ਅੰਮ੍ਰਿਤਸਰ, 18 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਗਾਇਕੀ ਦੇ ਬਾਬਾ ਬੋਹੜ ਸ੍ਰੀ ਲਾਲ ਚੰਦ ਯਮਲਾ ਜੱਟ ਦੇ ਹੋਣਹਾਰ ਪੁੱਤਰ ਸ਼ਾਗਿਰਦ ਉਸਤਾਦ ਸ੍ਰੀ ਗਿਆਨ ਸਿੰਘ ਕੰਵਲ ਦੀ ਪਹਿਲੀ ਬਰਸੀ ਦੇ ਸੰਬੰਧ ਵਿਚ ਪਹਿਲਾ ਸਲਾਨਾ ਸੱਭਿਆਚਾਰਕ ਮੇਲਾ ਗਿਆਨ ਸਿੰਘ ਕੰਵਲ ਸੱਭਿਆਚਾਰਕ ਕਲੱਬ ਅੰਮ੍ਰਿਤਸਰ ਵੱਲੋਂ ਚੌਧਰੀ ਫਾਰਮ, ਢਪਈ ਰੋਡ ਅੰਮ੍ਰਿਤਸਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸੱਭਿਆਚਾਰਕ ਮੇਲੇ ਵਿਚ ਉਘੇ ਪੰਜਾਬੀ ਲੋਕ ਗਾਇਕਾਂ, ਯਮਲਾ ਜੱਟ ਅਤੇ ਕੰਵਲ ਦੇ ਸ਼ਾਗਿਰਦਾਂ ਨੇ ਗਾਇਕੀ ਦੇ ਜੋਹਰ ਵਿਖਾਏ, ਉਥੇ ਨਾਮਵਰ ਪੰਜਾਬੀ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ।ਮੇਕੇ ਦੋਰਾਨ ਗਿਆਨ ਸਿੰਘ ਕੰਵਲ ਐਵਾਰਡ ਪੰਜਾਬੀ ਲੋਕ ਗਾਇਕ ਜਸਦੇਵ ਯਮਲਾ ਜੱਟ ਨੂੰ, ਲਾਈਫ ਅਚੀਵਮੈਂਟ ਐਵਾਰਡ ਸ੍ਰੀ ਅਮਰਜੀਤ ਗੁਰਦਾਸਪੁਰੀ ਨੂੰ, ਲੇਖਕ ਸ੍ਰੀ ਬਚਨ ਪਹਿਲਵਾਨ ਐਵਾਰਡ ਸ੍ਰੀ ਸਵਰਨ ਯਮਲਾ ਜੱਟ ਨੂੰ, ਉਸਤਾਦ ਸ੍ਰੀ ਲਾਲ ਚੰਦ ਯਮਲਾ ਜੱਟ ਐਵਾਰਡ ਸ੍ਰੀ ਨਿੰਦਰ ਘੁਗਿਆਣਵੀ ਨੂੰ, ਸ੍ਰੀ ਜਗਵਿੰਦਰ ਯਮਲਾ ਜੱਟ ਐਵਾਰਡ ਸ੍ਰੀ ਸੁਰੇਸ਼ ਯਮਲਾ ਜੱਟ ਨੂੰ, ਕਵੀ ਵਿਧਾਤਾ ਸਿੰਘ ਕਮਾਲ ਐਵਾਰਡ ਸ੍ਰੀ ਮੁਖਤਾਰ ਸਿੰਘ ਅਦਲੀਵਾਲਾ ਨੂੰ, ਲੇਖਕ ਜੋਗਿੰਦਰਪਾਲ ਸੇਵਕ ਐਵਾਰਡ ਸ੍ਰ. ਤਰਲੋਕ ਸਿੰਘ ਦੀਵਾਨਾ ਨੂੰ, ਲੇਖਕ ਪ੍ਰੋ. ਮੋਹਨ ਸਿੰਘ ਔਜਲਾ ਐਵਾਰਡ ਪ੍ਰਿੰ. ਗਿਆਨ ਸਿੰਘ ਘਈ ਨੂੰ, ਉਸਤਾਦ ਬਰਕਤ ਸਿੱਧੂ ਐਵਾਰਡ ਬਲਜਿੰਦਰ ਮਚਲਾ ਜੱਟ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਮੇਲੇ ਵਿਚ ਸ੍ਰੀ ਜਸਦੇਵ ਯਮਲਾ ਜੱਟ, ਸੁਰੇਸ਼ ਯਮਲਾ ਜੱਟ, ਸਵਰਨ ਯਮਲਾ ਜੱਟ, ਸੁਖਜਿੰਦਰ ਯਮਲਾ ਜੱਟ, ਰਹਿਮਤ ਸਾਧੂ, ਵਿਨੋਦ ਕੁਮਾਰ, ਗੁਰਜੰਟਬੀਰ ਲਾਟੂ, ਆਸਥਾ ਸ਼ਰਮਾ, ਰਜਿੰਦਰ ਪਤੰਗਾ (ਦਿੱਲੀ), ਮੱਖਣ ਭੈਣੀ ਵਾਲਾ, ਅਵਤਾਰ ਸਿੰਘ ਤਾਰੀ, ਕਵੀ ਹਰੀ ਸਿੰਘ ਗਰੀਬ, ਗੁਰਚਰਨ ਸਿੰਘ ਚੀਨਾ, ਜਗਦੀਸ਼ ਪਹਿਲਵਾਨ, ਗਿਆਨੀ ਪਿਆਰਾ ਸਿੰਘ ਜਾਚਕ, ਅਜੀਤ ਸਿੰਘ ਰਤਨ, ਬਲਵਿੰਦਰ ਕਾਕਾ, ਮੋਹਨ ਸਿੰਘ ਪਿਆਸਾ, ਧਰਵਿੰਦਰ ਸਿੰਘ ਔਲਖ ਆਦਿ ਲੋਕ ਗਾਇਕਾਂ ਅਤੇ ਸ਼ਾਇਰਾਂ ਨੇ ਹਾਜ਼ਰੀ ਲਗਵਾ ਕੇ ਸ੍ਰੀ ਕੰਵਲ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਸੱਭਿਆਚਾਰਕ ਕਲੱਬ ਦੇ ਪ੍ਰਬੰਧਕ ਕੁਲਵਿੰਦਰ ਸਿੰਘ ਕੰਵਲ, ਪਰਮਿੰਦਰ ਸਿੰਘ ਕੰਵਲ, ਹਰਵਿੰਦਰ ਸਿੰਘ, ਪਰਮਪਾਲ ਸਿੰਘ, ਅਮੋਲਕ ਸਿੰਘ ਮਾਂਗਟ, ਵਿਜੈ ਜੋਸ਼ੀ, ਅਮਰੀਕ ਸਿੰਘ, ਪਵਨ ਕੁਮਾਰ, ਬਲਵਿੰਦਰ ਸਿੰਘ ਵੱਲੋਂ ਲੋਕ ਗਾਇਕਾਂ, ਸ਼ਾਇਰਾਂ ਅਤੇ ਆਈਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਜਿਨ੍ਹਾਂ ਵਿਚ ਜਥੇਦਾਰ ਸਵਰਨ ਸਿੰਘ ਹਰੀਪੁਰਾ ਪ੍ਰਮੋਧ ਕੁਮਾਰ ਬਬਲਾ, ਪ੍ਰਦੀਪ ਸਿੰਘ ਵਾਲੀਆ, ਸਰਬਜੀਤ ਸਿੰਘ ਲਾਟੀ, ਸੁਰਿੰਦਰ ਕਪੂਰ ਸਿੰਘ ਵਿੱਕੀ, ਸਾਬਕਾ ਚੇਅਰਮੈਨ ਗੁਰਮੇਜ ਸਿੰਘ, ਤਰਕਸ਼ੀਲ ਆਗੂ ਸੁਮੀਤ ਸਿੰਘ, ਚਰਨ ਸਿੰਘ ਸੰਧੂ ਪ੍ਰਧਾਨ ਮੋਹਨੀ ਪਾਰਕ, ਸਵਰਨ ਸਿੰਘ ਸੰਧੂ, ਮਨਜੀਤ ਸਿੰਘ ਆਦਿ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media