ ਸਾਲਾਨਾ ਪੰਜਵੀ ਬਰਸੀ ਅੱਜ ਕ੍ਰਾਂਤੀਕਾਰੀ ਆਗੂਆਂ ਵੱਲੋ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਦੀ ਅਗਵਾਈ ਹੇਠ ਪਿੰਡ ਚਾਨੀਵਿੰਡ ਵਿਖੇ ਬੜ੍ਹੀ ਸ਼ਰਧਾਪੂਰਵਕ ਮਨਾਈ ਗਈ। ਜਿਸ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਡਾ: ਗੁਰਦੀਪ ਸਿੰਘ ਉਹ ਸ਼ਖਸੀਅਤ ਸਨ ਜਿੰਨ੍ਹਾਂ ਨੇ ਹਮੇਸ਼ਾ ਪਾਖੰਡਵਾਦ, ਭਰੂਣ ਹੱਤਿਆ, ਦਹੇਜ਼ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਅਨੇਕਾਂ ਹੀ ਲੋਕਾਂ ਨੂੰ ਅੰਧਵਿਸਵਾਸਾਂ ਵਿੱਚੋ ਕੱਢਿਆ। ਸੰਸਥਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਗੁਰਮੇਜ ਸਿੰਘ ਸੈਦੋ ਲੇਲ੍ਹ ਨੇ ਕਿਹਾ ਕਿ ਡਾ: ਗੁਰਦੀਪ ਸਿੰਘ ਸਾਧਪੁਰ ਨੇ ਕ੍ਰਾਂਤੀਕਾਰੀ ਲਹਿਰ ਦਾ ਜੋ ਬੂਟਾ ਅੱਜ ਤੋ ਕਰੀਬ 12 ਸਾਲ ਪਹਿਲਾ ਲਗਾਇਆ ਸੀ, ਉਹ ਬੂਟਾ ਅੱਜ ਸੰਘਣਾ ਹੋ ਕੇ ਲੋਕਾਂ ਵਿੱਚ ਆਪਣੀ ਵਧੀਆ ਥਾਂ ਬਣਾ ਚੁੱਕਾ ਹੈ।
ਇਸ ਮੌਕੇ ਹੋਰਨਾਂ ਤੋ ਇਲਾਵਾ ਮਾਤਾ ਅਮਰਜੀਤ ਕੌਰ ਸਾਧਪੁਰ, ਬਿਕਰਮਜੀਤ ਸਿੰਘ ਤਰਸਿੱਕਾ,ਪਲਵਿੰਦਰ ਸਿੰਘ, ਅਕਾਸ਼ਦੀਪ ਸਿੰਘ ਤਿਮੋਵਾਲ, ਦਿਲਸੇਰ ਸਿੰਘ, ਅਮਰਜੀਤ ਸਿੰਘ ਚਾਟੀਵਿੰਡ, ਭੁਪਿੰਦਰ ਸਿੰਘ ਸਾਧਪੁਰ, ਧੰਨਾ ਸਿੰਘ ਖੁਜਾਲਾ, ਬਲਵਿੰਦਰ ਸਿੰਘ ਖੁਜਾਲਾ, ਗੁਰਨਾਮ ਸਿੰਘ ਖੁਜਾਲਾ, ਮੈਬਰ ਪੰਚਾਇਤ ਸੰਤੌਖ ਸਿੰਘ ਸੈਦੋਲੇਹਲ, ਮਨਜਿੰਦਰ ਸਿੰਘ ਕਾਲੀ, ਗੁਰਦਰਸ਼ਨ ਸਿੰਘ ਸੈਦੋਲੇਹਲ, ਅਵਤਾਰ ਸਿੰਘ ਸਾਧਪੁਰ, ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ ਆਦਿ ਆਗੂ ਵੀ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply