ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) ਚਿਟ ਫੰਡ ਪ੍ਰਫੈਕਟ ਕੰਪਨੀ ਦੀ ਮਾਰ ਹੇਠ ਆਏ ਲੋਕਾਂ ਨੇ ਅੱਜ ਬਠਿੰਡਾ ਪ੍ਰੈਸ ਕਲੱਬ ਵਿਚ ਆਪਣਾ ਦੁੱਖੜਾ ਰੋਦਿਆ ਕਿਹਾ ਕਿ 2010 ਵਿਚ ਹੋਂਦ ਵਿਚ ਆਈ ਚਿਟ ਫੰਡ ਪ੍ਰਫੈਕਟ ਕੰਪਨੀ ਦੇ ਉੱਘੇ ਇੱਜਤਦਾਰ ਘਰਣਿਆਂ ਨਾਲ ਸਬੰਧਤ ਬੰਦਿਆਂ ਦੇ ਕਾਰਨ ਗੁੰਮਰਾਹ ਹੋਏ ਲੋਕਾਂ ਨੇ ਆਪਣੇ ਜੀਵਨ ਭਰ ਦੀ ਕਮਾਈ ਇਨ੍ਹਾਂ ਦੀ ਕੰਪਨੀ ਵਿਚ ਲਾ ਕੇ ਆਪਣੇ ਬੱਚਿਆਂ ਦੇ ਮੂੰਹੋਂ ਰੋਟੀ ਦੇ ਟੁੱਕੜੇ ਖੋਹ ਕੇ ਇਨ੍ਹਾਂ ਦੀ ਝੋਲੀ ਪਾ ਦਿੱਤੇ, ਜੋ ਹੁਣ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਮੌਕੇ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਭੁੱਚੋਂਮੰਡੀ ਨੇ ਦੱਸਿਆ ਕਿ 12 ਮਈ 2016 ਨੂੰ ਜਿਲ੍ਹਾ ਪੁਲਿਸ ਪ੍ਰਸਾਸਨ ਨੇ ਐਫ.ਆਈ ਆਰ ਨੰਬਰ 0074 ਪ੍ਰਦੀਪ ਕੁਮਾਰ ਪੁੱਤਰ ਐਚ.ਐਲ.ਕੁਮਾਰ, ਐਚ.ਐਲ ਕੁਮਾਰ ਰਿਟਾ: ਜੱਜ, ਸ਼ੈਰੀ ਪਤਨੀ ਪ੍ਰਦੀਪ ਕੁਮਾਰ ਵਾਸੀ ਨੌਰਥ ਅਸਟੇਟ 135 ਬਠਿੰਡਾ, ਅਜੈ ਮਹੇਸ਼ਵਰੀ, ਸੰਦੀਪ ਸਿੰਘ ਸਿੰਘ ਮਾਨ ਉਰਫ਼ ਸੋਨੀ ਪੁੱਤਰ ਗੁਰਮੇਲ ਸਿੰਘ ਪਿੰਡ ਬੁਰਜ ਮਹਿਮਾ ਅਤੇ ਵਿਸ਼ਾਲ ਸ਼ਰਮਾ ਵਾਸੀ ਨਵੀਂ ਦਿੱਲੀ ਆਦਿ ਵਿਰੁੱਧ ਦਰਜ ਕੀਤੀ, ਜਿਸ ਸਬੰਧੀ ਇਹ ਖਲਾਸਾ ਹੋਇਆ ਸੀ ਕਿ ਇਨ੍ਹਾਂ ਨੇ ਚਿਟਵੰਡ ਪ੍ਰਫੈਕਟ ਕੰਪਨੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸਾ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਲੋਕਾਂ ਜਦ ਵੀ ਇਨ੍ਹਾਂ ਕੋਲ ਪੈਸੇ ਲੈਣ ਗਏ ਤਾਂ ਇਨ੍ਹਾਂ ਨੇ ਅੱਗੇ ਜਵਾਬ ਦਿੱਤਾ ਕਿ ਅਸੀ ਤਾਂ ਲੁੱਟ ਕਰਨੀ ਸੀ ਕਰ ਲਈ, ਸਾਡੀ ਉਪਰ ਤੱਕ ਪਹੁੰਚ ਹੈ ਅਤੇ ਅਸੀ ਖੁਦ ਅਫ਼ਸਰ ਹਾਂ, ਸਾਡਾ ਕੋਈ ਕੁਝ ਨਹੀ ਵਿਗੜ ਸਕਦਾ। ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ ਇਨ੍ਹਾਂ ‘ਤੇ ਕੋਈ ਅਸਰ ਨਹੀ ਸਗੋਂ ਸ਼ਰੇਆਮ ਘੁੰਮ ਰਹੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਇਨ੍ਹਾਂ ਨੇ ਹੁਣ ਚੰਡੀਗੜ੍ਹ ਦੇ ਕੋਲ ਪੰਚਕੂਲਾ ਵਿਖੇ ਆਪਣਾ ਕਾਰੋਬਾਰ ਖੋਲ੍ਹ ਰੱਖਿਆ ਹੈ। ਉਨ੍ਹਾ ਪ੍ਰਸਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ ਅਤੇ ਲੋਕਾਂ ਦੀ ਖੂਨਪਸੀਨੇ ਦੀ ਕਮਾਈ ਵਾਪਸ ਦਿਵਾਈ ਜਾਵੇ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਨੂੰ ਸੀਲ ਕੀਤਾ ਜਾਵੇ ਤਾਂ ਕਿ ਇਹ ਵੇਚ ਵੱਟ ਕੇ ਵਿਦੇਸ਼ ਭੱਜਣ ਵਿਚ ਕਾਮਯਾਬ ਨਾ ਹੋ ਜਾਣ।
ਇਸ ਮੌਕੇ ਹਾਜ਼ਰ ਵਿਅਕਤੀ ਵਿਚ ਦਰਸਨ ਸਿੰਘ ਪੱਖੋਕੇ ਨੇ ਦੱਸਿਆ ਕਿ ਸਾਢੇ 17 ਲੱਖ ਰੁਪਏ, ਭਸ਼ੂਨ ਬਰਨਾਲਾ ਵਾਸੀ ਦੇ 7 ਲੱਖ, ਗੁਰਸੇਵਕ ਸਿੰਘ ਦੇ 3 ਕਰੋੜ ਰੁਪਏ, ਹਰਪ੍ਰੀਤ ਸਿੰਘ ਬਠਿੰਡਾ ਦੇ 6 ਲੱਖ ਤੋਂ ਇਲਾਵਾ 150 ਦੇ ਕਰੀਬ ਲੋਕਾਂ ਨੇ ਇਸ ਕੰਪਨੀ ਵਿਚ 50 ਕਰੋੜ ਰੁਪਏ ਲਾਏ ਹੋਏ ਹਨ।ਇਨ੍ਹਾਂ ਤੋਂ ਇਲਾਵਾ ਪਟਿਆਲਾ ਦੇ ਰਹਿਣ ਵਾਲਾ ਰਿਟਾ: ਜੱਜ ਵੀ ਆਪਣੇ ਪੰਜ ਕਰੋੜ ਰੁਪਏ ਫਸਾਈ ਬੈਠਾ ਹੈ।ਇਸ ਮੌਕੇ ਕੁਲਵੰਤ ਸਿੰਘ ਭੁੱਲਰ ਐਨ.ਜੀ.ਓ ਨੇ ਕਿਹਾ ਕਿ ਅਗਰ ਜਲਦੀ ਹੀ ਜਿਲ੍ਹਾ ਪੁਲਿਸ ਪ੍ਰਸਾਸ਼ਨ ਨੇ ਸਾਡੀ ਗੱਲਬਾਤ ਨਾ ਸੁਣੀ ਤਾਂ ਉਹ 8 ਜੂਨ ਨੂੰ ਲੁਧਿਆਣਾ ਵਿਖੇ ਵਿਸ਼ਾਲ ਧਰਨਾ ਦੇਣਗੇ ਅਤੇ ਹੋ ਸਕਿਆ ਤਾਂ ਕਈ ਪਰਿਵਾਰ ਆਤਮਦੇਹ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਵੀ ਰਾਜਸੀ ਪਾਰਟੀ ਨੇ ਸਾਡੀ ਬਾਂਹ ਨਹੀ ਫੜ੍ਹੀ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media