ਬਟਾਲਾ, 17 ਮਈ (ਨਰਿੰਦਰ ਬਰਨਾਲ ) – ਲੋਕਾਂ ਦੀਆਂ ਬਿਜਲੀ ਸਪਲਾਈ ਨਾਲ ਸਬੰਧਤ ਸ਼ਿਕਾਇਤਾਂ ਨੂੰ ਫੌਰੀ ਹੱਲ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ (ਪਾਵਰਕਾਮ) ਵੱਲੋਂ 1912 ਹੈਲਪ ਲਾਈਨ ਸ਼ੁਰੂ ਕੀਤੀ ਗਈ ਹੈ।ਹਫਤੇ ਦੇ ਸਾਰੇ ਦਿਨ ਅਤੇ 24 ਘੰਟੇ ਚੱਲਣ ਵਾਲੀ ਇਸ ਹੈਲਪ ਲਾਈਨ ‘ਤੇ ਬਿਜਲੀ ਦੀ ਖਰਾਬੀ ਸਬੰਧੀ ਸ਼ਿਕਾਇਤ ਕਿਸੇ ਸਮੇਂ ਵੀ ਦਰਜ਼ ਕਰਾਈ ਜਾ ਸਕਦੀ ਹੈ।
ਇਸ ਹੈਲਪ ਲਾਈਨ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਪਾਵਰਕਾਮ ਦੀ 1912 ਹੈਲਪ ਲਾਈਨ ਪੰਜਾਬ ਪੱਧਰ ‘ਤੇ ਚੱਲ ਰਹੀ ਹੈ ਅਤੇ ਇਸ ਹੈਲਪ ਲਾਈਨ ‘ਤੇ ਦਰਜ਼ ਹਰ ਸ਼ਿਕਾਇਤ ਦੀ ਪੈਰਵਾਈ ਪਾਵਰਕਾਮ ਦੇ ਪਟਿਆਲਾ ਮੁੱਖ ਦਫਤਰ ਵੱਲੋਂ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਬਿਜਲੀ ਖਪਤਕਾਰ 1912 ਹੈਲਪ ਲਾਈਨ ‘ਤੇ ਆਪਣੀ ਸ਼ਿਕਾਇਤ ਦਰਜ ਕਰਾਉਂਦੇ ਸਮੇਂ ਆਪਣੇ ਬਿਜਲੀ ਦੇ ਮੰਡਲ/ਉੱਪਮੰਡਲ ਦਫ਼ੳਮਪ;ਤਰ ਦਾ ਨਾਮ ਜਰੂਰ ਦੱਸਣ ਤਾਂ ਜੋ ਉਨ੍ਹਾਂ ਦੀ ਸ਼ਿਕਾਇਤ ਦਾ ਨਿਪਟਾਰਾ ਜਲਦੀ ਹੋ ਸਕੇ।
ਚੇਅਰਮੈਨ ਸ. ਕਾਹਲੋਂ ਨੇ ਅੱਗੇ ਦੱਸਿਆ ਕਿ ਪਾਵਰਕਾਮ ਵੱਲੋਂ ਹਰ ਸ਼ਿਕਾਇਤ ਕਰਤਾ ਨੂੰ ਐੱਸ.ਐੱਮ.ਐੱਸ. ਭੇਜ ਕੇ ਉਸਦੀ ਸ਼ਿਕਾਇਤ ਦੇ ਸਟੇਟਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਸ਼ਿਕਾਇਤ ਦੇ ਹੱਲ ਤੋਂ ਬਾਅਦ ਫੋਨ ਕਰਕੇ ਖਪਤਕਾਰ ਕੋਲੋਂ ਇਸਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਾਵਰਕਾਮ ਵੱਲੋਂ ਬਿਜਲੀ ਸ਼ਿਕਾੲਤ ਦੂਰ ਕਰਨ ਆਏ ਬਿਜਲੀ ਕਰਮਚਾਰੀ ਦੇ ਵਿਵਹਾਰ ਬਾਰੇ ਵੀ ਲੋਕਾਂ ਕੋਲੋਂ ਫੀਡਬੈਕ ਲਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪਾਵਰਕਾਮ ਵੱਲੋਂ ਬਿਜਲੀ ਖਪਤਕਾਰਾਂ ਲਈ ਸ਼ੁਰੂ ਕੀਤੀ ਇਹ ਹੈਲਪ ਲਾਈਨ ਇੱਕ ਬਹੁਤ ਵੱਡੀ ਸਹੂਲਤ ਹੈ ਅਤੇ ਜੇਕਰ ਖਪਤਕਾਰਾਂ ਨੂੰ ਬਿਜਲੀ ਸਪਲਾਈ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਬਿਨਾਂ ਝਿਜਕ 1912 ਨੰਬਰ ‘ਤੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media